ਚੁੱਪ ਛਾਈ ਹੈ, ਕੋਈ ਹਰਕਤ ਹੋਣ ਵਾਲੀ ਹੈ: ਟਿਕੈਤ

* ਪਿੰਡਾਂ ਵਾਲਿਆਂ ਨੂੰ ਸਾਵਧਾਨ ਰਹਿਣ ਦੀ ਅਪੀਲ

ਚੁੱਪ ਛਾਈ ਹੈ, ਕੋਈ ਹਰਕਤ ਹੋਣ ਵਾਲੀ ਹੈ: ਟਿਕੈਤ

ਪੱਤਰ ਪ੍ਰੇਰਕ

ਨਵੀਂ ਦਿੱਲੀ, 25 ਜੁਲਾਈ

ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ, ‘ਦਿੱਲੀ ਦਾ ਸ਼ੇਰ ਚੁੱਪ ਬੈਠਾ ਹੈ, ਵੱਡੀ ਹਰਕਤ ਹੋਣ ਵਾਲੀ ਹੈ। ਇਸ ਲਈ ਪਿੰਡਾਂ ਵਾਲੇ ਸਾਵਧਾਨ ਰਹਿਣ।’ ਉਨ੍ਹਾਂ ਨੇ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਸੰਦਰਭ ਵਿੱਚ ਕੀਤੀ ਅਤੇ ਕਿਹਾ ਕਿ ਸਰਕਾਰ ਨਰਮ ਹੈ ਤਾਂ ਜ਼ਰੂਰ ਕੋਈ ਨਵੀਂ ਚਾਲ ਚੱਲੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤਿਆਰ ਰਹਿਣ ਦੀ ਲੋੜ ਹੈ। ਜੇਕਰ ਸ਼ੇਰ ਸ਼ਿਕਾਰ ਦੇਖ ਕੇ ਦੁਬਕ ਗਿਆ ਤਾਂ ਇਹ ਨਾ ਸਮਝੋ ਕਿ ਸ਼ਾਂਤੀ ਹੈ ਬਲਕਿ ਉਹ ਕੋਈ ਨਾ ਕੋਈ ਦਾਅ ਚਲਾਉਣ ਦੀ ਤਿਆਰੀ ਹੈ। ਸ੍ਰੀ ਟਿਕੈਤ ਕਿਹਾ, ‘ਜੋ ਮਿੱਠਾ ਹੁੰਦਾ ਹੈ ਉਹ ਕੁਰਸੀ ਨਾਲ ਚਿੰਬੜ ਜਾਂਦਾ ਹੈ, ਜਿਵੇਂ ‘ਤੈਤਈਆ’, ਸਰਕਾਰ ਮਿੱਠੀ ਹੈ ਤਾਂ ਕੋਈ ਨਾ ਕੋਈ ਚਾਲ ਚੱਲੇਗੀ, ਪਿੰਡਾਂ ਵਾਲਿਓ ਤਿਆਰ ਰਹਿਣਾ, ਸਰਕਾਰ ਨਰਮ ਨਹੀਂ ਪੈ ਰਹੀ ਇਹ ਧੋਖਾ ਹੈ।’ ਸ੍ਰੀ ਟਿਕੈਤ ਨੇ ਮੋਦੀ ਸਰਕਾਰ ਦੀ ਸ਼ੇਰ ਨਾਲ ਤੁਲਨਾ ਕਰਦੇ ਹੋਏ ਇਹ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਵ੍ਹਿਪ ਦੀ ਅਣਦੇਖੀ ਕਰਨ ਵਾਲਿਆਂ ਨੂੰ ਪਿੰਡਾਂ ਵਿੱਚ ਘੇਰਿਆ ਜਾਵੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All