ਪੁਲੀਸ ਬਲ ਨਾਲ ਨੌਜਵਾਨਾਂ ਦੀ ਆਵਾਜ਼ ਨਹੀਂ ਦਬਾਈ ਜਾ ਸਕਦੀ: Sachin Pilot
ਕਾਂਗਰਸੀ ਆਗੂ ਸਚਿਨ ਪਾਇਲਟ ਨੇ ਨਰਿੰਦਰ ਮੋਦੀ ਨੂੰ ਜਲਦੀ ਹੀ ਸਾਬਕਾ ਪ੍ਰਧਾਨ ਮੰਤਰੀ ਬਣਨ ਵਾਲੇ ਕਰਾਰ ਦਿੰਦਿਆਂ ਅੱਜ ਕਿਹਾ ਕਿ ਕੋਈ ਵੀ ਪੁਲੀਸ ਬਲ ਜਾਂ ਲਾਠੀਚਾਰਜ ਨੌਜਵਾਨਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦਾ। ਨੌਜਵਾਨਾਂ ਦੇ ਹਾਲ ਦੇ ‘ਵੋਟ ਚੋਰੀ’ ਮੁਜ਼ਾਹਰਿਆਂ...
ਕਾਂਗਰਸੀ ਆਗੂ ਸਚਿਨ ਪਾਇਲਟ ਨੇ ਨਰਿੰਦਰ ਮੋਦੀ ਨੂੰ ਜਲਦੀ ਹੀ ਸਾਬਕਾ ਪ੍ਰਧਾਨ ਮੰਤਰੀ ਬਣਨ ਵਾਲੇ ਕਰਾਰ ਦਿੰਦਿਆਂ ਅੱਜ ਕਿਹਾ ਕਿ ਕੋਈ ਵੀ ਪੁਲੀਸ ਬਲ ਜਾਂ ਲਾਠੀਚਾਰਜ ਨੌਜਵਾਨਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦਾ। ਨੌਜਵਾਨਾਂ ਦੇ ਹਾਲ ਦੇ ‘ਵੋਟ ਚੋਰੀ’ ਮੁਜ਼ਾਹਰਿਆਂ ਨੇ ਵਿਰੋਧੀ ਪਾਰਟੀਆਂ ਨੂੰ ਨਵੀਂ ਊਰਜਾ ਦਿੱਤੀ ਹੈ।
ਇੱਕ ਇੰਟਰਵਿਊ ਵਿੱਚ, ਕਾਂਗਰਸ ਦੇ ਜਨਰਲ ਸਕੱਤਰ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਵਿਰੋਧੀ ਧਿਰ ਦੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਜਦੋਂ ਭਾਰਤ ਵਿੱਚ ਉਪ ਰਾਸ਼ਟਰਪਤੀ ਅਸਤੀਫ਼ਾ ਦੇ ਸਕਦੇ ਹਨ, ਤਾਂ ਮੁੱਖ ਚੋਣ ਕਮਿਸ਼ਨਰ ਕਿਉਂ ਨਹੀਂ ਦੇ ਸਕਦੇ। ਪਾਇਲਟ ਨੇ ਕਿਹਾ, ‘‘ਜੇ ਮੈਚ ਫਿਕਸ ਹੈ ਤੇ ਅੰਪਾਇਰ ਫਿਕਸ ਹੈ, ਤਾਂ ਕੋਈ ਵੀ ਮੈਚ ਦੇਖਣ ਦਾ ਕੀ ਫ਼ਾਇਦਾ। ਜਦੋਂ ਦਰਸ਼ਕਾਂ ਨੂੰ ਪਤਾ ਹੋਵੇ, ਖਿਡਾਰੀਆਂ ਨੂੰ ਪਤਾ ਹੋਵੇ ਅਤੇ ਦੁਨੀਆ ਨੂੰ ਪਤਾ ਹੋਵੇ ਕਿ ਇਹ ਸਭ ਫਿਕਸ ਹੈ, ਤਾਂ ਫਿਰ ਕੋਈ ਵੀ ਮੈਚ ਕਰਵਾਉਣ ਵਿੱਚ ਕੀ ਮਜ਼ਾ ਹੈ। ਜਿੱਤਣਾ ਅਤੇ ਹਾਰਨਾ ਖੇਡ ਦਾ ਹਿੱਸਾ ਹੈ; ਅਸੀਂ ਸਿਰਫ਼ ਨਿਰਪੱਖ ਮੁਕਾਬਲਾ ਚਾਹੁੰਦੇ ਹਾਂ। ਜੇ ਚੋਣ ਕਮਿਸ਼ਨਰ ਇਹ ਯਕੀਨੀ ਨਹੀਂ ਬਣਾ ਸਕਦਾ ਤਾਂ ਉਸ ਨੂੰ ਜਾਣਾ ਪਵੇਗਾ।’’ ਹਾਲਾਂਕਿ, ਉਨ੍ਹਾਂ ਨੇ ਚੋਣਾਂ ਦਾ ਬਾਈਕਾਟ ਕਰਨ ਦੀ ਕਿਸੇ ਵੀ ਗੱਲ ਨੂੰ ਖ਼ਾਰਜ ਕਰ ਦਿੱਤਾ ਅਤੇ ਕਿਹਾ ਕਿ ਇਸ ਲਈ ਅਜੇ ਬਹੁਤ ਜਲਦੀ ਹੈ।
ਪਾਇਲਟ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਕਾਂਗਰਸ ਜਿਸ ਦੇ ਆਗੂਆਂ ਨੇ ‘ਇੰਡੀਆ’ ਗੱਠਜੋੜ ਦੀਆਂ ਹੋਰ ਪਾਰਟੀਆਂ ਦੇ ਆਗੂਆਂ ਨਾਲ ਮਿਲ ਕੇ ‘ਵੋਟ ਚੋਰੀ’ ਦੇ ਮੁੱਦੇ ’ਤੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ, ਨੂੰ ਨਿਆਂਪਾਲਿਕਾ ਵਿੱਚ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ, ‘‘ਸੁਪਰੀਮ ਕੋਰਟ ਸਰਵਉੱਚ ਅਥਾਰਿਟੀ ਹੈ। ਅਸੀਂ ਸੋਚਿਆ ਕਿ ਸਾਨੂੰ ਪਹਿਲਾਂ ਮੁੱਖ ਚੋਣ ਕਮਿਸ਼ਨਰ ਦੀ ਨੈਤਿਕ ਜ਼ਮੀਰ ਨੂੰ ਅਪੀਲ ਕਰਨੀ ਚਾਹੀਦੀ ਹੈ... ਮੁਜ਼ਾਹਰਾ ਕਰਨਾ, ਧਰਨੇ ਦੇਣੇ, ਪੈਦਲ ਯਾਤਰਾਵਾਂ ਕਰਨੀ ਲੋਕਤੰਤਰ ਦਾ ਹਿੱਸਾ ਹਨ। ਤੁਸੀਂ ਲੋਕਾਂ ਨੂੰ ਰੋਸ ਵਿਖਾਵੇ ਕਰਨ ਤੋਂ ਕਿਵੇਂ ਰੋਕ ਸਕਦੇ ਹੋ, ਤੁਸੀਂ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਜ਼ਾਲਮ ਪੁਲੀਸ ਤਾਕਤ ਦੀ ਵਰਤੋਂ ਕਿਵੇਂ ਕਰ ਸਕਦੇ ਹੋ।’’
‘ਗਹਿਲੋਤ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ’
ਨਵੀਂ ਦਿੱਲੀ: ਕਾਂਗਰਸ ਦੇ ਜਨਰਲ ਸਕੱਤਰ ਸਚਿਨ ਪਾਇਲਟ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਸਾਥੀ ਅਸ਼ੋਕ ਗਹਿਲੋਤ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ 2028 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ‘ਡਬਲ ਇੰਜਣ’ ਸਰਕਾਰ ਨੂੰ ਮਾਤ ਦੇਣ ਲਈ ਰਾਜਸਥਾਨ ਵਿੱਚ ਪਾਰਟੀ ਦੇ ਹੋਰ ਨੇਤਾਵਾਂ ਨਾਲ ਮਿਲ ਕੇ ਇਕਜੁੱਟ ਹੋ ਕੇ ਲੜਨਾ ਪਵੇਗਾ। ਪਾਇਲਟ ਨੇ ਇਹ ਵੀ ਕਿਹਾ ਕਿ ਗਹਿਲੋਤ ਉਨ੍ਹਾਂ ਨਾਲੋਂ ਵੱਡੇ ਹਨ ਅਤੇ ਇਸ ਲਈ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਕੋਲ ਗੱਲਾਂ ਕਹਿਣ ਦੀ ਵੱਡੀ ਖੁੱਲ੍ਹ ਹੈ ਅਤੇ ਇਹ ਬਿਲਕੁਲ ਠੀਕ ਹੈ।

