''Operation Sindoor ਦੀ ਸਫਲਤਾ ਫੌਜੀ ਤਾਕਤ ਅਤੇ ਮਜ਼ਬੂਤ ਸਿਆਸੀ ਲੀਡਰਸ਼ਿਪ ਦਾ ਨਤੀਜਾ''
ਸੇਵਾਮੁਕਤ ਏਅਰ ਮਾਰਸ਼ਲ ਦਿਲੀਪ ਕੁਮਾਰ ਪਟਨਾਇਕ ਨੇ ਪਾਕਿਸਤਾਨ ਖਿਲਾਫ ਚਲਾਏ ਗਏ 'ਅਪਰੇਸ਼ਨ ਸਿੰਧੂਰ' ਦੀ ਸਫਲਤਾ 'ਤੇ ਭਾਰਤੀ ਫੌਜਾਂ ਦੇ ਆਪਸੀ ਤਾਲਮੇਲ ਦੀ ਸ਼ਲਾਘਾ ਕੀਤੀ। ਬੁੱਧਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਇਹ ਸਫਲ ਕਾਰਵਾਈ ਮਜ਼ਬੂਤ ਲੀਡਰਸ਼ਿਪ ਅਤੇ ਫੌਜੀ ਤਾਕਤ ਦੇ ਵਧੀਆ...
ਸੇਵਾਮੁਕਤ ਏਅਰ ਮਾਰਸ਼ਲ ਦਿਲੀਪ ਕੁਮਾਰ ਪਟਨਾਇਕ ਨੇ ਪਾਕਿਸਤਾਨ ਖਿਲਾਫ ਚਲਾਏ ਗਏ 'ਅਪਰੇਸ਼ਨ ਸਿੰਧੂਰ' ਦੀ ਸਫਲਤਾ 'ਤੇ ਭਾਰਤੀ ਫੌਜਾਂ ਦੇ ਆਪਸੀ ਤਾਲਮੇਲ ਦੀ ਸ਼ਲਾਘਾ ਕੀਤੀ। ਬੁੱਧਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਇਹ ਸਫਲ ਕਾਰਵਾਈ ਮਜ਼ਬੂਤ ਲੀਡਰਸ਼ਿਪ ਅਤੇ ਫੌਜੀ ਤਾਕਤ ਦੇ ਵਧੀਆ ਸੁਮੇਲ ਦਾ ਨਤੀਜਾ ਹੈ।
22 ਅਪਰੈਲ, 2025 ਨੂੰ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੇ ਜਵਾਬ ਵਿੱਚ ਭਾਰਤ ਵੱਲੋਂ ਕੀਤੀ ਗਈ ਕਾਰਵਾਈ ਨੂੰ ਯਾਦ ਕਰਦਿਆਂ, ਏਅਰ ਮਾਰਸ਼ਲ ਨੇ ਹਵਾਈ ਫੌਜ ਦੀ ਤਾਕਤ ਦੀ ਤਾਰੀਫ਼ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਦੀ ਸਿਆਸੀ ਲੀਡਰਸ਼ਿਪ ਅਤੇ ਹਵਾਈ ਫੌਜ, ਨੇਵੀ ਤੇ ਥਲ ਸੈਨਾ ਵੱਲੋਂ ਮਿਲ ਕੇ ਕੀਤੇ ਗਏ ਸਾਂਝੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ।
ਏਅਰ ਮਾਰਸ਼ਲ ਨੇ ਅਪਰੇਸ਼ਨ ਦੇ ਖਤਮ ਹੋਣ ਦੇ ਸਮੇਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਨਾਲ ਜਾਨੀ-ਮਾਲੀ ਅਤੇ ਬੁਨਿਆਦੀ ਢਾਂਚੇ ਦੇ ਵੱਡੇ ਨੁਕਸਾਨ ਨੂੰ ਰੋਕਿਆ ਗਿਆ। ਉਨ੍ਹਾਂ ਨੇ ਏ ਐੱਨ ਆਈ ਨੂੰ ਦੱਸਿਆ, ''ਇਹ ਸਾਡੇ ਪੁਰਖਿਆਂ ਦੁਆਰਾ ਦਿੱਤੀ ਗਈ ਹਵਾਈ ਫੌਜ ਦੀ ਸਿਖਲਾਈ ਅਤੇ ਸਮਰੱਥਾ ਦੀ ਇੱਕ ਵਧੀਆ ਮਿਸਾਲ ਹੈ। ਇਹ ਸਿਆਸੀ ਲੀਡਰਸ਼ਿਪ ਅਤੇ ਫੌਜੀ ਅਧਿਕਾਰੀਆਂ ਵੱਲੋਂ ਆਪਰੇਸ਼ਨਲ ਯੂਨਿਟਾਂ ਨੂੰ ਦਿੱਤੇ ਗਏ ਨਿਰਦੇਸ਼ਾਂ ਦਾ ਸੁਮੇਲ ਸੀ ਕਿ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ... ਮੈਨੂੰ ਲੱਗਦਾ ਹੈ ਕਿ ਇਸ ਨੂੰ ਸਹੀ ਸਮੇਂ 'ਤੇ ਰੋਕ ਦਿੱਤਾ ਗਿਆ ਸੀ, ਜਿਸ ਨੇ ਜਾਨ-ਮਾਲ ਦੇ ਭਾਰੀ ਨੁਕਸਾਨ ਨੂੰ ਬਚਾ ਲਿਆ... ਕੌਮੀ ਲੀਡਰਸ਼ਿਪ ਦੇ ਮਜ਼ਬੂਤ ਨਿਰਦੇਸ਼ਾਂ ਨਾਲ ਫੌਜ, ਨੇਵੀ, ਹਵਾਈ ਫੌਜ ਅਤੇ ਨਾਗਰਿਕ ਸਹਾਇਤਾ ਵਿਚਕਾਰ ਸ਼ਾਨਦਾਰ ਤਾਲਮੇਲ ਸੀ।''
ਇਸ ਦੇ ਨਾਲ ਹੀ, ‘ਅਪਰੇਸ਼ਨ ਸਿੰਧੂਰ ਤੋਂ ਸਿੱਖੇ ਸਬਕਾਂ ਦੇ ਹਿੱਸੇ ਵਜੋਂ, ਰੱਖਿਆ ਬਲ ਇਸੇ ਮਹੀਨੇ ਦੇ ਅੰਦਰ ਦਿੱਲੀ ਕੈਂਟ ਇਲਾਕੇ ਵਿੱਚ ਇੱਕ ਸਾਂਝਾ ਅਪਰੇਸ਼ਨ ਕੰਟਰੋਲ ਸੈਂਟਰ (JOCC) ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ। ਅਧਿਕਾਰੀਆਂ ਮੁਤਾਬਕ, ਹਥਿਆਰਬੰਦ ਬਲ ਭਵਿੱਖ ਦੀਆਂ ਤਿਆਰੀਆਂ ਨੂੰ ਹੋਰ ਪੁਖ਼ਤਾ ਕਰਨ ਲਈ ਇੱਕ ਵੱਖਰੀ ਥਾਂ 'ਤੇ ਭਮੀਗਤ ਕਮਾਂਡ ਅਤੇ ਕੰਟਰੋਲ ਸੈਂਟਰ ਬਣਾਉਣ ਦੀ ਯੋਜਨਾ 'ਤੇ ਵੀ ਕੰਮ ਕਰ ਰਹੇ ਹਨ।
ਇਸ ਨਵੇਂ ਕੰਟਰੋਲ ਸੈਂਟਰ ਵਿੱਚ ਫ਼ੌਜ, ਨੇਵੀ ਅਤੇ ਹਵਾਈ ਫ਼ੌਜ ਦੇ ਅਧਿਕਾਰੀ ਤੇ ਕਰਮਚਾਰੀ ਇਕੱਠੇ ਕੰਮ ਕਰਨਗੇ, ਜਿਸ ਨਾਲ ਉੱਚ ਕਮਾਂਡਰਾਂ ਨੂੰ ਤਿੰਨਾਂ ਸੇਵਾਵਾਂ ਦੀ ਮੌਕੇ ਦੀ ਸਥਿਤੀ ਬਾਰੇ ਸਾਂਝੀ ਅਤੇ ਸਹੀ ਜਾਣਕਾਰੀ ਮਿਲ ਸਕੇਗੀ।

