ਨਵੀਂ ਦਿੱਲੀ, 23 ਸਤੰਬਰ
ਭਾਰਤ ਅਤੇ ਪਾਕਿਸਤਾਨ ਵਿਚਾਲੇ ਆਜ਼ਾਦੀ ਤੋਂ ਬਾਅਦ ਤੋਂ ਚੱਲੀ ਆ ਰਹੀ ਦੁਸ਼ਮਣੀ ਕਈ ਵਾਰ ਜੰਗ ਵਿਚ ਬਦਲ ਚੁੱਕੀ ਹੈ। ਸਾਲ 1965 ਵਿਚ ਵੀ ਅਜਿਹਾ ਹੀ ਹੋਇਆ। ਦੋਹਾਂ ਦੇਸ਼ਾਂ ਵਿਚ ਭਿਆਨਕ ਜੰਗ ਹੋਈ ਅਤੇ ਸੰਯੁਕਤ ਰਾਸ਼ਟਰ ਦੀ ਪਹਿਲਕਦਮੀ ‘ਤੇ 23 ਸਤੰਬਰ ਨੂੰ ਜੰਗਬੰਦੀ ਹੋਈ। ਦੋਵਾਂ ਦੇਸ਼ਾਂ ਵਿਚਕਾਰ ਇਹ ਲੜਾਈ ਮੁੱਖ ਤੌਰ ‘ਤੇ ਪੈਦਲ ਸੈਨਾ ਅਤੇ ਟੈਂਕ ਡਵੀਜ਼ਨਾਂ ਵਿਚਕਾਰ ਲੜੀ ਗਈ ਸੀ ਪਰ ਜਲ ਸੈਨਾ ਨੇ ਵੀ ਯੋਗਦਾਨ ਪਾਇਆ ਸੀ। ਇਹ ਪਹਿਲੀ ਵਾਰ ਸੀ, ਜਦੋਂ ਦੋਵਾਂ ਦੇਸ਼ਾਂ ਦੀਆਂ ਹਵਾਈ ਫ਼ੌਜਾਂ ਜੰਗ ਦੇ ਮੈਦਾਨ ਵਿੱਚ ਨਿੱਤਰੀਆਂ।