DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Delhi Heritage: ਕੰਧ ਚਿੱਤਰ ਨੂੰ ਤਬਦੀਲ ਕਰਨ ਦਾ ਕੰਮ ਗੁਜਰਾਲ ਫਾਊਂਡੇਸ਼ਨ ਨੂੰ ਸੌਂਪਿਆ

ਸੁਰੱਖਿਅਤ ਢੰਗ ਨਾਲ ਹਟਾਉਣ ਲਈ ਅਧਿਐਨ ਅਤੇ ਨਵੇਂ ਟਿਕਾਣੇ ਦੀ ਭਾਲ ਜਾਰੀ

  • fb
  • twitter
  • whatsapp
  • whatsapp
Advertisement

ਛੇਤੀ ਹੀ ਖ਼ਾਲੀ ਹੋ ਰਹੇ ਸਰਕਾਰੀ ਦਫਤਰ ਕੰਪਲੈਕਸ ਸ਼ਾਸਤਰੀ ਭਵਨ ਦੀ ਮੂਹਰਲੀ ਕੰਧ ਨੂੰ ਸ਼ਿੰਗਾਰਨ ਵਾਲੇ ਸਤੀਸ਼ ਗੁਜਰਾਲ ਦੇ ਕੰਧ ਚਿੱਤਰਾਂ ਦੀ ਵਿਰਾਸਤੀ ਮਹੱਤਤਾ ਨੂੰ ਸੰਭਾਲਣ ਦੇ ਉਦੇਸ਼ ਨਾਲ ਸਰਕਾਰ ਨੇ ਗੁਜਰਾਲ ਫਾਊਂਡੇਸ਼ਨ ਨੂੰ ਇਸ ਕੰਮ ਵਿੱਚ ਸ਼ਾਮਲ ਕੀਤਾ ਹੈ। ਗੁਜਰਾਲ ਫਾਊਂਡੇਸ਼ਨ ਕਲਾਕਾਰ ਦੀ ਵਿਰਾਸਤ ਅਤੇ ਯਾਦ ਨੂੰ ਅਮਰ ਰੱਖਣ ਲਈ ਕੰਮ ਕਰਦੀ ਹੈ।

ਟ੍ਰਿਬਿਊਨ ਪ੍ਰਕਾਸ਼ਨ ਸਮੂਹ ਨੂੰ ਪਤਾ ਲੱਗਾ ਹੈ ਕਿ ਲੁਟੀਅਨਜ਼ ਦਿੱਲੀ ਦੇ ਸ਼ਾਸਤਰੀ ਭਵਨ ਵਿੱਚ ਸਥਿਤ ਗੁਜਰਾਲ ਦੇ ਕੰਧ ਚਿੱਤਰਾਂ ਨੂੰ ਧਿਆਨ ਨਾਲ ਹਟਾਉਣ, ਲੈ ਕੇ ਜਾਣ ਅਤੇ ਦੂਜੀ ਥਾਂ ਸਥਾਪਤ ਕਰਨ ਦੀ ਜ਼ਿੰਮੇਵਾਰੀ ਸੱਭਿਆਚਾਰਕ ਮੰਤਰਾਲੇ ਵੱਲੋਂ ਨੈਸ਼ਨਲ ਗੈਲਰੀ ਆਫ ਮਾਡਰਨ ਆਰਟ (ਐੱਨ ਜੀ ਐੱਮ ਏ) ਨੂੰ ਸੌਂਪੀ ਗਈ ਹੈ, ਜਿਸ ਨੇ ਸਤੀਸ਼ ਗੁਜਰਾਲ ਫਾਊਂਡੇਸ਼ਨ ਨੂੰ ਆਪਣੇ ‘ਗਿਆਨ ਭਾਗੀਦਾਰ’ ਵਜੋਂ ਨਿਯੁਕਤ ਕੀਤਾ ਹੈ। ਇਨ੍ਹਾਂ ਦੇ ਲਾਏ ਜਾਣ ਤੋਂ ਲਗਪਗ ਛੇ ਦਹਾਕਿਆਂ ਬਾਅਦ, ਸ਼ਾਸਤਰੀ ਭਵਨ ਦੇ ਮੂਹਰਲੇ ਹਿੱਸੇ ’ਤੇ ਸਤੀਸ਼ ਗੁਜਰਾਲ ਵੱਲੋਂ ਬਣਾਏ ਗਏ ਇਹ ਕੰਧ ਚਿੱਤਰ ਹਟਾਏ ਅਤੇ ਦੂਜੀ ਥਾਂ ਤਬਦੀਲ ਕੀਤੇ ਜਾਣਗੇ, ਕਿਉਂਕਿ ਇਹ ਇਤਿਹਾਸਕ ਸਰਕਾਰੀ ਇਮਾਰਤ ਸੈਂਟਰਲ ਵਿਸਟਾ ਪੁਨਰ-ਵਿਕਾਸ ਪ੍ਰਾਜੈਕਟ ਦੇ ਅਗਲੇ ਪੜਾਅ ਲਈ ਰਸਤਾ ਸਾਫ਼ ਕਰ ਰਹੀ ਹੈ।

Advertisement

ਗੁਜਰਾਲ ਫਾਊਂਡੇਸ਼ਨ ਦੇ ਆਗੂਆਂ ਨੇ ਅੱਜ ਟ੍ਰਿਬਿਊਨ ਪ੍ਰਕਾਸ਼ਨ ਸਮੂਹ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਇਨ੍ਹਾਂ ਕਲਾਕ੍ਰਿਤੀਆਂ ਲਈ ਨਵੇਂ ਘਰ ਦੀ ਭਾਲ ਜਾਰੀ ਹੈ ਅਤੇ ਹਾਲੇ ਤੱਕ ਇਹ ਪ੍ਰਕਿਰਿਆ ਪੂਰੀ ਨਹੀਂ ਹੋਈ। ਸਤੀਸ਼ ਗੁਜਰਾਲ ਵੱਲੋਂ ਆਮ ਜਨਤਾ ਦੇ ਦੇਖਣ ਲਈ ਆਰਕੀਟੈਕਚਰ ਪੱਧਰ ’ਤੇ ਤਿਆਰ ਕੀਤੇ ਗਏ ਇਨ੍ਹਾਂ ਕੰਧ-ਚਿੱਤਰਾਂ ਨੂੰ ਨਵੀਂ ਥਾਂ ’ਤੇ ਲਿਜਾਣ ਤੋਂ ਪਹਿਲਾਂ ਧਿਆਨ ਨਾਲ ਦਸਤਾਵੇਜ਼ੀ ਰੂਪ ਦਿੱਤਾ ਜਾਵੇਗਾ, ਹਟਾਇਆ ਜਾਵੇਗਾ ਅਤੇ ਸੰਭਾਲਿਆ ਜਾਵੇਗਾ। ਕਲਾਕ੍ਰਿਤੀਆਂ ਨੂੰ ਤਬਦੀਲ ਕਰਨ ਬਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਗੁਜਰਾਲ ਫਾਊਂਡੇਸ਼ਨ ਦੇ ਤਰਜਮਾਨ ਨੇ ਕਿਹਾ, ‘‘ਪਰ ਇਸ ਦੇ ਭਵਿੱਖ ਦੇ ਨਵੇਂ ਟਿਕਾਣੇ ਬਾਰੇ ਹਾਲੇ ਤੱਕ ਕੋਈ ਫ਼ੈਸਲਾ ਨਹੀਂ ਕੀਤਾ ਗਿਆ।’’

Advertisement

ਫਾਊਂਡੇਸ਼ਨ ਦੇ ਤਰਜਮਾਨ ਨੇ ਦੱਸਿਆ, ‘‘ਐੱਨ ਜੀ ਐੱਮ ਏ ਵੱਲੋਂ ਨਿਯੁਕਤ ਕੀਤੀਆਂ ਗਈਆਂ ਏਜੰਸੀਆਂ ਇਸ ਸਮੇਂ ਕੰਧ ਚਿੱਤਰ ਹਟਾਉਣ ਦੇ ਸਭ ਤੋਂ ਸੁਰੱਖਿਅਤ ਤਰੀਕੇ ਦੀ ਪਛਾਣ ਕਰਨ ਲਈ ਅਧਿਐਨ ਕਰ ਰਹੀਆਂ ਹਨ। ਇਨ੍ਹਾਂ ਨੂੰ ਤਬਦੀਲ ਕਰਨ ਦੀ ਤਕਨੀਕ ਬਾਰੇ ਫ਼ੈਸਲਾ ਕਰਨ ਤੋਂ ਪਹਿਲਾਂ ਇਨ੍ਹਾਂ ਦੀ ਸਥਿਤੀ ਦਾ ਵਿਸਥਾਰ ’ਚ ਮੁਲਾਂਕਣ ਵੀ ਜ਼ਰੂਰੀ ਹੋਵੇਗਾ।’’ ਫਾਊਂਡੇਸ਼ਨ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਮਾਹਰਾਂ ਦੇ ਅਧਿਐਨ ਪੂਰੇ ਨਹੀਂ ਹੋ ਜਾਂਦੇ, ਉਦੋਂ ਤੱਕ ਕੰਧ-ਚਿੱਤਰਾਂ ਦੀ ਹਾਲਤ ਬਾਰੇ ਕੋਈ ਪੱਕੀ ਟਿੱਪਣੀ ਕਰਨਾ ਸਮੇਂ ਤੋਂ ਪਹਿਲਾਂ ਹੋਵੇਗਾ। ਇਸ ਨੇ ਕਿਹਾ, ‘‘ਕੰਧ-ਚਿੱਤਰਾਂ ਦੇ ਦਸਤਾਵੇਜ਼ੀਕਰਨ, ਹਟਾਉਣ, ਸੰਭਾਲ, ਆਵਾਜਾਈ ਅਤੇ ਮੁੜ ਸਥਾਪਤ ਕਰਨ ਲਈ ਸਾਵਧਾਨੀਪੂਰਵਕ ਯੋਜਨਾਬੰਦੀ ਅਤੇ ਰਿਕਾਰਡਿੰਗ ਦੀ ਲੋੜ ਹੋਵੇਗੀ।’’

Advertisement
×