Three ਦੱਖਣੀ Chief Ministers ਨੇ water Distribution ਦੇ ਮੁੱਦਿਆਂ ’ਤੇ ਚਰਚਾ ਕੀਤੀ
ਕੇਂਦਰੀ ਮੰਤਰੀ ਦੀ ਸ਼ਮੂਲੀਅਤ ਨਾਲ ਪਾਣੀ ਦੇ ਸੰਕਟ ਦਾ ਸਥਾਈ ਹੱਲ ਲੱਭਣ ਦਾ ਫ਼ੈਸਲਾ ਕੀਤਾ
ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤਿਲੰਗਾਨਾ ਦੇ ਮੁੱਖ ਮੰਤਰੀਆਂ ਨੇ ਅੱਜ ਆਪਣੇ ਰਾਜਾਂ ਵਿਚਕਾਰ ਪਾਣੀ ਦੀ ਵੰਡ ਦੇ ਮੁੱਦੇ ਨੂੰ ਆਪਸੀ ਸਹਿਮਤੀ ਨਾਲ ਸੁਲਝਾਉਣ ਬਾਰੇ ਚਰਚਾ ਕੀਤੀ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਦੀ ਸ਼ਮੂਲੀਅਤ ਨਾਲ ਪਾਣੀ ਦੇ ਸੰਕਟ ਦਾ ਸਥਾਈ ਹੱਲ ਲੱਭਣ ਦਾ ਫ਼ੈਸਲਾ ਕੀਤਾ।
ਇੱਥੇ ਤੁੰਗਭਦਰਾ ਡੈਮ ਦੇ ਨਵੇਂ ਸਥਾਪਤ ਕੀਤੇ ਗਏ 33 ਸਪਿਲਵੇਅ ਗੇਟਾਂ ਦੇ ਉਦਘਾਟਨ ਦੌਰਾਨ ਜਦੋਂ ਤਿੰਨੋਂ ਮੁੱਖ ਮੰਤਰੀ ਕ੍ਰਮਵਾਰ ਡੀ ਕੇ ਸ਼ਿਵਕੁਮਾਰ, ਐੱਨ ਚੰਦਰਬਾਬੂ ਨਾਇਡੂ ਅਤੇ ਏ ਰੇਵੰਤ ਰੈੱਡੀ ਕੇਂਦਰੀ ਮੰਤਰੀ ਪਾਟਿਲ ਨੂੰ ਮਿਲੇ, ਤਾਂ ਉਨ੍ਹਾਂ ਵਿਚਕਾਰ ਆਪਸੀ ਸਹਿਮਤੀ ਬਣੀ।
ਉਦਘਾਟਨ ਤੋਂ ਬਾਅਦ ਇੱਥੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਪਾਟਿਲ ਨੇ ਕਿਹਾ, ‘‘ਇੱਕ ਸਮਾਂ ਸੀ ਜਦੋਂ ਆਂਧਰਾ ਪ੍ਰਦੇਸ਼, ਤਿਲੰਗਾਨਾ, ਕਰਨਾਟਕ ਅਤੇ ਤਾਮਿਲ ਨਾਡੂ ਪਾਣੀ ਦੀ ਵੰਡ ਦੇ ਮੁੱਦਿਆਂ ’ਤੇ ਲਗਾਤਾਰ ਆਪਸ ਵਿੱਚ ਉਲਝਦੇ ਰਹਿੰਦੇ ਸਨ। ਗੱਲਬਾਤ ਅੱਗੇ ਨਹੀਂ ਵਧ ਰਹੀ ਸੀ ਅਤੇ ਕੋਈ ਵੀ ਸਾਂਝੇ ਮੰਚ ’ਤੇ ਇਕੱਠੇ ਨਹੀਂ ਆ ਰਿਹਾ ਸੀ ਪਰ ਅੱਜ ਚੰਗਾ ਦਿਨ ਹੈ। ਤਿੰਨਾਂ ਰਾਜਾਂ ਦੇ ਮੁੱਖ ਮੰਤਰੀ ਇੱਥੇ ਇੱਕੋ ਮੰਚ ’ਤੇ ਮੌਜੂਦ ਹਨ। ਉਨ੍ਹਾਂ ਵਾਅਦਾ ਕੀਤਾ ਹੈ ਕਿ ਉਹ ਆਪਸ ਵਿੱਚ ਨਹੀਂ ਲੜਨਗੇ।’’
ਪਾਟਿਲ ਨੇ ਹੋਰ ਕਿਹਾ ਕਿ ਮੁੱਖ ਮੰਤਰੀ ਇਸ ਗੱਲ ’ਤੇ ਸਹਿਮਤ ਹੋਏ ਹਨ ਕਿ ਕੇਂਦਰ ਸਰਕਾਰ ਵੱਲੋਂ ਜੋ ਵੀ ਫ਼ੈਸਲਾ ਕੀਤਾ ਜਾਵੇਗਾ ਅਤੇ ਜੋ ਵੀ ਪ੍ਰਬੰਧ ਪਹਿਲਾਂ ਤੋਂ ਮੌਜੂਦ ਹਨ, ਉਨ੍ਹਾਂ ਨਾਲ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਕਿਸੇ ਵੀ ਰਾਜ ਨਾਲ ਬੇਇਨਸਾਫ਼ੀ ਨਾ ਹੋਵੇ ਅਤੇ ਹਰ ਇੱਕ ਨੂੰ ਪਾਣੀ ਦਾ ਜਾਇਜ਼ ਹਿੱਸਾ ਮਿਲੇ। ਉਨ੍ਹਾਂ ਕਿਹਾ ਕਿ ਅੱਜ ਤਿੰਨਾਂ ਆਗੂਆਂ ਨੇ ਮਿਲ ਕੇ ਇਸ ਦਿਸ਼ਾ ਵੱਲ ਅਹਿਮ ਕਦਮ ਚੁੱਕੇ ਹਨ।

