DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੀ ਐੱਮ ਸੀ ਤੇ ਚੋਣ ਕਮਿਸ਼ਨ ਦੀ ਮੀਟਿੰਗ ਦੌਰਾਨ ਤਲਖ਼ੀ

ਮੁੱਖ ਚੋਣ ਕਮਿਸ਼ਨਰ ਨੇ ਸਾਨੂੰ ‘ਦਫ਼ਾ ਹੋਣ’ ਲਈ ਕਿਹਾ: ਓ’ਬ੍ਰਾਇਨ

  • fb
  • twitter
  • whatsapp
  • whatsapp
featured-img featured-img
ਟੀ ਐੱਮ ਸੀ ਆਗੂ ਡੈਰੇਕ ਓ’ਬ੍ਰਾਇਨ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਮਾਨਸ ਰੰਜਨ ਭੂਈ
Advertisement

ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਦੇ ਵਫ਼ਦ ਤੇ ਭਾਰਤੀ ਚੋਣ ਕਮਿਸ਼ਨ ਦੇ ਪੂਰਨ ਬੈਂਚ ਦਰਮਿਆਨ ਅੱਜ ਹੋਈ ਮੀਟਿੰਗ ਤਣਾਅ ਭਰੇ ਮਾਹੌਲ ’ਚ ਖ਼ਤਮ ਹੋਈ। ਟੀ ਐੱਮ ਸੀ ਆਗੂਆਂ ਨੇ ਦੋਸ਼ ਲਾਇਆ ਕਿ ਮੁੱਖ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ‘ਦਫ਼ਾ ਹੋਣ’ ਲਈ ਕਿਹਾ ਜਦਕਿ ਕਮਿਸ਼ਨ ਨੇ ਟੀ ਐੱਮ ਸੀ ਆਗੂਆਂ ’ਤੇ ‘ਚਿਕਣ’ ਦਾ ਦੋਸ਼ ਲਾਇਆ ਹੈ।

ਰਾਜ ਸਭਾ ’ਚ ਟੀ ਐੱਮ ਸੀ ਦੇ ਨੇਤਾ ਡੈਰੇਕ ਓ’ਬ੍ਰਾਇਨ, ਉਪ ਆਗੂ ਸਾਗਰਿਕਾ ਘੋਸ਼, ਸੰਸਦ ਮੈਂਬਰ ਸਾਕੇਤ ਗੋਖਲੇ ਅਤੇ ਮੇਨਕਾ ਗੁਰੂਸਵਾਮੀ ਦੇ ਵਫ਼ਦ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ। ਮੀਟਿੰਗ ਮਗਰੋਂ ਓ’ਬ੍ਰਾਇਨ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨੌਂ ਪੱਤਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਸੌਂਪੇ, ਜਿਨ੍ਹਾਂ ’ਤੇ ਧਿਆਨ ਨਹੀਂ ਦਿੱਤਾ ਗਿਆ। ਟੀ ਐੱਮ ਸੀ ਆਗੂਆਂ ਨੇ ਚੋਣ ਕਮਿਸ਼ਨ ਨੂੰ ਉਨ੍ਹਾਂ ਕੁਝ ਮਾਮਲਿਆਂ ਬਾਰੇ ਵੀ ਦੱਸਿਆ ਜਿਨ੍ਹਾਂ ’ਚ ਚੋਣ ਅਧਿਕਾਰੀਆਂ ਦੇ ਭਾਜਪਾ ਨਾਲ ਤਾਰ ਜੁੜੇ ਹੋਣ ਦਾ ਦੋਸ਼ ਲਾਇਆ ਗਿਆ ਹੈ ਅਤੇ ਉਨ੍ਹਾਂ ਦੇ ਤਬਾਦਲੇ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ, ‘‘ਅਸੀਂ ਮੁੱਖ ਚੋਣ ਕਮਿਸ਼ਨਰ ਨੂੰ ਪੁੱਛਿਆ ਕਿ ਜਦੋਂ ਬੰਗਾਲ ’ਚ ਅਜਿਹੇ ਦਾਗ਼ੀ ਅਧਿਕਾਰੀ ਨਿਯੁਕਤ ਕੀਤੇ ਗਏ ਹੋਣ ਤਾਂ ਉਹ ਨਿਰਪੱਖ ਅਤੇ ਸੁਤੰਤਰ ਚੋਣਾਂ ਕਿਵੇਂ ਕਰਵਾ ਸਕਦੇ ਹਨ। ਇਸ ’ਤੇ ਉਨ੍ਹਾਂ ਦਾ ਜਵਾਬ ਸੀ ‘ਦਫ਼ਾ ਹੋ ਜਾਓ’।’’

Advertisement

ਇਸੇ ਦੌਰਾਨ ਕਮਿਸ਼ਨ ਨੇ ਤ੍ਰਿਣਮੂਲ ਨੇਤਾਵਾਂ ’ਤੇ ‘ਚਿਕਣ ਦੇ ਦੋਸ਼ ਲਾਏ ਅਤੇ ਇਹ ਵੀ ਕਿਹਾ ਕਿ ਕਮਿਸ਼ਨ ਸੂਬੇ ਵਿੱਚ ਨਿਰਪੱਖ ਤੇ ਆਜ਼ਾਦ ਚੋਣਾਂ ਕਰਵਾਏਗਾ।

Advertisement

Advertisement
×