DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Trinamool Congress ਦੇ ਬਾਗ਼ੀ ਸੰਸਦ ਮੈਂਬਰ ਸਪੀਕਰ ਨੂੰ ਮਿਲਣਗੇ

‘ਅਸਲੀ’ ਟੀ ਐੱਮ ਸੀ ਵਜੋਂ ਮਾਨਤਾ ਦੇਣ ਦੀ ਮੰਗ ਕਰਨਗੇ

  • fb
  • twitter
  • whatsapp
  • whatsapp
Advertisement

ਤ੍ਰਿਣਮੂਲ ਕਾਂਗਰਸ ਦੇ ਬਾਗ਼ੀ ਸੰਸਦ ਮੈਂਬਰ ਸੋਮਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕਰਨਗੇ ਅਤੇ ਆਪਣੇ ਗੁੱਟ ਨੂੰ ‘ਅਸਲੀ ਟੀ ਐੱਮ ਸੀ’ ਵਜੋਂ ਮਾਨਤਾ ਦੇਣ ਦੀ ਮੰਗ ਕਰਨਗੇ।

ਬਾਗ਼ੀ ਸੰਸਦ ਮੈਂਬਰ ਜਗਦੀਸ਼ ਚੰਦਰ ਬਰਮਾ ਬਸੁਨੀਆ ਨੇ ਦਾਅਵਾ ਕੀਤਾ ਕਿ ਇਸ ਗੁੱਟ ਨੂੰ 19 ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਉਹ ਸਪੀਕਰ ਨੂੰ ਪਹਿਲਾਂ ਹੀ ਪੱਤਰ ਸੌਂਪ ਚੁੱਕੇ ਹਨ। 8 ਜੂਨ ਤੋਂ ਦਸਤਖ਼ਤ ਕਰਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ ਅਤੇ ਹੁਣ ਤੱਕ 19 ਸੰਸਦ ਮੈਂਬਰ ਇਸ ’ਤੇ ਦਸਤਖ਼ਤ ਕਰ ਚੁੱਕੇ ਹਨ। ਹੁਣ ਉਹ ਸੋਮਵਾਰ ਨੂੰ ਸਪੀਕਰ ਨਾਲ ਮੁਲਾਕਾਤ ਕਰਨਗੇ ਅਤੇ ਸੰਸਦੀ ਗਰੁੱਪ ਵਜੋਂ ਮਾਨਤਾ ਦਾ ਆਪਣਾ ਦਾਅਵਾ ਪੇਸ਼ ਕਰਨਗੇ। ਉੱਧਰ, ਭਾਜਪਾ ਨੇ ਦਾਅਵਾ ਕੀਤਾ ਕਿ ਟੀ ਐੱਮ ਸੀ ਦੇ 20 ਸੰਸਦ ਮੈਂਬਰਾਂ ਦੇ ਦਸਤਖ਼ਤ ਵਾਲਾ ਦਸਤਾਵੇਜ਼ ਇਹ ਸਾਬਿਤ ਕਰਦਾ ਹੈ ਕਿ ਅਸਲੀ ਟੀ ਐੱਮ ਸੀ ਦੀ ਅਗਵਾਈ ਕਾਕੋਲੀ ਘੋਸ਼ ਦਸਤੀਦਾਰ ਕਰ ਰਹੇ ਹਨ ਨਾ ਕਿ ਮਮਤਾ ਬੈਨਰਜੀ ਤੇ ਅਭਿਸ਼ੇਕ ਬੈਨਰਜੀ। ਭਾਜਪਾ ਤਰਜਮਾਨ ਸ਼ਹਿਜਾਦ ਪੂਨਾਵਾਲਾ ਨੇ ਦੋਸ਼ ਲਾਇਆ ਕਿ ਵੰਸ਼ਵਾਦ ਦੀ ਸਿਆਸਤ ਅਤੇ ਮਮਤਾ ਦੇ ਪਾਰਟੀ ਤੋਂ ਭਤੀਜੇ ਨੂੰ ਵਧ ਪਸੰਦ ਕਰਨ ਕਾਰਨ ਟੀ ਐੱਮ ਸੀ ਤਬਾਹ ਹੋ ਰਹੀ ਹੈ।

Advertisement

ਟੀ ਐੱਮ ਸੀ ਵਿੱਚ ਫੁੱਟ ਵਿਚਾਲੇ ਵਿਰੋਧੀ ਧਿਰ ਦੇ ਨੇਤਾ ਰਿਤਾਬ੍ਰਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਪਾਰਟੀ ਦੇ 64 ਬਾਗ਼ੀ ਵਿਧਾਇਕ ਜੋ ਟੀ ਐੱਮ ਸੀ ਦੀ ਵਿਧਾਨ ਸਭਾ ਸਮਰੱਥਾ ਦਾ ਦੋ ਤਿਹਾਈ ਤੋਂ ਵਧ ਹਨ ਨੇ ਸਪੀਕਰ ਨੂੰ ਆਪਣੇ ਨਾਂ ਸੌਂਪ ਦਿੱਤੇ ਹਨ ਅਤੇ ਕਿਹਾ ਕਿ ਸਮਰਥਨ ਦੇ ਵੱਖ-ਵੱਖ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਸਪੀਕਰ ਵਲੋਂ ਫਲੋਰ ਟੈਸਟ ਕਰਾਇਆ ਜਾ ਸਕਦਾ ਹੈ।

Advertisement

ਭਾਜਪਾ ਦਾ ਅਪਰੇਸ਼ਨ ਲੋਟਸ ਫੇਲ੍ਹ: ਕੀਰਤੀ ਆਜ਼ਾਦ

ਨਵੀਂ ਦਿੱਲੀ: ਟੀ ਐੱਮ ਸੀ ਸੰਸਦ ਮੈਂਬਰ ਕੀਰਤੀ ਆਜ਼ਾਦ ਨੇ ਦੋਸ਼ ਲਾਇਆ ਕਿ ਭਾਜਪਾ, ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀ ਐੱਮ ਸੀ ਵਿੱਚ ਪਾੜ ਪਾਉਣ ਲਈ ‘ਅਪਰੇਸ਼ਨ ਲੋਟਸ’ ਚਲਾ ਰਹੀ ਹੈ। ਪਾਰਟੀ ਨੂੰ ਵੰਡਣ ਦੀ ਉਸ ਦੀ ਇਹ ਕੋਸ਼ਿਸ਼ ਹੁਣ ਤੱਕ ਨਾਕਾਮ ਰਹੀ ਹੈ। ਅਮਿਤ ਸ਼ਾਹ ਦੀ ਰਹਿਨੁਮਾਈ ਵਿੱਚ ਅਪਰੇਸ਼ਨ ਲੋਟਸ ਚਲਾਇਆ ਜਾ ਰਿਹਾ ਹੈ ਜੋ ਹੁਣ ਤਕ ਅਸਫਲ ਰਿਹਾ ਹੈ।

ਅਭਿਸ਼ੇਕ ਬੈਨਰਜੀ ਦੀ ਭਲਕੇ ਮੁੜ ਪੇਸ਼ੀ

ਕੋਲਕਾਤਾ: ਸੀ ਆਈ ਡੀ ਨੇ ਤ੍ਰਿਣਮੂਲ ਕਾਂਗਰਸ ਦੇ ਨੇਤਾ ਅਭਿਸ਼ੇਕ ਬੈਨਰਜੀ ਨੂੰ ਕਥਿਤ ਦਸਤਖ਼ਤ ਜਾਅਲਸਾਜ਼ੀ ਮਾਮਲੇ ਵਿੱਚ ਮੁੜ ਪੁੱਛ-ਪੜਤਾਲ ਲਈ 14 ਜੂਨ ਨੂੰ ਤਲਬ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਜਾਂਚ ਅਧਿਕਾਰੀ ਉਸ ਤੋਂ ਅੱਜ ਕੀਤੀ ਪੁੱਛ ਪੜਤਾਲ ਦੌਰਾਨ ਮਿਲੇ ਜਵਾਬਾਂ ਨਾਲ ਸੰਤੁਸ਼ਟ ਨਹੀਂ ਸਨ। ਕਲਕੱਤਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਉਹ ਅੱਜ ਜਾਂਚ ਏਜੰਸੀ ਦੇ ਮੁੱਖ ਦਫ਼ਤਰ ਵਿੱਚ ਪੇਸ਼ ਹੋਏ ਸਨ। ਉਨ੍ਹਾਂ ਤੋਂ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ।

Advertisement
×