ਹੈਦਰਾਬਾਦ, 19 ਸਤੰਬਰ
ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਸਲਾਹਕਾਰੀ ਗਰੁੱਪ ਦੇ ਨੀਤੀਘਾੜੇ 6 ਅਕਤੂਬਰ ਨੂੰ ਮੀਟਿੰਗ ਕਰ ਕੇ ਭਾਰਤ ਬਾਇਓਟੈਕ ਦੇ ਕਰੋਨਾ ਰੋਕੂ ਟੀਕੇ ਕੋਵੈਕਸੀਨ ਦੀ ਹੰਗਾਮੀ ਹਾਲਤ ਵਿਚ ਵਰਤੋਂ ਸਬੰਧੀ ਫੈਸਲਾ ਲੈਣਗੇ। ਇਸ ਸਲਾਹਕਾਰੀ ਗਰੁੱਪ ਵਲੋਂ ਏਜੰਡੇ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਭਾਰਤ ਬਾਇਓਟੈਕ ਕਰੋਨਾ ਰੋਕੂ ਟੀਕੇ ਦੀ ਸੁਰੱਖਿਆ ਤੇ ਸਫਲ ਟਰਾਈਲਾਂ ਸਬੰਧੀ ਪੇਸ਼ਕਾਰੀ ਦੇਣਗੇ। ਇਸ ਤੋਂ ਪਹਿਲਾਂ ਭਾਰਤ ਬਾਇਓਟੈਕ ਨੇ ਕਿਹਾ ਸੀ ਕਿ ਉਸ ਨੇ ਵਿਸ਼ਵ ਸਿਹਤ ਸੰਸਥਾ ਨੂੰ ਇਸ ਟੀਕੇ ਨਾਲ ਸਬੰਧੀ ਸਾਰੇ ਦਸਤਾਵੇਜ਼ ਸੌਂਪ ਦਿੱਤੇ ਹਨ। ਕੋਵੈਕਸੀਨ ਛੇ ਕਰੋਨਾ ਰੋਕੂ ਟੀਕਿਆਂ ਵਿਚ ਇਕ ਹੈ ਜਿਸ ਦਾ ਭਾਰਤ ਵਿਚ ਟੀਕਾਕਰਨ ਕੀਤਾ ਜਾ ਰਿਹਾ ਹੈ ਤੇ ਇਸ ਟੀਕੇ ਨੂੰ ਡਰੱਗ ਰੈਗੂਲੇਟਰ ਵਲੋਂ ਮਾਨਤਾ ਮਿਲੀ ਹੋਈ ਹੈ।-ਪੀਟੀਆਈ