ਸੁਪਰੀਮ ਕੋਰਟ ਦੇ ਕੌਲਿਜੀਅਮ ਵੱਲੋਂ ਤਿੰਨ ਜੱਜਾਂ ਦੇ ਤਬਾਦਲੇ
ਨਵੀਂ ਦਿੱਲੀ: ਦਿੱਲੀ ਦੇ ਇੱਕ ਜੱਜ ਸਮੇਤ ਤਿੰਨ ਜੱਜਾਂ ਦਾ ਅੱਜ ਤਬਾਦਲਾ ਕੀਤਾ ਗਿਆ ਹੈ। ਇਹ ਕਦਮ ਸੁਪਰੀਮ ਕੋਰਟ ਦੇ ਕੌਲਿਜੀਅਮ ਵੱਲੋਂ ਉਨ੍ਹਾਂ ਦੀ ਇੱਛਾ ਅਨੁਸਾਰ ਤਬਾਦਲੇ ਦੀ ਅਪੀਲ ਨੂੰ ਸਵੀਕਾਰ ਨਾ ਕਰਨ ਤੋਂ ਕਈ ਦਿਨ ਬਾਅਦ ਚੁੱਕਿਆ ਗਿਆ ਹੈ।...
Advertisement
ਨਵੀਂ ਦਿੱਲੀ: ਦਿੱਲੀ ਦੇ ਇੱਕ ਜੱਜ ਸਮੇਤ ਤਿੰਨ ਜੱਜਾਂ ਦਾ ਅੱਜ ਤਬਾਦਲਾ ਕੀਤਾ ਗਿਆ ਹੈ। ਇਹ ਕਦਮ ਸੁਪਰੀਮ ਕੋਰਟ ਦੇ ਕੌਲਿਜੀਅਮ ਵੱਲੋਂ ਉਨ੍ਹਾਂ ਦੀ ਇੱਛਾ ਅਨੁਸਾਰ ਤਬਾਦਲੇ ਦੀ ਅਪੀਲ ਨੂੰ ਸਵੀਕਾਰ ਨਾ ਕਰਨ ਤੋਂ ਕਈ ਦਿਨ ਬਾਅਦ ਚੁੱਕਿਆ ਗਿਆ ਹੈ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਟਵੀਟ ਕਰਕੇ ਦੱਸਿਆ ਕਿ ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਦਿਨੇਸ਼ ਕੁਮਾਰ ਸਿੰਘ ਦਾ ਤਬਾਦਲਾ ਕੇਰਲਾ ਹਾਈ ਕੋਰਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੀਫ ਜਸ਼ਟਿਸ ਡੀਵਾਈ ਚੰਦਰਚੂੜ ਦੀ ਪ੍ਰਧਾਨਗੀ ਵਾਲੇ ਕੌਲਿਜੀਅਮ ਨੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਜਸਟਿਸ ਮਨੋਜ ਬਜਾਜ ਨੂੰ ਅਲਾਹਾਬਾਦ ਹਾਈ ਕੋਰਟ ਅਤੇ ਦਿੱਲੀ ਹਾਈ ਕੋਰਟ ਦੇ ਜਸਟਿਸ ਗੌਰੰਗ ਕਾਂਤ ਨੂੰ ਕਲਕੱਤਾ ਹਾਈ ਕੋਰਟ ਤਬਦੀਲ ਕੀਤਾ ਗਿਆ ਹੈ। -ਪੀਟੀਆਈ
Advertisement
Advertisement
×