DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰਾਂਸਪੋਰਟ ਕੈਨੇਡਾ ਵੱਲੋਂ ਏਅਰ ਇੰਡੀਆ ਨੂੰ ਸ਼ਰਾਬ ਦੇ ਨਿਯਮਾਂ ਬਾਰੇ ਚਿਤਾਵਨੀ

ਪਿਛਲੇ ਹਫਤੇ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਏਅਰ ਇੰਡੀਆ ਦੇ ਇੱਕ ਪਾਇਲਟ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਉਡਾਣ ਦੀ ਤਿਆਰੀ ਕਰ ਰਿਹਾ ਸੀ। ਇਸ ਤੋਂ ਬਾਅਦ ਕੈਨੇਡਾ ਦੀ ਟ੍ਰਾਂਸਪੋਰਟੇਸ਼ਨ ਏਜੰਸੀ ਨੇ ਏਅਰਲਾਈਨ ਨੂੰ ਚਿਤਾਵਨੀ ਦਿੱਤੀ ਹੈ ਕਿ...

  • fb
  • twitter
  • whatsapp
  • whatsapp
featured-img featured-img
Air India Ribbon Cutting and Flyaway October 11th 2017 MCINNES ARIANNA R (2745840) rms310164 Gail Hanusa Boeing Photographer nef17
Advertisement

ਪਿਛਲੇ ਹਫਤੇ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਏਅਰ ਇੰਡੀਆ ਦੇ ਇੱਕ ਪਾਇਲਟ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਉਡਾਣ ਦੀ ਤਿਆਰੀ ਕਰ ਰਿਹਾ ਸੀ। ਇਸ ਤੋਂ ਬਾਅਦ ਕੈਨੇਡਾ ਦੀ ਟ੍ਰਾਂਸਪੋਰਟੇਸ਼ਨ ਏਜੰਸੀ ਨੇ ਏਅਰਲਾਈਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਸ਼ਰਾਬ ਦੇ ਸੇਵਨ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ ਉਸ ਨੂੰ ਆਪਣੀ ਉਡਾਣ ਦੇ ਅਧਿਕਾਰ ਗੁਆਉਣੇ ਪੈ ਸਕਦੇ ਹਨ। ਟਰਾਂਸਪੋਰਟ ਕੈਨੇਡਾ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਹ ਘਟਨਾ 23 ਦਸੰਬਰ ਨੂੰ ਵਾਪਰੀ ਸੀ ਅਤੇ ਉਹ ਉਚਿਤ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਏਅਰ ਇੰਡੀਆ ਅਤੇ ਭਾਰਤੀ ਹਵਾਬਾਜ਼ੀ ਅਧਿਕਾਰੀਆਂ ਨਾਲ ਸੰਪਰਕ ਕਰੇਗਾ।

 ਰਾਇਲ ਕੈਨੇਡੀਅਨ ਮਾਊਂਟਡ ਪੁਲੀਸ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਏਅਰਲਾਈਨ ਦੇ ਇੱਕ ਕਰੂ ਮੈਂਬਰ ਬਾਰੇ ਮਿਲੀ ਚਿੰਤਾਜਨਕ ਰਿਪੋਰਟ ਤੋਂ ਬਾਅਦ ਕੀਤੀ ਗਈ ਹੈ। ਪੁਲੀਸ ਮੁਤਾਬਕ ਜਾਂਚ ਜਾਰੀ ਹੈ ਅਤੇ ਫਿਲਹਾਲ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਵੇਗੀ। ਹਵਾਈ ਅੱਡੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਾਇਲਟ ਵੈਨਕੂਵਰ ਤੋਂ ਦਿੱਲੀ ਜਾਣ ਵਾਲੀ ਰੋਜ਼ਾਨਾ ਉਡਾਣ ਦੀ ਤਿਆਰੀ ਕਰ ਰਿਹਾ ਸੀ, ਜੋ ਕਿ ਕਈ ਘੰਟੇ ਦੀ ਦੇਰੀ ਤੋਂ ਬਾਅਦ ਸੁਰੱਖਿਅਤ ਰਵਾਨਾ ਹੋਈ। 

Advertisement

ਫਲਾਈਟ ਟ੍ਰੈਕਿੰਗ ਵੈੱਬਸਾਈਟ 'ਫਲਾਈਟ-ਰਾਡਾਰ 24' ਅਨੁਸਾਰ 23 ਦਸੰਬਰ ਦੀ ਇਹ ਫਲਾਈਟ ਦੁਪਹਿਰ 3 ਵਜੇ ਰਵਾਨਾ ਹੋਣੀ ਸੀ ਪਰ ਇਹ ਰਾਤ 10:02 ਵਜੇ ਤੱਕ ਰਵਾਨਾ ਨਹੀਂ ਹੋ ਸਕੀ। ਏਅਰ ਇੰਡੀਆ ਨੇ ਇਸ 'ਤੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਹੈ। ਟਰਾਂਸਪੋਰਟ ਕੈਨੇਡਾ ਨੇ ਸਪੱਸ਼ਟ ਕੀਤਾ ਕਿ ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਕੋਲ ਏਅਰ ਇੰਡੀਆ ਦੀ ਰੈਗੂਲੇਟਰੀ ਨਿਗਰਾਨੀ ਦੀ ਮੁੱਖ ਜ਼ਿੰਮੇਵਾਰੀ ਹੈ, ਪਰ ਕੈਨੇਡੀਅਨ ਨਿਯਮਾਂ ਅਨੁਸਾਰ ਪਾਇਲਟ ਜਾਂ ਕਰੂ ਮੈਂਬਰ ਸ਼ਰਾਬ ਪੀਣ ਦੇ 12 ਘੰਟਿਆਂ ਦੇ ਅੰਦਰ ਡਿਊਟੀ ਨਹੀਂ ਕਰ ਸਕਦੇ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ 'ਤੇ ਏਅਰਲਾਈਨ ਦੇ ਕੈਨੇਡੀਅਨ ਹਵਾਬਾਜ਼ੀ ਦਸਤਾਵੇਜ਼ ਰੱਦ ਕੀਤੇ ਜਾ ਸਕਦੇ ਹਨ ਅਤੇ ਜੁਰਮਾਨੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

Advertisement

Advertisement
×