
ਨਵੀਂ ਦਿੱਲੀ, 6 ਫਰਵਰੀ
ਰੇਲ ਯਾਤਰੀ ਛੇਤੀ ਹੀ ਵਟਸਐਪ ਨੰਬਰ ਰਾਹੀਂ ਖਾਣਾ ਆਰਡਰ ਕਰਨ ਦੇ ਯੋਗ ਹੋ ਜਾਣਗੇ। ਜ਼ਿਕਰਯੋਗ ਹੈ ਕਿ ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਪਹਿਲਾਂ ਹੀ ਵਟਸਐਪ ਨੰਬਰ +91 8750001323 ਰਾਹੀਂ ਕੁਝ ਰੂਟਾਂ ’ਤੇ ਖਾਣਾ ਡਿਲfਵਰ ਕਰ ਰਿਹਾ ਹੈ। ਰੇਲਵੇ ਨੇ ਸੋਮਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਕਿ ਵ੍ਹਟਸਐਪ ’ਤੇ ਖਾਣਾ ਆਰਡਰ ਕਰਨ ਦੀ ਸੁਵਿਧਾ ਸਿਰਫ ਚੋਣਵੀਆਂ ਰੇਲਗੱਡੀਆਂ ਅਤੇ ਯਾਤਰੀਆਂ ’ਤੇ ਲਾਗੂ ਹੋਵੇਗੀ। ਆਈਆਰਸੀਟੀਸੀ ਨੇ ਵਿਸ਼ੇਸ਼ ਤੌਰ ’ਤੇ ਬਣਾਈ ਵੈਬਸਾਈਟ ਰਾਹੀਂ ਈ-ਕੈਟਰਿੰਗ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਇਸ ਲਈ ਈ-ਕੈਟਰਿੰਗ ਐਪ ‘ਫੂਡ ਆਨ ਟਰੈਕ’ ਬਣਾਇਆ ਗਿਆ ਹੈ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ