DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਾ ’ਚ ਗੋਲੀਬਾਰੀ ਦੇ ਦੋਸ਼ ਹੇਠ ਤਿੰਨ ਭਾਰਤੀ ਗ੍ਰਿਫ਼ਤਾਰ

ਤਿੰਨਾਂ ਮਸ਼ਕੂਕ 5 ਫਰਵਰੀ ਤੱਕ ਪੁਲੀਸ ਰਿਮਾਂਡ ’ਤੇ; ਦੋਸ਼ਾਂ ਵਿੱਚ ਵਾਧੇ ਦੇ ਆਸਾਰ

  • fb
  • twitter
  • whatsapp
  • whatsapp
Advertisement

ਕੈਨੇਡਾ ਪੁਲੀਸ ਨੇ ਜਬਰੀ ਵਸੂਲੀ ਨਾਲ ਜੁੜੇ ਮਾਮਲੇ ਵਿੱਚ ਘਰ ਦੇ ਬਾਹਰ ਗੋਲੀਬਾਰੀ ਦੇ ਦੋਸ਼ ਵਿੱਚ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਰੀ ਪੁਲੀਸ ਨੇ ਸੋਮਵਾਰ ਨੂੰ ਬਿਆਨ ਵਿੱਚ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਹਰਜੋਤ ਸਿੰਘ (21), ਤਰਨਵੀਰ ਸਿੰਘ(19) ਤੇ ਦਯਾਜੀਤ ਸਿੰਘ ਬਿਲਿੰਗ (21) ਵਜੋਂ ਹੋਈ ਹੈ ਤੇ ਪੁਲੀਸ ਨੇ ਵੀਰਵਾਰ ਤੱਕ ਇਨ੍ਹਾਂ ਦਾ ਰਿਮਾਂਡ ’ਤੇ ਲੈ ਲਿਆ ਹੈ।

ਲੇਕਲੈਂਡ ਟੂਡੇ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਪੁਲੀਸ ਦੀ ਪੈਟਰੋਲਿੰਗ ਟੀਮ ਨੂੰ 1 ਫਰਵਰੀ ਨੂੰ ਸਰੀ ਦੇ ਕ੍ਰਿਸੈਂਟ ਬੀਚ ਨੇੜਲੇ ਇਲਾਕੇ ਵਿਚ ਸਵੇਰੇ ਫਾਇਰਿੰਗ ਅਤੇ ਘਰ ਦੇ ਬਾਹਰ ਗੋਲੀ ਚੱਲਣ ਦੀ ਰਿਪੋਰਟ ਮਿਲੀ ਸੀ ਜਿਸ ਮਗਰੋਂ ਇਨ੍ਹਾਂ ਮਸ਼ਕੂਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਰੀ ਪੁਲੀਸ ਸੇਵਾ ਦੇ ਪ੍ਰਮੁੱਖ ਅਪਰਾਧ ਸੈਕਸ਼ਨ ਨੇ ਜਾਂਚ ਆਪਣੇ ਹੱਥਾਂ ਵਿਚ ਲੈਂਦਿਆਂ ਤਿੰਨਾਂ ਮੁਲਜ਼ਮਾਂ ਖਿਲਾਫ਼ ਕ੍ਰਿਮੀਨਲ ਕੋਡ ਦੀ ਧਾਰਾ 244.2(1)(ਏ) ਤਹਿਤ ਦੋਸ਼ ਆਇਦ ਕੀਤੇ ਹਨ। ਜਾਂਚ ਦਾ ਅਮਲ ਜਾਰੀ ਹੈ ਤੇ ਇਨ੍ਹਾਂ ਖਿਲਾਫ਼ ਲੱਗੇ ਦੋਸ਼ਾਂ ’ਚ ਵਾਧਾ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟ ਮੁਤਾਬਕ ਪੁਲੀਸ ਵੱਲੋਂ ਹਿਰਾਸਤ ’ਚ ਲੈਣ ਮੌਕੇ ਇਕ ਮਸ਼ਕੂਕ ਜ਼ਖ਼ਮੀ ਹੋ ਗਿਆ। ਸਰੀ ਪੁਲੀਸ ਦੇ ਅਧਿਕਾਰੀ ਲਿੰਡਸੇ ਹਾਊਟਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੈਨੇਡਾ ਬਾਰਡਰ ਸਰਵਸਿਜ਼ ਏਜੰਸੀ (ਸੀ ਬੀ ਐੱਸ ਏ) ਵੀ ਸ਼ਾਮਲ ਹੈ ਕਿਉਂਕਿ ਕਾਬੂ ਕੀਤੇ ਮਸ਼ਕੂਕ ਵਿਦੇਸ਼ੀ ਨਾਗਰਿਕ ਹਨ ਤੇ ਇਸ ਤਿੱਕੜੀ ਨੂੰ ਵਾਧੂ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਂਝ, ਅਜੇ ਤੱਕ ਇਹ ਸਪੱਸ਼ਟ ਨਹੀਂ ਕਿ ਮਸ਼ਕੂਕ ਕੈਨੇਡਾ ਵਿਚ ਟੂਰਿਸਟ ਵੀਜ਼ਾ, ਸਟੱਡੀ ਪਰਮਿਟ ਜਾਂ ਫਿਰ ਵਰਕ ਪਰਮਿਟ ’ਤੇ ਸਨ।

Advertisement

Advertisement
Advertisement
×