Tourist Visa 'ਤੇ ਆਏ ਤਿੰਨ ਅਮਰੀਕੀ ਨਾਗਰਿਕਾਂ ਨੂੰ ਦੇਸ਼ ਛੱਡਣ ਦਾ ਹੁਕਮ
ਮਹਾਰਾਸ਼ਟਰ ਦੀ ਪੁਣੇ ਪੁਲੀਸ ਨੇ ਤਿੰਨ ਅਮਰੀਕੀ ਨਾਗਰਿਕਾਂ ਨੂੰ ਭਾਰਤ ਛੱਡਣ ਦਾ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ 'ਤੇ ਟੂਰਿਸਟ ਵੀਜ਼ੇ ਦੇ ਨਿਯਮਾਂ ਦੀ ਉਲੰਘਣਾ ਕਰਕੇ ਦੇਸ਼ ਵਿੱਚ ਧਾਰਮਿਕ ਪ੍ਰਚਾਰ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ...
ਮਹਾਰਾਸ਼ਟਰ ਦੀ ਪੁਣੇ ਪੁਲੀਸ ਨੇ ਤਿੰਨ ਅਮਰੀਕੀ ਨਾਗਰਿਕਾਂ ਨੂੰ ਭਾਰਤ ਛੱਡਣ ਦਾ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ 'ਤੇ ਟੂਰਿਸਟ ਵੀਜ਼ੇ ਦੇ ਨਿਯਮਾਂ ਦੀ ਉਲੰਘਣਾ ਕਰਕੇ ਦੇਸ਼ ਵਿੱਚ ਧਾਰਮਿਕ ਪ੍ਰਚਾਰ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਵਿਦੇਸ਼ੀਆਂ ਨੂੰ ਹਾਲ ਹੀ ਵਿੱਚ ਸ਼ਹਿਰ ਦੇ ਸਦਾਸ਼ਿਵ ਪੇਠ ਇਲਾਕੇ ਵਿੱਚ ਧਾਰਮਿਕ ਸਮੱਗਰੀ ਵਾਲੇ ਪਰਚੇ ਵੰਡਦਿਆਂ ਫੜਿਆ ਗਿਆ ਸੀ। ਇੱਕ ਅਧਿਕਾਰੀ ਦੇ ਮੁਤਾਬਕ ਇਹ ਤਿੰਨੋਂ ਅਮਰੀਕੀ ਨਾਗਰਿਕ ਮਰਦ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਬਜ਼ੁਰਗ ਹੈ, ਜਦਕਿ ਬਾਕੀ ਦੋਵਾਂ ਦੀ ਉਮਰ 45 ਤੋਂ 50 ਸਾਲ ਦੇ ਵਿਚਕਾਰ ਹੈ।
ਪੁਲੀਸ ਡਿਪਟੀ ਕਮਿਸ਼ਨਰ (ਸਪੈਸ਼ਲ ਬ੍ਰਾਂਚ) ਸੰਦੀਪ ਭਾਜੀਭਾਕਰੇ ਨੇ ਦੱਸਿਆ, "ਇਹ ਤਿੰਨੋਂ ਅਮਰੀਕੀ ਨਾਗਰਿਕ ਟੂਰਿਸਟ ਵੀਜ਼ੇ 'ਤੇ ਆਏ ਹੋਏ ਹਨ। ਇਨ੍ਹਾਂ ਨੂੰ ਸਦਾਸ਼ਿਵ ਪੇਠ ਵਿੱਚ ਪਰਚੇ ਵੰਡਦੇ ਹੋਏ ਫੜਿਆ ਗਿਆ ਹੈ। ਸਥਾਨਕ ਲੋਕਾਂ ਨੇ ਇਨ੍ਹਾਂ ਨੂੰ ਅਜਿਹਾ ਕਰਦਿਆਂ ਦੇਖ ਲਿਆ ਸੀ ਅਤੇ ਤੁਰੰਤ ਪੁਲੀਸ ਨੂੰ ਖ਼ਬਰ ਕਰ ਦਿੱਤੀ।"
ਭਾਜੀਭਾਕਰੇ ਨੇ ਦੱਸਿਆ, "ਉਨ੍ਹਾਂ ਵੱਲੋਂ ਵੰਡੇ ਗਏ ਪਰਚੇ ਅੰਗਰੇਜ਼ੀ, ਮਰਾਠੀ ਅਤੇ ਹਿੰਦੀ ਵਿੱਚ ਸਨ ਅਤੇ ਉਨ੍ਹਾਂ ਵਿੱਚ ਈਸਾਈ ਧਰਮ ਨਾਲ ਸਬੰਧਤ ਸਮੱਗਰੀ ਸੀ। ਜਾਂਚ ਤੋਂ ਬਾਅਦ, ਉਨ੍ਹਾਂ ਨੂੰ ਟੂਰਿਸਟ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਲਈ ਭਾਰਤ ਛੱਡਣ ਦਾ ਨੋਟਿਸ ਜਾਰੀ ਕੀਤਾ ਗਿਆ। ਉਨ੍ਹਾਂ ਨੂੰ 10 ਮਈ ਤੱਕ ਦੇਸ਼ ਛੱਡਣ ਲਈ ਕਿਹਾ ਗਿਆ ਹੈ।"
ਉਨ੍ਹਾਂ ਕਿਹਾ, "ਅਸੀਂ ਇਹ ਵੀ ਜਾਂਚ ਕਰ ਰਹੇ ਹਾਂ ਕਿ ਕੀ ਕੋਈ ਸਥਾਨਕ ਸੰਸਥਾ ਜਾਂ ਵਿਅਕਤੀ ਉਨ੍ਹਾਂ ਨਾਲ ਜੁੜਿਆ ਹੋਇਆ ਹੈ।"

