ਟ੍ਰਿਬਿਊਨ ਵੱਲੋਂ 50 ਜਣਿਆਂ ਨੂੰ ਅਚੀਵਰਜ਼ ਐਵਾਰਡ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
ਉੱਤਰ ਭਾਰਤ ਵਿੱਚ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਅਖ਼ਬਾਰ ‘ਦਿ ਟ੍ਰਿਬਿਊਨ’ ਗਰੁੱਪ ਵੱਲੋਂ ਅੱਜ ਇੱਥੇ ‘ਦਿ ਟ੍ਰਿਬਿਊਨ ਅਚੀਵਰਜ਼ ਐਵਾਰਡਜ਼-2025’ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ‘ਦਿ ਟ੍ਰਿਬਿਊਨ ਟਰੱਸਟ’ ਦੇ ਟਰੱਸਟੀ ਜਸਟਿਸ ਐੱਸ ਐੱਸ ਸੋਢੀ (ਸੇਵਾਮੁਕਤ), ਮਨੀਪੁਰ ਦੇ ਸਾਬਕਾ ਰਾਜਪਾਲ ਤੇ ਜੰਮੂ ਕਸ਼ਮੀਰ ਦੇ ਸਾਬਕਾ ਡੀ ਜੀ ਪੀ ਗੁਰਬਚਨ ਜਗਤ ਅਤੇ ਐਡਵੋਕੇਟ ਪਰਮਜੀਤ ਸਿੰਘ ਪਟਵਾਲੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ‘ਦਿ ਟ੍ਰਿਬਿਊਨ’ ਗਰੁੱਪ ਦੇ ਜਨਰਲ ਮੈਨੇਜਰ ਅਮਿਤ ਸ਼ਰਮਾ, ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਜਯੋਤੀ ਮਲਹੋਤਰਾ, ਦੈਨਿਕ ਟ੍ਰਿਬਿਊਨ ਦੇ ਸੰਪਾਦਕ ਨਰੇਸ਼ ਕੌਸ਼ਲ ਅਤੇ ਪੰਜਾਬੀ ਟ੍ਰਿਬਿਊਨ ਦੀ ਸੰਪਾਦਕ ਅਰਵਿੰਦਰ ਜੌਹਲ ਵੀ ਮੌਜੂਦ ਰਹੇ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ 50 ਦੇ ਕਰੀਬ ਅਦਾਰਿਆਂ ਦਾ ਸਨਮਾਨ ਕੀਤਾ ਗਿਆ। ਐਵਾਰਡਜ਼ ਵਿੱਚ ਹੈਲਥ ਪਾਰਟਨਰ ਵਜੋਂ ਮੈਨਕਾਈਂਡ ਫਾਰਮਾ ਤੇ ਹੈਲਥਓਕੇ ਅਤੇ ਗਿਫਟਿੰਗ ਪਾਰਟਨਰ ਵਜੋਂ ਅਲਬਸ਼ੀਰ ਗਰੁੱਪ ਆਫ ਇੰਡਸਟਰੀਜ਼ ਨੇ ਮੁੱਖ ਭੂਮਿਕਾ ਨਿਭਾਈ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ‘ਦਿ ਟ੍ਰਿਬਿਊਨ’ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਧੀਆ ਕੰਮ ਕਰਨ ਵਾਲੇ ਅਦਾਰਿਆਂ ਨੂੰ ਸਨਮਾਨਿਤ ਕੀਤੇ ਜਾਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ‘ਦਿ ਟ੍ਰਿਬਿਊਨ’ ਨੇ ਆਪਣੇ 145 ਸਾਲਾਂ ਦੇ ਲੰਮੇ ਸਫ਼ਰ ਦੌਰਾਨ ਲੋਕ ਹਿੱਤ ਦੇ ਮੁੱਦਿਆਂ ਨੂੰ ਜ਼ੋਰ-ਸ਼ੋਰ ਨਾਲ ਚੁੱਕਿਆ ਹੈ ਅਤੇ ਪੱਤਰਕਾਰੀ ਦੀ ਉੱਚੀ ਸਾਖ ਬਰਕਰਾਰ ਰੱਖੀ ਹੈ। ਉਨ੍ਹਾਂ ਸਨਮਾਨਿਤ ਹੋਣ ਵਾਲੀਆਂ ਹਸਤੀਆਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਨ ਅਤੇ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਉਨ੍ਹਾਂ ਨੂੰ ਕਾਮਯਾਬੀ ਦੇ ਰਾਹ ਤੋਰਨ। ਉਨ੍ਹਾਂ ਕਿਹਾ ਕਿ ਜੇ ਇੱਕ ਅਚੀਵਰ ਅੱਗੇ 100 ਹੋਰ ਨਵੇਂ ਅਚੀਵਰ ਤਿਆਰ ਕਰਦਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2047 ਤੱਕ ਵਿਕਸਤ ਭਾਰਤ ਦੇ ਸੁਫਨੇ ਨੂੰ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਸਾਰਿਆਂ ਨੂੰ ਇਸ ਦਿਸ਼ਾ ਵਿੱਚ ਯਤਨ ਕਰਨ ਲਈ ਪ੍ਰੇਰਿਆ।
ਸਮਾਗਮ ਦੌਰਾਨ ਮੈਨਕਾਈਂਡ ਫਾਰਮਾ ਤੇ ਹੈਲਥਓਕੇ, ਆਫੀਲ ਫਰਨੀਚਰ (ਬਲਟਾਣਾ), ਅਲਬਸ਼ੀਰ ਗਰੁੱਪ ਆਫ ਇੰਡਸਟਰੀਜ਼, ਐਲਕੇਮਿਸਟ ਗਰੁੱਪ ਆਫ ਹਸਪਤਾਲ, ਅਮਰ ਨਾਥ ਅਗਰਵਾਲ ਗਰੁੱਪ, ਅਰਵ ਡਿਵੈਲਪਰ, ਸੀ ਟੀ ਯੂਨੀਵਰਸਿਟੀ, ਅਮਰਟੈਕਸ ਇੰਡਸਟਰੀਜ਼ ਲਿਮਟਿਡ, ਆਤਮਾ ਰਾਮ ਜਵੈਲਰਜ਼, ਬਾਂਸਲ ਆਈ ਐਂਡ ਰੇਟੀਨਾ ਸੈਂਟਰ, ਮਿਟਜ਼ ਗਰੁੱਪ, ਸਤਲੁਜ ਗਰੁੱਪ ਆਫ ਸਕੂਲਜ਼, ਇਵਾ ਆਈ ਵੀ ਐੱਫ ਐਂਡ ਗਾਈਨਾਕੋਲੋਜੀ ਸੈਂਟਰ ਚੰਡੀਗੜ੍ਹ, ਸੀ ਐੱਚ ਮਹੀਪਾਲ ਸਿੰਘ ਭਵਾਨੀਗੜ੍ਹ, ਸਿਟੀ ਹਸਪਤਾਲ ਬਰਨਾਲਾ, ਕੈਪਸਨਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ, ਦੇਵਦਰਸ਼ਨ ਧੂਪ ਅਗਰਬੱਤੀ ਹਵਨ ਸਮੱਗਰੀ, ਡਾ. ਰੁਪੇਸ਼ ਸਿੰਘ, ਦ੍ਰਿਸ਼ਟੀ ਆਈ ਹਸਪਤਾਲ, ਔਲੈਂਡ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਟਿਡ, ਈ ਐੱਫ ਪੀ ਆਈ ਏ ਮੈਡੀਸਨ ਪ੍ਰਾਈਵੇਟ ਲਿਮਟਿਡ, ਐਪੀਕਿਊ ਰੀਅਲ ਵੇਂਚਰਜ਼, ਕੈਪੀਟਲ ਸੁਪਰ ਸਪੈਸ਼ਲਿਟੀ ਹਸਪਤਾਲ ਯਮੂਨਾਨਗਰ, ਆਈ ਈ ਈ ਐਲੀਵੇਟਰਜ਼ ਪ੍ਰਾਈਵੇਟ ਲਿਮਟਿਡ ਅਤੇ ਜਨਤਾ ਪਾਈਲਜ਼ ਕਲੀਨਿਕ ਨੂੰ ਸਨਮਾਨਿਤ ਕੀਤਾ ਗਿਆ।
ਇਸੇ ਤਰ੍ਹਾਂ ਜਿੰਦਲ ਰੀਅਲ ਅਸਟੇਟ ਡਿਵੈਲਪਰਜ਼ ਅੰਬਾਲਾ, ਕੈਪਸ ਡਾਈਗਨੋਸਕੈਨ ਸੈਂਟਰ, ਕੇ ਬੀ ਡੀ ਗਰੁੱਪ, ਕੇ ਬੀ ਪੀ ਸਮਾਰਟ ਸਿਟੀ ਮੁਹਾਲੀ, ਲਕਸ਼ਮੀ ਪ੍ਰਾਪਰਟੀ ਕੰਸਲਟੈਂਟ (ਬੱਦੀ), ਐੱਮ ਪ੍ਰੋ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਮਨੀਸ਼ਾ ਫੋਮ ਇੰਡਸਟਰੀਜ਼, ਮਰਸੈਡੀਜ਼-ਬੈਨਜ਼ ਬਰਕਲੈ ਮੋਟਰ ਲਿਮਟਿਡ ਕਰਨਾਲ, ਐੱਮ ਐੱਮ ਫੈਸ਼ਨ ਮਾਲ, ਨਰਵਾਣਾ ਤੋਂ ਸਮਾਜ ਸੇਵੀ ਮੋਹਨ ਲਾਲ ਗਰਗ, ਆਸ਼ੂਤੋਸ਼ ਵਰਮਾ, ਨਵਜੀਵਨ ਗਰੁੱਪ, ਨਿਊ ਪੂਜਾ ਮੈਟਲ ਇੰਡਸਟਰੀਜ਼ (ਜਗਾਧਰੀ), ਨੋਰਦਰਨ ਇੰਡੀਆ ਰੋਟਰ ਸਪੀਨਰਜ਼ ਐਸੋਸੀਏਸ਼ਨ (ਸਿਰਸਾ), ਨੋਵੈਬਲ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ, ਪਾਰਸ ਹੈਲਥ ਪੰਚਕੂਲਾ, ਪੰਚ ਆਟੋ ਪੰਚਕੂਲਾ, ਪਿਊਰਵੇਅ ਹੋਲਸੇਲ, ਰਜਨੀ ਗਰੁੱਪ, ਸਤਲੁਜ ਇੰਟਰਪ੍ਰਾਈਸਿਜ਼, ਕੈਨਵਿੰਗਜ਼ ਇਮੀਗ੍ਰੇਸ਼ਨ, ਸ਼ਿਵਾਲਿਕ ਇੰਸਟੀਚਿਊਟ ਆਫ ਪੈਰਾਮੈਡੀਕਲ ਟੈਕਨਾਲੋਜੀ, ਸ੍ਰੀ ਪੀ ਸੀ ਐੱਸ ਐਡੀਬਲਜ਼ ਪ੍ਰਾਈਵੇਟ ਲਿਮਟਿਡ, ਐੱਸ ਐੱਮ ਕੰਪਨੀ ਅਤੇ ਅਗਰਵਾਲ ਹਸਪਤਾਲ ਯਮੂਨਾਨਗਰ ਨੂੰ ਵੀ ਵਿਸ਼ੇਸ਼ ਐਵਾਰਡ ਨਾਲ ਨਵਾਜਿਆ ਗਿਆ।

