ਡੋਡਾ ਜ਼ਿਲ੍ਹਾ ਅਤਿਵਾਦ ਮੁਕਤ

ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਅਤਿਵਾਦੀ ਹਲਾਕ

* ਮੁਕਾਬਲੇ ’ਚ ਡੋਡਾ ਜ਼ਿਲ੍ਹੇ ਦੇ ਆਖਰੀ ਅਤਿਵਾਦੀ ਕਮਾਂਡਰ ਮਸੂਦ ਦੇ ਮਾਰੇ ਜਾਣ ਦਾ ਦਾਅਵਾ * ਮਾਰਿਆ ਗਿਆ ਕਮਾਂਡਰ ਜਬਰ-ਜਨਾਹ ਮਾਮਲੇ ’ਚ ਸੀ ਲੋੜੀਂਦਾ

ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਅਤਿਵਾਦੀ ਹਲਾਕ

ਸ੍ਰੀਨਗਰ, 29 ਜੂਨ

ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਖੁਲਚੋਹਾਰ ’ਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਤਿੰਨ ਅਤਿਵਾਦੀ ਹਲਾਕ ਹੋਣ ਮਗਰੋਂ ਪੁਲੀਸ ਨੇ ਕਿਹਾ ਕਿ ਹੁਣ ਡੋਡਾ ਜ਼ਿਲ੍ਹੇ ਪੂਰੀ ਤਰ੍ਹਾਂ ਅਤਿਵਾਦ ਤੋਂ ਮੁਕਤ ਹੋ ਗਿਆ ਹੈ।

ਜੰਮੂ ਕਸ਼ਮੀਰ ਪੁਲੀਸ ਦੇ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਦੱਸਿਆ, ‘ਅੱਜ ਅਨੰਤਨਾਗ ਦੇ ਖੁਲਚੋਹਾਰ ’ਚ ਪੁਲੀਸ ਨੇ 19 ਆਰਆਰ ਸੀਆਰਪੀਐੱਫ ਨਾਲ ਮਿਲ ਕੇ ਲਸ਼ਕਰ ਦੇ ਦੋ ਅਤਿਵਾਦੀਆਂ ਤੇ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਮਸੂਦ ਨੂੰ ਢੇਰ ਕਰ ਦਿੱਤਾ। ਡੋਡਾ ਜ਼ਿਲ੍ਹਾ ਹੁਣ ਪੂਰੀ ਤਰ੍ਹਾਂ ਅਤਿਵਾਦ ਮੁਕਤ ਖੇਤਰ ਬਣ ਗਿਆ ਹੈ ਕਿਉਂਕਿ ਮਸੂਦ ਉੱਥੇ ਆਖਰੀ ਸਰਗਰਮ ਅਤਿਵਾਦੀ ਸੀ। ਬੁਲਾਰੇ ਨੇ ਕਿਹਾ ਕਿ ਡੋਡਾ ਦਾ ਰਹਿਣ ਵਾਲਾ ਮਸੂਦ ਜ਼ਿਲ੍ਹੇ ’ਚ ਜਬਰ ਜਨਾਹ ਦੇ ਇੱਕ ਮਾਮਲੇ ’ਚ ਦੋਸ਼ੀ ਸੀ ਤੇ ਲੰਮੇ ਸਮੇਂ ਤੋਂ ਫਰਾਰ ਸੀ। ਉਹ ਬਾਅਦ ਵਿੱਚ ਹਿਜ਼ਬੁਲ ਮੁਜਾਹਿਦੀਨ ’ਚ ਸ਼ਾਮਲ ਹੋ ਗਿਆ ਤੇ ਕਸ਼ਮੀਰ ’ਚ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲੱਗ ਪਿਆ ਸੀ।’ ਇਸ ਤੋਂ ਪਹਿਲਾਂ ਸਵੇਰੇ ਅਤਿਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲਣ ਮਗਰੋਂ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਖੁਲਚੋਹਾਰ ’ਚ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਅਤਿਵਾਦੀਆਂ ਵੱਲੋਂ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾਉਣ ਤੋਂ ਬਾਅਦ ਇਹ ਮੁਹਿੰਮ ਮੁਕਾਬਲੇ ’ਚ ਤਬਦੀਲ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ’ਚ ਤਿੰਨ ਅਤਿਵਾਦੀ ਮਾਰੇ ਗਏ ਹਨ।
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All