ਪਟਨਾ, 4 ਜੂਨ
ਬਿਹਾਰ ਵਿੱਚ ਗੰਗਾ ਨਦੀ ‘ਤੇ ਉਸਾਰੀ ਅਧੀਨ ਚਹੁੰ-ਮਾਰਗੀ ਪੁਲ ਅੱਜ ਡਿੱਗ ਗਿਆ। ਇਹ ਪੁਲ ਭਾਗਲਪੁਰ ਜ਼ਿਲ੍ਹੇ ਵਿੱਚ ਸੁਲਤਾਨਗੰਜ ਨਾਲ ਖਗਰੀਆ ਨੂੰ ਆਪਸ ਵਿੱਚ ਜੋੜਦਾ ਸੀ। ਸੂਤਰਾਂ ਮੁਤਾਬਿਕ ਜਦੋਂ ਪੁਲ ਦਾ ਇਕ ਹਿੱਸਾ ਡਿੱਗਿਆ, ਉਦੋਂ ਉੱਥੇ ਕਈ ਮਜ਼ਦੂਰ ਕੰਮ ਕਰ ਰਹੇ ਸਨ। ਭਾਵੇਂ ਭਾਗਲਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਜਾਂ ਬਿਹਾਰ ਸਰਕਾਰ ਨੇ ਅਜੇ ਤੱਕ ਕਿਸੇ ਮੌਤ ਦੀ ਪੁਸ਼ਟੀ ਨਹੀਂ ਕੀਤੀ। ਉਸਾਰੀ ਅਧੀਨ ਪੁਲ ਦੇ ਡਿੱਗਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ‘ਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਫ਼ਸਰ ਮੌਕੇ ‘ਤੇ ਪੁੱਜੇ ਅਤੇ ਅਗਲੇਰੀ ਜਾਂਚ ਆਰੰਭ ਦਿੱਤੀ। -ਪੀਟੀਆਈ