DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਪਾਰ ਸਮਝੌਤੇ ਨਾਲ ਭਾਰਤ-ਅਮਰੀਕਾ ਸਬੰਧ ਬਿਹਤਰ ਹੋਣਗੇ: ਜੈਸ਼ੰਕਰ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਸਮਝੌਤਾ ਹੋਣ ਨਾਲ ਦੋਵਾਂ ਮੁਲਕਾਂ ਦੇ ਸਬੰਧ ‘ਬਿਹਤਰ’ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸਮਝੌਤੇ ’ਚ ਤੇਜ਼ੀ ਨਾਲ ਪ੍ਰਗਤੀ ਦੀਆਂ ਉਮੀਦਾਂ ਵਿਚਾਲੇ ਹਾਲਾਤ ਅਸਲ ’ਚ ਬਹੁਤ ਗੁੰਝਲਦਾਰ...

  • fb
  • twitter
  • whatsapp
  • whatsapp
featured-img featured-img
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ । ਫਾਈਲ ਫੋੋਟੋ
Advertisement

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਸਮਝੌਤਾ ਹੋਣ ਨਾਲ ਦੋਵਾਂ ਮੁਲਕਾਂ ਦੇ ਸਬੰਧ ‘ਬਿਹਤਰ’ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸਮਝੌਤੇ ’ਚ ਤੇਜ਼ੀ ਨਾਲ ਪ੍ਰਗਤੀ ਦੀਆਂ ਉਮੀਦਾਂ ਵਿਚਾਲੇ ਹਾਲਾਤ ਅਸਲ ’ਚ ਬਹੁਤ ਗੁੰਝਲਦਾਰ ਰਹੇ ਹਨ।

ਏਸ਼ੀਆ ਸੁੁਸਾਇਟੀ ਵੱਲੋਂ ਸੋਮਵਾਰ ਨੂੰ ਕਰਵਾਏ ਗਏ ਸਮਾਗਮ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਭਾਰਤ ਛੋਟੇ ਉਤਪਾਦਕਾਂ, ਛੋਟੇ ਕਿਸਾਨਾਂ ਅਤੇ ਛੋਟੀਆਂ ਫੈਕਟਰੀਆਂ ਵਾਲਾ ਸਮਾਜ ਹੈ, ਜਦਕਿ ਅਮਰੀਕਾ ਦੀ ਉਤਪਾਦਨ ਪ੍ਰਣਾਲੀ ਵੱਖਰੀ ਹੈ। ਇਸ ਲਈ ਵਪਾਰਕ ਗੱਲਬਾਤ ਵਿੱਚ ਠਰ੍ਹੰਮੇ ਅਤੇ ਵਿਸਥਾਰ ਨਾਲ ਵਿਚਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੁਣ ਦੋਵਾਂ ਮੁਲਕਾਂ ਵਿਚਾਲੇ ਵਪਾਰ ਸਮਝੌਤੇ ਬਾਰੇ ਕਾਫ਼ੀ ਹੱਦ ਤੱਕ ਸਹਿਮਤੀ ਬਣ ਗਈ ਹੈ।

Advertisement

ਭਾਰਤ ਅਤੇ ਅਮਰੀਕਾ ਨੇ ਫਰਵਰੀ ਵਿੱਚ ਦੁਵੱਲੇ ਵਪਾਰ ਸਮਝੌਤੇ ਦੇ ਪਹਿਲੇ ਗੇੜ ਦੇ ਖਰੜੇ ਨੂੰ ਅੰਤਿਮ ਰੂਪ ਦੇਣ ਦਾ ਐਲਾਨ ਕੀਤਾ ਸੀ। ਅਮਰੀਕਾ ਨੇ ਜੁਲਾਈ ਵਿੱਚ ਭਾਰਤੀ ਦਰਾਮਦ ’ਤੇ ਧਾਰਾ 301 ਤਹਿਤ 10 ਫੀਸਦੀ ਵਾਧੂ ਟੈਕਸ ਲਾਇਆ ਸੀ। ਹਾਲਾਂਕਿ ਅਮਰੀਕਾ ਵੱਲੋਂ ਬਦਲੇ ਗਏ ਟੈਰਿਫ ਢਾਂਚੇ ’ਤੇ ਗੱਲਬਾਤ ਹੋਈ ਹੈ। ਵਣਜ ਮੰਤਰੀ ਪਿਊਸ਼ ਗੋਇਲ 29 ਸਤੰਬਰ ਤੋਂ 5 ਅਕਤੂਬਰ ਤੱਕ ਅਮਰੀਕਾ ਦੇ ਦੌਰੇ ’ਤੇ ਹਨ। ਇਸ ਦੌਰਾਨ ਉਹ ਅਮਰੀਕੀ ਵਪਾਰ ਪ੍ਰਤੀਨਿਧ ਜੈਮੀਸਨ ਗ੍ਰੀਰ ਨਾਲ ਗੱਲਬਾਤ ਕਰਨਗੇ। ਜੈਸ਼ੰਕਰ ਨੇ ਭਾਰਤ-ਚੀਨ ਸਬੰਧਾਂ ਬਾਰੇ ਕਿਹਾ ਕਿ ਇਹ ਅੱਜ 2025 ਅਤੇ ਖ਼ਾਸ ਕਰ ਕੇ 2024 ਦੇ ਮੁਕਾਬਲੇ ਬਿਹਤਰ ਹਨ। ਉਨ੍ਹਾਂ ਕਿਹਾ ਕਿ 2020 ਦੇ ਸਰਹੱਦੀ ਟਕਰਾਅ ਮਗਰੋਂ ਦੋਵਾਂ ਮੁਲਕਾਂ ਵਿਚਾਲੇ ਜਮੂਦ ਬਣ ਗਿਆ ਸੀ। ਸਰਹੱਦੀ ਤਣਾਅ ਘਟਣ ਨਾਲ ਸਬੰਧਾਂ ਦਾ ਮੁੜ ਆਮ ਹੋਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਭਾਰਤ-ਚੀਨ ਸਬੰਧਾਂ ਵਿੱਚ ਸੁਧਾਰ ਨਾਲ ਭਾਰਤ ਦੀ ਵਿਸ਼ਵ ਪੱਧਰ ’ਤੇ ਸਥਿਤੀ ਵੀ ਮਜ਼ਬੂਤ ਹੁੰਦੀ ਹੈ। ਦੁਨੀਆ ਵਧੇਰੇ ਬਹੁਧਰੁਵੀ ਵਿਵਸਥਾ ਵੱਲ ਵਧ ਰਹੀ ਹੈ ਅਤੇ ਦੇਸ਼ ਨਵੇਂ ਭਾਈਵਾਲ ਲੱਭਣ, ਜੋਖਮ ਘਟਾਉਣ ਤੇ ਆਪਣੀਆਂ ਰਣਨੀਤੀਆਂ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। -ਪੀਟੀਆਈ

Advertisement

ਆਉਣ ਵਾਲੇ ਮਹੀਨਿਆਂ ’ਚ ਵੱਡੇ ਖੁਰਾਕ ਸੰਕਟ ਦਾ ਖ਼ਦਸ਼ਾ

ਨਿਊਯਾਰਕ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਉਣ ਵਾਲੇ ਮਹੀਨਿਆਂ ਵਿੱਚ ‘ਵੱਡੇ ਖੁਰਾਕ ਸੰਕਟ’ ਦਾ ਖ਼ਦਸ਼ਾ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਅਤੇ ਇਰਾਨ ਸੰਘਰਸ਼ ਕਾਰਨ ਦੁਨੀਆ ਪਹਿਲਾਂ ਹੀ ਖਾਦ ਦੀ ਭਾਰੀ ਕਮੀ ਨਾਲ ਜੂਝ ਰਹੀ ਹੈ ਅਤੇ ਇਸ ਸਥਿਤੀ ਦਾ ਗਲੋਬਲ ਸਾਊਥ ਦੀਆਂ ਅਰਥਵਿਵਸਥਾਵਾਂ ’ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਜੈਸ਼ੰਕਰ ਨੇ ਕਿਹਾ ਕਿ ਊਰਜਾ ਸੰਕਟ ਦੀ ਵਿਸ਼ੇਸ਼ ਚਿੰਤਾ ਹੈ ਅਤੇ ਬਾਜ਼ਾਰ ਵਿੱਚ ਤੇਲ ਦੀ ਸਪਲਾਈ ਬਹੁਤ ਘੱਟ ਹੈ। ਇਸ ’ਤੇ ਸਿਆਸਤ ਹਾਲਾਤ ਨੂੰ ਹੋਰ ਗੰਭੀਰ ਬਣਾ ਰਹੀ ਹੈ। ਉਨ੍ਹਾਂ ਮੁਤਾਬਕ ਕੁਝ ਵੱਡੇ ਅਨਾਜ ਬਰਾਮਦਕਾਰ ਮੁਲਕਾਂ ਲਈ ਕਾਲੇ ਸਾਗਰ ਰਾਹੀਂ ਖੇਪ ਭੇਜਣਾ ਮੁਸ਼ਕਲ ਹੋ ਰਿਹਾ ਹੈ। ਰੂਸ ਅਤੇ ਪੱਛਮੀ ਏਸ਼ੀਆ ਵਿੱਚ ਖਾਦ ਉਤਪਾਦਨ ਪ੍ਰਭਾਵਿਤ ਹੋਣ ਅਤੇ ਮੌਸਮੀ ਤਬਦੀਲੀਆਂ ਨਾਲ ਖੁਰਾਕ ਸੰਕਟ ਹੋਰ ਵਧ ਸਕਦਾ ਹੈ। -ਪੀਟੀਆਈ

Advertisement
×