DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰਵਾਇਤੀ ਜੰਗ ਤੇ ਸਾਧਨ ਅੱਜ ਵੀ ਅਹਿਮ: Rajnath Singh

ਰੱਖਿਆ ਮੰਤਰੀ ਨੇ ਨਾਗਪੁਰ ਵਿੱਚ ਐਲੂਮੀਨੀਅਮ ਐਕਸਟਰੂਜ਼ਨ ਪ੍ਰੈੱਸ ਦਾ ਨੀਂਹ ਪੱਥਰ ਰੱਖਿਆ

  • fb
  • twitter
  • whatsapp
  • whatsapp
featured-img featured-img
ਨਾਗਪੁਰ ਵਿੱਚ ਐਲੂਮੀਨੀਅਮ ਐਕਸਟਰੂਜ਼ਨ ਪ੍ਰੈੱਸ ਦੇ ਭੂਮੀ ਪੂਜਨ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ। -ਫੋਟੋ: ਪੀਟੀਆਈ
Advertisement

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਰਵਾਇਤੀ ਜੰਗ ਅਤੇ ਇਸ ਦੇ ਸਾਧਨ ਅੱਜ ਵੀ ਓਨੇ ਹੀ ਪ੍ਰਸੰਗਿਕ ਹਨ ਜਿੰਨੇ 1947 ਵਿੱਚ ਸਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜੋ ਦੇਸ਼ ਆਪਣੀਆਂ ਲੋੜਾਂ ਖ਼ੁਦ ਪੂਰੀਆਂ ਕਰਦਾ ਹੈ, ਉਹ ਪੂਰੇ ਆਤਮ-ਵਿਸ਼ਵਾਸ ਨਾਲ ਅੱਗੇ ਵਧ ਸਕਦਾ ਹੈ। ਉਹ ਨਾਗਪੁਰ ਦੇ ਅੰਬਾਝਰੀ ਵਿੱਚ ਸਰਕਾਰੀ ਖੇਤਰ ਦੀ ਕੰਪਨੀ ‘ਯੰਤਰ ਇੰਡੀਆ ਲਿਮਟਿਡ’ ਵਿੱਚ 10,000 ਟਨ ਦੀ ਐਲੂਮੀਨੀਅਮ ਐਕਸਟਰੂਜ਼ਨ ਪ੍ਰੈੱਸ ਦਾ ਨੀਂਹ ਪੱਥਰ ਰੱਖਣ ਸਬੰਧੀ ਕਰਵਾਏ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ। ਇਸ ਨਵੀਂ ਪ੍ਰੈੱਸ ਦੇ ਲੱਗਣ ਨਾਲ ਰੱਖਿਆ ਖੇਤਰ ਵਿੱਚ ਅਹਿਮ ਐਲੂਮੀਨੀਅਮ ਪੁਰਜ਼ਿਆਂ ਦੀ ਦਰਾਮਦ ’ਤੇ ਨਿਰਭਰਤਾ ਕਾਫ਼ੀ ਘਟ ਜਾਵੇਗੀ।

ਰੱਖਿਆ ਮੰਤਰੀ ਨੇ ਕਿਹਾ ਕਿ ਜੰਗ ਛਿੜਨ ਦੀ ਸੂਰਤ ਵਿੱਚ ਅਕਸਰ ਸਪਲਾਈ ਚੇਨ ਪ੍ਰਭਾਵਿਤ ਹੋ ਜਾਂਦੀ ਹੈ, ਜਿਸ ਕਾਰਨ ਹਰ ਦੇਸ਼ ਚਾਹੁੰਦਾ ਹੈ ਕਿ ਸਾਰੀਆਂ ਜ਼ਰੂਰੀ ਚੀਜ਼ਾਂ ਦੀ ਪੈਦਾਵਾਰ ਦੇਸ਼ ਦੇ ਅੰਦਰ ਹੀ ਹੋਵੇ। ਉਨ੍ਹਾਂ ਕਿਹਾ ਕਿ ਰਵਾਇਤੀ ਯੁੱਧ ਪ੍ਰਣਾਲੀ ਸਾਲ 2047 ਵਿੱਚ ਵੀ ਉਂਨੀ ਹੀ ਅਹਿਮ ਰਹੇਗੀ, ਇਸੇ ਲਈ ਭਵਿੱਖ ਵਿੱਚ ਵੀ ਫ਼ੌਜੀ ਸਨਅਤੀ ਅੱਡੇ ਕਾਫ਼ੀ ਅਹਿਮ ਬਣੇ ਰਹਿਣਗੇ।

Advertisement

ਆਪਣੇ ਸੰਬੋਧਨ ਦੌਰਾਨ ਉਨ੍ਹਾਂ ਦੇਸ਼ ਦੇ ਰੱਖਿਆ ਖੇਤਰ ਦੇ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਭਾਰਤ ਦਾ ਰੱਖਿਆ ਉਤਪਾਦਨ, ਜੋ ਸਾਲ 2014 ਵਿੱਚ ਮਹਿਜ਼ 46,000 ਕਰੋੜ ਰੁਪਏ ਸੀ, ਹੁਣ ਸਾਲ 2025-26 ਵਿੱਚ ਰਿਕਾਰਡ ਤੇਜ਼ੀ ਨਾਲ ਵਧ ਕੇ 1,78,000 ਕਰੋੜ ਰੁਪਏ ਤੋਂ ਪਾਰ ਹੋ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਦੀ ਰੱਖਿਆ ਬਰਾਮਦ ਵੀ 2014 ਦੇ 1,000 ਕਰੋੜ ਰੁਪਏ ਦੇ ਮੁਕਾਬਲੇ ਹੁਣ 40,000 ਕਰੋੜ ਰੁਪਏ ਤੱਕ ਪਹੁੰਚ ਚੁੱਕੀ ਹੈ।

Advertisement

Advertisement
×