ਤੇਲ ਸਪਲਾਈ ’ਚ ਫੌਰੀ ਕੋਈ ਅੜਿੱਕਾ ਨਹੀਂ
ਇਰਾਨ ਤੇ ਹਰਮੁਜ਼ ਦੀ ਖਾੜੀ ਦੁਆਲੇ ਵਧਦੇ ਤਣਾਅ ਦੇ ਬਾਵਜੂਦ ਭਾਰਤ ਨੂੰ ਨੇੜ ਭਵਿੱਖ ਵਿਚ ਕੱਚੇ ਤੇਲ ਦੀ ਸਪਲਾਈ ਵਿਚ ਕੋਈ ਵੱਡੀ ਸਮੱਸਿਆ ਨਾ ਆਉਣ ਦੀ ਸੰਭਾਵਨਾ ਹੈ; ਹਾਲਾਂਕਿ ਫੌਰੀ ਤੌਰ ’ਤੇ ਤੇਲ ਕੀਮਤਾਂ ਉਤੇ ਇਸ ਦਾ ਅਸਰ ਪੈ ਸਕਦਾ...
ਇਰਾਨ ਤੇ ਹਰਮੁਜ਼ ਦੀ ਖਾੜੀ ਦੁਆਲੇ ਵਧਦੇ ਤਣਾਅ ਦੇ ਬਾਵਜੂਦ ਭਾਰਤ ਨੂੰ ਨੇੜ ਭਵਿੱਖ ਵਿਚ ਕੱਚੇ ਤੇਲ ਦੀ ਸਪਲਾਈ ਵਿਚ ਕੋਈ ਵੱਡੀ ਸਮੱਸਿਆ ਨਾ ਆਉਣ ਦੀ ਸੰਭਾਵਨਾ ਹੈ; ਹਾਲਾਂਕਿ ਫੌਰੀ ਤੌਰ ’ਤੇ ਤੇਲ ਕੀਮਤਾਂ ਉਤੇ ਇਸ ਦਾ ਅਸਰ ਪੈ ਸਕਦਾ ਹੈ। ਕੱਚਾ ਤੇਲ ਇਸ ਹਫ਼ਤੇ ਸੱਤ ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ਲਗਭਗ 73 ਡਾਲਰ ਪ੍ਰਤੀ ਬੈਰਲ ਉਤੇ ਬੰਦ ਹੋਇਆ ਹੈ। ਜੇਕਰ ਸਪਲਾਈ ਵਿਚ ਅੜਿੱਕਾ ਪੈਂਦਾ ਹੈ ਤਾਂ ਕੀਮਤਾਂ 80 ਡਾਲਰ ਪ੍ਰਤੀ ਬੈਰਲ ਨੂੰ ਛੂਹ ਸਕਦੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੱਚੇ ਤੇਲ ਦਾ ਭੰਡਾਰ ਘੱਟੋ-ਘੱਟ 10 ਦਿਨਾਂ ਦੀ ਲੋੜ ਪੂਰਨ ਲਈ ਕਾਫ਼ੀ ਹੈ। ਤੇਲ ਭੰਡਾਰ ਅਗਲੇ 5-7 ਦਿਨਾਂ ਤੱਕ ਚੱਲ ਸਕਦੇ ਹਨ। ਹਾਲਾਂਕਿ ਪੱਛਮੀ ਏਸ਼ੀਆ ਵਿਚ ਤੇਜ਼ੀ ਨਾਲ ਬਦਲਦੇ ਘਟਨਾਕ੍ਰਮ ਦੇ ਮੱਦੇਨਜ਼ਰ ਹੰਗਾਮੀ ਯੋਜਨਾਵਾਂ ਬਣਾਈਆਂ ਗਈਆਂ ਹਨ। ਤੇਲ ਸਪਲਾਈ ਵਿਚ ਅੜਿੱਕਾ ਪੈਣ ’ਤੇ ਅਮਰੀਕਾ, ਪੱਛਮੀ ਅਫਰੀਕਾ, ਲਾਤੀਨੀ ਅਮਰੀਕਾ ਵਰਗੇ ਬਦਲਾਂ ਨੂੰ ਵਰਤਿਆ ਜਾ ਸਕਦਾ ਹੈ, ਅਤੇ ਰੂਸ ਤੋਂ ਵੀ ਤੇਲ ਦੀ ਸਪਲਾਈ ਵਧਾਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਇਰਾਨ ਨੇ 28 ਫਰਵਰੀ ਨੂੰ ਕਿਹਾ ਸੀ ਕਿ ਉਹ ਅਮਰੀਕਾ-ਇਜ਼ਰਾਈਲ ਦੇ ਹਮਲੇ ਕਾਰਨ ਹਰਮੁਜ਼ ਖਾੜੀ ਬੰਦ ਕਰ ਰਿਹਾ ਹੈ। ਆਲਮੀ ਤੇਲ ਸਪਲਾਈ ਦਾ ਲਗਭਗ 20 ਫੀਸਦ ਇਸੇ ਖਾੜੀ ’ਚੋਂ ਲੰਘਦਾ ਹੈ। ਭਾਰਤ ਨੂੰ ਲੋੜੀਂਦੇ ਕੱਚੇ ਤੇਲ ਦੀ 50 ਪ੍ਰਤੀਸ਼ਤ ਸਪਲਾਈ ਇਸੇ ਰੂਟ ਰਾਹੀਂ ਹੁੰਦੀ ਹੈ ਜੋ ਕਿ ਇਰਾਕ, ਸਾਊਦੀ ਅਰਬ, ਯੂਏਈ ਤੇ ਕੁਵੈਤ ਤੋਂ ਆਉਂਦਾ ਹੈ। ਭਾਰਤ ਦੀ 60 ਪ੍ਰਤੀਸ਼ਤ ਐਲਐੱਨਜੀ ਦਰਾਮਦ ਵੀ ਇਸੇ ਜਲ ਮਾਰਗ ਰਾਹੀਂ ਆਉਂਦੀ ਹੈ। ਇਸ ਲਈ ਭਾਰਤ ਦੀ ਊਰਜਾ ਸੁਰੱਖਿਆ ਲਈ ਇਹ ਬਹੁਤ ਮਹੱਤਵਪੂਰਨ ਹੈ।

