DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐੱਨ ਸੀ ਪੀ ਦੇ ਧੜਿਆਂ ਦਾ ਰਲੇਵਾਂ ਨਹੀਂ ਹੋਵੇਗਾ: ਤਤਕਰੇ

ਮੁੰਬਈ: ਅਜੀਤ ਪਵਾਰ ਦੀ ਅਗਵਾਈ ਹੇਠਲੀ ਐੱਨ ਸੀ ਪੀ ਦੇ ਸੂਬਾ ਪ੍ਰਧਾਨ ਸੁਨੀਲ ਤਤਕਰੇ ਨੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨ ਸੀ ਪੀ ਨਾਲ ਪਾਰਟੀ ਦੇ ਰਲੇਵੇਂ ਦੀ ਸੰਭਾਵਨਾ ਲਗਭਗ ਖਾਰਜ ਕਰ ਦਿੱਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਰਹੂਮ ਅਜੀਤ...

  • fb
  • twitter
  • whatsapp
  • whatsapp
Advertisement

ਮੁੰਬਈ: ਅਜੀਤ ਪਵਾਰ ਦੀ ਅਗਵਾਈ ਹੇਠਲੀ ਐੱਨ ਸੀ ਪੀ ਦੇ ਸੂਬਾ ਪ੍ਰਧਾਨ ਸੁਨੀਲ ਤਤਕਰੇ ਨੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨ ਸੀ ਪੀ ਨਾਲ ਪਾਰਟੀ ਦੇ ਰਲੇਵੇਂ ਦੀ ਸੰਭਾਵਨਾ ਲਗਭਗ ਖਾਰਜ ਕਰ ਦਿੱਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਰਹੂਮ ਅਜੀਤ ਪਵਾਰ ਦੀ ਅਗਵਾਈ ਹੇਠ ਐੱਨ ਡੀ ਏ ਨਾਲ ਜੁੜਨ ਦਾ ਫੈਸਲਾ ਸਮੂਹਿਕ ਤੌਰ ’ਤੇ ਲਿਆ ਗਿਆ ਸੀ ਅਤੇ ਪਾਰਟੀ ਸੱਤਾਧਾਰੀ ਗੱਠਜੋੜ ਦਾ ਹਿੱਸਾ ਬਣੀ ਰਹੇਗੀ। ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਨੇ ਮਹਾਰਾਸ਼ਟਰ ਦੀ ਪਹਿਲੀ ਮਹਿਲਾ ਉਪ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਦੂਜੇ ਪਾਸੇ, ਸ਼ਰਦ ਪਵਾਰ ਧੜੇ ਦਾ ਦਾਅਵਾ ਹੈ ਕਿ ਰਲੇਵੇਂ ਦੀ ਗੱਲਬਾਤ ਅੰਤਿਮ ਪੜਾਅ ’ਤੇ ਸੀ। -ਪੀਟੀਆਈ

ਰਾਸ਼ਟਰਮੰਡਲ ਕਾਨੂੰਨ ਮੰਤਰੀ ਮੀਟਿੰਗ ’ਚ ਹਿੱਸਾ ਲਵੇਗਾ ਭਾਰਤ

ਨਵੀਂ ਦਿੱਲੀ: ਰਾਸ਼ਟਰਮੰਡਲ ਕਾਨੂੰਨ ਮੰਤਰੀ ਮੀਟਿੰਗ ਵਿੱਚ ਮੰਤਰੀਆਂ ਅਤੇ ਅਟਾਰਨੀ ਜਨਰਲ, ਜਿਸ ਵਿੱਚ ਭਾਰਤ ਦੇ ਅਧਿਕਾਰੀ ਵੀ ਸ਼ਾਮਲ ਹਨ, ਦਾ ਸਵਾਗਤ ਕਰਨ ਲਈ ਫਿਜੀ ਪੂਰੀ ਤਰ੍ਹਾਂ ਤਿਆਰ ਹੈ। ਇਹ ਮੀਟਿੰਗ 9 ਤੋਂ 12 ਫਰਵਰੀ ਤੱਕ ਨਾਡੀ ਵਿੱਚ ਹੋਵੇਗੀ। ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਦੁਨੀਆ ਭਰ ਵਿੱਚ ਕਾਨੂੰਨ ਦਾ ਸ਼ਾਸਨ ਨਿਘਾਰ ਵੱਲ ਜਾ ਰਿਹਾ ਹੈ। ਕਾਨੂੰਨ ਮੰਤਰੀ ਤਿੰਨ ਦਿਨਾਂ ਦੌਰਾਨ ਇਸ ਗੱਲ ’ਤੇ ਚਰਚਾ ਕਰਨਗੇ ਕਿ ਮਜ਼ਬੂਤ ਕਾਨੂੰਨੀ ਸੁਰੱਖਿਆ ਕਿਵੇਂ ਰੋਜ਼ਮੱਰਾ ਜ਼ਿੰਦਗੀ ਦੀ ਰੱਖਿਆ ਕਰਦੀ ਹੈ। ਮੰਤਰੀਆਂ ਤੋਂ ਉਮੀਦ ਹੈ ਕਿ ਉਹ ਕਾਨੂੰਨੀ ਸੰਸਥਾਵਾਂ ਨੂੰ ਮਜ਼ਬੂਤ ​​ਕਰ ਕੇ ਕਾਨੂੰਨ ਦੇ ਸ਼ਾਸਨ ਨੂੰ ਅੱਗੇ ਵਧਾਉਣ ਲਈ ਵਿਹਾਰਕ ਉਪਾਵਾਂ ’ਤੇ ਰਜ਼ਾਮੰਦ ਹੋਣਗੇ। -ਏਐੱਨਆਈ

Advertisement

ਦੋ ਹਜ਼ਾਰ ਦੇ 98.42 ਫੀਸਦ ਨੋਟ ਵਾਪਸ ਆਏ: ਆਰ ਬੀ ਆਈ

ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਨੇ ਅੱਜ ਕਿਹਾ ਕਿ ਦੋ ਹਜ਼ਾਰ ਰੁਪਏ ਦੇ 98.42 ਫੀਸਦ ਨੋਟ ਬੈਂਕ ’ਚ ਵਾਪਸ ਆ ਚੁੱਕੇ ਹਨ। ਆਰ ਬੀ ਆਈ ਨੇ 19 ਮਈ 2023 ਨੂੰ ਦੋ ਹਜ਼ਾਰ ਰੁਪਏ ਦੇ ਨੋਟ ਵਾਪਸ ਲੈਣ ਦਾ ਐਲਾਨ ਕੀਤਾ ਸੀ। ਰਿਜ਼ਰਵ ਬੈਂਕ ਨੇ ਬਿਆਨ ’ਚ ਕਿਹਾ, ‘‘ਉਸ ਸਮੇਂ ਚਲਣ ’ਚ ਮੌਜੂਦ ਦੋ ਹਜ਼ਾਰ ਰੁਪਏ ਦੇ ਨੋਟਾਂ ਦਾ ਕੁੱਲ ਮੁੱਲ 3.56 ਲੱਖ ਕਰੋੜ ਰੁਪਏ ਸੀ ਜੋ 31 ਜਨਵਰੀ 2026 ਤੱਕ ਘਟ ਕੇ 5,609 ਕਰੋੜ ਰੁਪਏ ਰਹਿ ਗਿਆ।’’ ਇਸ ਤਰ੍ਹਾਂ 19 ਮਈ 2023 ਤੋਂ ਬਾਅਦ ਚਲਣ ’ਚ ਮੌਜੂਦ ਦੋ ਹਜ਼ਾਰ ਦੇ ਨੋਟਾਂ ’ਚੋਂ 98.42 ਫੀਸਦ ਵਾਪਸ ਜਮ੍ਹਾਂ ਹੋ ਚੁੱਕੇ ਹਨ। -ਪੀਟੀਆਈ

Advertisement

ਪੱਤਰਕਾਰਾਂ ਨੂੰ ਤਲਬ ਕਰਨ ਦੀ ਆਲੋਚਨਾ

ਨਵੀਂ ਦਿੱਲੀ: ਇੰਡੀਅਨ ਨਿਊਜ਼ਪੇਪਰ ਸੁਸਾਇਟੀ (ਆਈ ਐੱਨ ਐੱਸ) ਨੇ ਪੱਤਰਕਾਰਾਂ ਨੂੰ ‘ਰੂਟੀਨ ਤੇ ਤੱਥ ਆਧਾਰਿਤ ਰਿਪੋਰਟਿੰਗ’ ਲਈ ਜੰਮੂ ਕਸ਼ਮੀਰ ਪੁਲੀਸ ਵੱਲੋਂ ਤਲਬ ਕੀਤੇ ਜਾਣ ਦੀ ਹਾਲੀਆ ਘਟਨਾ ਦੀ ਅੱਜ ਆਲੋਚਨਾ ਕੀਤੀ ਹੈ। ਇੱਥੇ ਜਾਰੀ ਬਿਆਨ ’ਚ ਆਈ ਐੱਨ ਐੱਸ ਨੇ ਕਿਹਾ, ‘‘ਰੁੂਟੀਨ ਤੇ ਤੱਥ ਆਧਾਰਿਤ ਰਿਪੋਰਟਿੰਗ ਲਈ ਪੱਤਰਕਾਰਾਂ ਨੂੰ ਤਲਬ ਕਰਨਾ ਨਾ ਸਿਰਫ਼ ਭਾਸ਼ਣ ਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਉਨ੍ਹਾਂ ਦੇ ਸੰਵਿਧਾਨਕ ਅਧਿਕਾਰ ਨੂੰ ਕਮਜ਼ੋਰ ਕਰਦਾ ਹੈ ਸਗੋਂ ਆਜ਼ਾਦ ਪੱਤਰਕਾਰੀ ’ਤੇ ਵੀ ਮਾੜਾ ਅਸਰ ਪਾਉਂਦਾ ਹੈ।’’ -ਪੀਟੀਆਈ

Advertisement
×