ਅਗਰ ਮਾਲਵਾ (ਮੱਧ ਪ੍ਰਦੇਸ਼), 4 ਦਸੰਬਰ
ਮੱਧ ਪ੍ਰਦੇਸ਼ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿਚ ‘ਭਾਰਤ ਜੋੜੋ ਯਾਤਰਾ’ ਅੱਜ ਆਗਰ ਮਾਲਵਾ ਜ਼ਿਲ੍ਹੇ ਦੇ ਪਿੰਡ ਲਾਲਾ ਖੇੜੀ ਤੋਂ ਰਵਾਨਾ ਹੋਈ ਅਤੇ ਸ਼ਾਮ ਨੂੰ ਰਾਜਸਥਾਨ ਵਿਚ ਦਾਖਲ ਹੋਵੇਗੀ। ਲੋਕ ਗਾਇਕ ਪ੍ਰਹਿਲਾਦ ਟਿਪਾਨੀਆ, ਉਨ੍ਹਾਂ ਦੀ ਮੰਡਲੀ, ਕਾਂਗਰਸੀ ਵਿਧਾਇਕ ਜੀਤੂ ਪਟਵਾਰੀ ਅਤੇ ਹੋਰਾਂ ਦੇ ਨਾਲ ਰਾਹੁਲ ਨੂੰ ਸਵੇਰੇ ਤੇਜ਼ ਰਫਤਾਰ ਨਾਲ ਤੁਰਦੇ ਦੇਖਿਆ ਗਿਆ। ਮੱਧ ਪ੍ਰਦੇਸ਼ ‘ਚ 12ਵੇਂ ਅਤੇ ਆਖਰੀ ਦਿਨ ਇਹ ਯਾਤਰਾ ਸਵੇਰੇ ਕਰੀਬ 6 ਵਜੇ ਲਾਲਾ ਖੇੜੀ ਸਥਿਤ ਅੰਨਪੂਰਨਾ ਢਾਬੇ ਤੋਂ ਸ਼ੁਰੂ ਹੋਈ।