DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟ੍ਰਿਬਿਊਨ ਪੰਜਾਬ ਅਚੀਵਰਜ਼ ਐਵਾਰਡਜ਼-2026 : ਟ੍ਰਿਬਿਊਨ ਗਰੁੱਪ ਨੇ ਸਦਾ ਸੱਚ ਦੀ ਆਵਾਜ਼ ਉਭਾਰੀ: ਚੀਮਾ

ਵੱਖ-ਵੱਖ ਖੇਤਰਾਂ ’ਚ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਤੇ ਸੰਸਥਾਵਾਂ ਦਾ ਸਨਮਾਨ

  • fb
  • twitter
  • whatsapp
  • whatsapp
Advertisement

ਟ੍ਰਿਬਿਊਨ ਸਮੂਹ ਨੇ ਬਠਿੰਡਾ ਵਿੱਚ ਟ੍ਰਿਬਿਊਨ ਪੰਜਾਬ ਐਚੀਵਰਜ਼ ਐਵਾਰਡਜ਼-2026 ਕਰਵਾਇਆ। ਇਸ ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਵੱਖਰੀ ਪਛਾਣ ਬਣਾਉਣ ਵਾਲੇ ਢਾਈ ਦਰਜਨ ਤੋਂ ਵੱਧ ਅਦਾਰਿਆਂ ਅਤੇ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਟ੍ਰਿਬਿਊਨ ਪੰਜਾਬ ਅਚੀਵਰਜ਼ ਐਵਾਰਡ ਦਿੰਦੇ ਹੋਏ। ਤਸਵੀਰ ਵਿੱਚ (ਖੱਬਿਓਂ) ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਅਰਵਿੰਦਰਪਾਲ ਕੌਰ ਜੌਹਲ, ਦਿ ਟ੍ਰਿਬਿਊਨ ਦੇ ਮੁੱਖ ਸੰਪਾਦਕ ਜਯੋਤੀ ਮਲਹੋਤਰਾ, (ਸੱਜਿਓਂ ਦੂਜੇ) ਜਨਰਲ ਮੈਨੇਜਰ ਅਮਿਤ ਸ਼ਰਮਾ ਤੇ ਦੈਨਿਕ ਟ੍ਰਿਬਿਊਨ ਦੇ ਸੰਪਾਦਕ ਨਰੇਸ਼ ਕੌਸ਼ਲ ਵੀ ਨਜ਼ਰ ਆ ਰਹੇ ਹਨ। -ਫੋਟੋ: ਪਵਨ ਸ਼ਰਮਾ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਟ੍ਰਿਬਿਊਨ ਪੰਜਾਬ ਅਚੀਵਰਜ਼ ਐਵਾਰਡ ਦਿੰਦੇ ਹੋਏ। ਤਸਵੀਰ ਵਿੱਚ (ਖੱਬਿਓਂ) ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਅਰਵਿੰਦਰਪਾਲ ਕੌਰ ਜੌਹਲ, ਦਿ ਟ੍ਰਿਬਿਊਨ ਦੇ ਮੁੱਖ ਸੰਪਾਦਕ ਜਯੋਤੀ ਮਲਹੋਤਰਾ, (ਸੱਜਿਓਂ ਦੂਜੇ) ਜਨਰਲ ਮੈਨੇਜਰ ਅਮਿਤ ਸ਼ਰਮਾ ਤੇ ਦੈਨਿਕ ਟ੍ਰਿਬਿਊਨ ਦੇ ਸੰਪਾਦਕ ਨਰੇਸ਼ ਕੌਸ਼ਲ ਵੀ ਨਜ਼ਰ ਆ ਰਹੇ ਹਨ। -ਫੋਟੋ: ਪਵਨ ਸ਼ਰਮਾ

Advertisement

ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਵਿੱਚ ਟ੍ਰਿਬਿਊਨ ਸਮੂਹ ਦੀ ਮੁੱਖ ਸੰਪਾਦਕ ਜਯੋਤੀ ਮਲਹੋਤਰਾ, ਪੰਜਾਬੀ ਟ੍ਰਿਬਿਊਨ ਦੀ ਸੰਪਾਦਕ ਅਰਵਿੰਦਰ ਜੌਹਲ, ਦੈਨਿਕ ਟ੍ਰਿਬਿਊਨ ਦੇ ਸੰਪਾਦਕ ਨਰੇਸ਼ ਕੌਸ਼ਲ ਅਤੇ ਜਨਰਲ ਮੈਨੇਜਰ ਅਮਿਤ ਸ਼ਰਮਾ ਵੀ ਹਾਜ਼ਰ ਰਹੇ।

Advertisement

ਸਮਾਗਮ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਟ੍ਰਿਬਿਊਨ ਸਮੂਹ ਹਮੇਸ਼ਾ ਸੱਚ ਦੀ ਆਵਾਜ਼ ਉਭਾਰਦਾ ਰਿਹਾ ਹੈ ਅਤੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਅਹਿਮ ਮੁੱਦੇ ਉਠਾਉਂਦਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੜ੍ਹਾਈ ਦੇ ਨਾਲ-ਨਾਲ ਅਖ਼ਬਾਰ ਪੜ੍ਹਨ ਦੀ ਆਦਤ ਵੀ ਬਣਾਈ ਜਾਵੇ। ਉਨ੍ਹਾਂ ਵੱਖ-ਵੱਖ ਖੇਤਰਾਂ ਵਿੱਚ ਮਿਸਾਲੀ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਿਤ ਕਰਨ ਦੀ ਸ਼ਲਾਘਾ ਕੀਤੀ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਟ੍ਰਿਬਿਊਨ ਸਮੂਹ ਦੀ ਭਰੋਸੇਯੋਗ ਪੱਤਰਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ 145 ਸਾਲਾਂ ਦੇ ਇਤਿਹਾਸ ਦੌਰਾਨ ਇਸ ਸੰਸਥਾ ਨੇ ਹਰ ਸਮੇਂ ਆਪਣੀ ਭਰੋਸੇਯੋਗਤਾ ਕਾਇਮ ਰੱਖੀ ਹੈ। ਟ੍ਰਿਬਿਊਨ ਅਤੇ ਪੰਜਾਬੀ ਟ੍ਰਿਬਿਊਨ ਅੱਜ ਲੋਕਾਂ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕੇ ਹਨ।

ਇਸ ਸਮਾਗਮ ਵਿੱਚ ਟਾਈਟਲ ਸਪਾਂਸਰ ਵਜੋਂ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਬਠਿੰਡਾ ਅਤੇ ਕੋ-ਸਪਾਂਸਰ ਵਜੋਂ ਮਹੰਤ ਗੁਰਬੰਤਾ ਦਾਸ ਮੈਮੋਰੀਅਲ ਗਰੁੱਪ ਆਫ ਇੰਸਟੀਟਿਊਸ਼ਨ ਬਠਿੰਡਾ ਨੇ ਭੂਮਿਕਾ ਨਿਭਾਈ, ਜਦਕਿ ਅਲਬਸ਼ੀਰ ਗਰੁੱਪ ਆਫ ਇੰਡਸਟਰੀਜ਼ ਗਿਫਟਿੰਗ ਪਾਰਟਨਰ ਰਿਹਾ।

ਇਸ ਦੌਰਾਨ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ਼ ਕੋਟਕਪੂਰਾ, ਬਾਬਾ ਗਾਂਧਾ ਸਿੰਘ ਗਰੁੱਪ ਆਫ ਸਕੂਲ ਬਰਨਾਲਾ, ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ, ਸੇਤੀਆ ਇੰਡਸਟਰੀਜ਼ ਲਿਮਟਿਡ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਯੰਗ ਸਕਾਲਰਜ਼ ਗਰੁੱਪ ਆਫ ਇੰਸਟੀਚਿਊਟਸ ਬਰਨਾਲਾ, ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ, ਐਡਵਾਂਸਡ ਏ ਜੀ ਹਸਪਤਾਲ, ਲੈਮਰਿਨ ਟੈਕਨਾਲੋਜੀ ਸਕਿੱਲਜ਼ ਯੂਨੀਵਰਸਿਟੀ ਪੰਜਾਬ, ਕੋਸਮੋ ਸੁਪਰਸਪੈਸ਼ਲਿਟੀ ਹਸਪਤਾਲ, ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਸਮੇਤ ਕਈ ਅਹਿਮ ਅਦਾਰਿਆਂ ਦਾ ਸਨਮਾਨ ਕੀਤਾ ਗਿਆ।

ਇਸ ਤੋਂ ਇਲਾਵਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ, ਡਾ. ਨਾਗਪਾਲ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਸੈਂਟਰ, ਜਿੰਦਲ ਡੈਂਟਲਜ਼ ਆਰ ਸੀ ਟੀ ਐਂਡ ਇੰਪਲਾਂਟ ਸੈਂਟਰ, ਮਹੇਸ਼ਵਰੀ ਚਿਲਡਰਨ ਹਸਪਤਾਲ, ਪੰਜਾਬ ਕੈਂਸਰ ਕੇਅਰ ਐਂਡ ਮਲਟੀਸਪੈਸ਼ਲਿਟੀ ਹਸਪਤਾਲ, ਸਿਮਰਨ ਨਿਊਰੋਸਪਾਈਨ ਹਸਪਤਾਲ ਅਤੇ ਹੋਰ ਕਈ ਸੰਸਥਾਵਾਂ ਨੂੰ ਵੀ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਐਵਾਰਡ ਨਾਲ ਸਨਮਾਨਿਆ ਗਿਆ।

Advertisement
×