DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿੱਲੀ ਵਿੱਚ ਤਿੰਨ ਬੈਂਕਾਂ ਅਤੇ ਛੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਕੋੲੀ ਵੀ ਸ਼ੱਕੀ ਵਸਤੂ ਨਾ ਮਿਲੀ; ੲੀਮੇਲ ਦੇ ਸਰੋਤ ਦਾ ਪਤਾ ਲਗਾੳੁਣ ਲੲੀ ਜਾਂਚ ਜਾਰੀ

  • fb
  • twitter
  • whatsapp
  • whatsapp
featured-img featured-img
ਭੋਪਾਲ ਵਿੱਚ ਬੰਬ ਦੀ ਧਮਕੀ ਮਿਲਣ ਮਗਰੋਂ ਏਮਜ਼ ਦੀ ਤਲਾਸ਼ੀ ਲੈਂਦੇ ਹੋਏ ਸੁਰੱਖਿਆ ਕਰਮੀ। -ਫੋਟੋ: ਏਐੱਨਆਈ
Advertisement

ਦਿੱਲੀ ਦੇ ਤਿੰਨ ਬੈਂਕਾਂ ਅਤੇ ਛੇ ਸਕੂਲਾਂ ਨੂੰ ਅੱਜ ਈਮੇਲ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ, ਜਿਸ ਮਗਰੋਂ ਸੁਰੱਖਿਆ ਦਸਤਿਆਂ ਨੂੰ ਇਨ੍ਹਾਂ ਥਾਵਾਂ ’ਤੇ ਜਾਂਚ ਪੜਤਾਲ ਲਈ ਭੇਜਿਆ ਗਿਆ ਪਰ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ।

ਦਿੱਲੀ ਫਾਇਰ ਸਰਵਿਸ (ਡੀ ਐੱਫ ਐੱਸ) ਦੇ ਅਧਿਕਾਰੀ ਨੇ ਦੱਸਿਆ ਕਿ ਕਨਾਟ ਪਲੇਸ ਸਥਿਤ ਐਕਸਿਸ ਬੈਂਕ ਦੀ ਸ਼ਾਖਾ, ਭਾਰਤੀ ਸਟੇਟ ਬੈਂਕ ਦੀ ਏਮਜ਼ ਸ਼ਾਖਾ ਅਤੇ ਪੂੁਰਬੀ ਦਿੱਲੀ ਦੇ ਸ਼ਾਹਦਰਾ ਸਥਿਤ ਐੱਸ ਬੀ ਆਈ ਸ਼ਾਖਾ ਨੂੰ ਧਮਕੀ ਭਰੀ ਈਮੇਲ ਮਿਲੀ।

Advertisement

ਇਸੇ ਤਰ੍ਹਾਂ ਦਿੱਲੀ ਕੈਂਟ ਦੇ ਆਰਮੀ ਪਬਲਿਕ ਸਕੂਲ, ਸਲਵਾਨ ਪਬਲਿਕ ਸਕੂਲ, ਸਰਦਾਰ ਪਟੇਲ ਵਿਦਿਆਲਿਆ, ਜਨਕਪੁਰੀ ਦੇ ਮੀਰਾ ਪਬਲਿਕ ਸਕੂਲ, ਰਾਮਜਸ ਪਬਲਿਕ ਸਕੂਲ ਅਤੇ ਰਾਜੇਂਦਰ ਨਗਰ ਦੇ ਰਾਮਜਸ ਸਕੂਲ ਨੂੰ ਵੀ ਧਮਕੀ ਵਾਲੀ ਈਮੇਲ ਪ੍ਰਾਪਤ ਹੋਈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਕੂਲ ਕੰਪਲੈਕਸ ਅਤੇ ਬੈਂਕ ਅਦਾਰਿਆਂ ਨੂੰ ਤੁਰੰਤ ਖ਼ਾਲੀ ਕਰਵਾ ਕੇ ਸੁਰੱਖਿਆ ਬਲਾਂ ਨੇ ਤਲਾਸ਼ੀ ਲਈ ਪਰ ਅਜੇ ਤੱਕ ਕਿਸੇ ਵੀ ਥਾਂ ਤੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਅਤੇ ਈਮੇਲ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

Advertisement

ਸੰਬਲਪੁਰ/ਭੋਪਾਲ: ਉੜੀਸਾ ਦੇ ਸੰਬਲਪੁਰ ਵਿੱਚ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਮਗਰੋਂ ਪੁਲੀਸ ਨੇ ਕੰਪਲੈਕਸ ਦੀ ਤਲਾਸ਼ੀ ਲਈ ਪਰ ਉੱਥੇ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਪੁਲੀਸ ਉੜੀਆ ਭਾਸ਼ਾ ਵਿੱਚ ਈਮੇਲ ਭੇਜਣ ਵਾਲੇ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਦੌਰਾਨ ਭੋਪਾਲ ਏਮਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਪੁਲੀਸ ਨੂੰ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ।

ਗੋਆ ਅਤੇ ਤਾਮਿਲਨਾਡੂ ’ਚ ਪਾਸਪੋਰਟ ਦਫ਼ਤਰ ਨੂੰ ਧਮਕੀ

ਪਣਜੀ/ਕੋਇੰਬਟੂਰ: ਗੋਆ ਦੀ ਰਾਜਧਾਨੀ ਪਣਜੀ ਦੇ ਪੱਤੋ ਇਲਾਕੇ ਵਿੱਚ ਪਾਸਪੋਰਟ ਭਵਨ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਮਿਲੀ; ਹਾਲਾਂਕਿ ਤਲਾਸ਼ੀ ਮਗਰੋਂ ਇਹ ਈਮੇਲ ਫ਼ਰਜ਼ੀ ਨਿੱਕਲੀ। ਇਸੇ ਦੌਰਾਨ ਕੋਇੰਬਟੂਰ ਦੇ ਚਿਤਰਾ ਖੇਤਰ ਵਿੱਚ ਪਾਸਪੋਰਟ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਅਧਿਕਾਰੀਆਂ ਮੁਤਾਬਕ ਧਮਕੀ ਭਰੀ ਈਮੇਲ ਮਿਲਣ ਮਗਰੋਂ ਸੁਰੱਖਿਆ ਬਲਾਂ ਨੇ ਦੋਵੇਂ ਥਾਈਂ ਤਲਾਸ਼ੀ ਲਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।

Advertisement
×