ਸ਼ੇਅਰ ਬਾਜ਼ਾਰ ਰਿਕਾਰਡ 50 ਹਜ਼ਾਰ ਦੇ ਅੰਕੜੇ ਨੂੰ ਛੂਹ ਕੇ ਮੁੜਿਆ : The Tribune India

ਸ਼ੇਅਰ ਬਾਜ਼ਾਰ ਰਿਕਾਰਡ 50 ਹਜ਼ਾਰ ਦੇ ਅੰਕੜੇ ਨੂੰ ਛੂਹ ਕੇ ਮੁੜਿਆ

ਸ਼ੇਅਰ ਬਾਜ਼ਾਰ ਰਿਕਾਰਡ 50 ਹਜ਼ਾਰ ਦੇ ਅੰਕੜੇ ਨੂੰ ਛੂਹ ਕੇ ਮੁੜਿਆ

ਮੁੰਬਈ ਵਿੱਚ ਸੈਂਸੈਕਸ 50 ਹਜ਼ਾਰ ਪਾਰ ਹੋਣ ਮਗਰੋਂ ਬੀਐੱਸਈ ਇਮਾਰਤ ਦੇ ਬਾਹਰ ਗੁਬਾਰੇ ਲੈ ਕੇ ਜਸ਼ਨ ਮਨਾਉਣ ਦੀ ਤਿਆਰੀ ਕਰਦਾ ਹੋਇਆ ਵਰਕਰ। -ਫੋਟੋ: ਪੀਟੀਆਈ

ਮੁੰਬਈ, 21 ਜਨਵਰੀ

ਅਮਰੀਕਾ ਵਿੱਚ ਸੱਤਾ ਤਬਦੀਲੀ ਮਗਰੋਂ ਆਲਮੀ ਰੁਝਾਨਾਂ ਵਿੱਚ ਤੇਜ਼ੀ ਅਤੇ ਬੈਂਕਿੰਗ, ਫਾਇਨਾਂਸ ਤੇ ਆਈਟੀ ਸੈਕਟਰਾਂ ਵਿੱਚ ਨਿਵੇਸ਼ ਵਧਣ ਸਦਕਾ ਸ਼ੇਅਰ ਬਾਜ਼ਾਰ ਅੱਜ ਦਿਨ ਦੇ ਕਾਰੋਬਾਰ ਦੌਰਾਨ ਇਕ ਵਾਰ ਰਿਕਾਰਡ 50,000 ਦੇ ਪੱਧਰ ਨੂੰ ਪਾਰ ਕਰ ਗਿਆ। ਹਾਲਾਂਕਿ ਦਿਨ ਢਲਣ ਦੇ ਨਾਲ ਹੀ ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੂਚਕਾਂਕ 0.34 ਫੀਸਦ ਦੇ ਨਿਘਾਰ ਨਾਲ 49,624.76 ਦੇ ਪੱਧਰ ’ਤੇ ਬੰਦ ਹੋਇਆ। 

ਐੱਨਐੱਸਈ ਦਾ ਨਿਫਟੀ ਵੀ 54.35 ਨੁਕਤਿਆਂ ਦੇ ਨੁਕਸਾਨ ਨਾਲ 14590.35 ’ਤੇ ਬੰਦ ਹੋਇਆ। ਬੀਐੱਸਈ ਵਿੱਚ ਓਐੱਨਜੀਸੀ ਨੂੰ ਸਭ ਤੋਂ ਵੱਧ 4 ਫੀਸਦ ਦਾ ਘਾਟਾ ਝੱਲਣਾ ਪਿਆ। ਭਾਰਤੀ ਏਅਰਟੈੱਲ, ਐੱਸਬੀਆਈ, ਇੰਡਸਇੰਡ ਬੈਂਕ, ਐੱਨਟੀਪੀਸੀ, ਸਨ ਫਾਰਮਾ ਤੇ   ਆਈਟੀਸੀ ਦੇ ਸ਼ੇਅਰਾਂ ਦੇ ਭਾਅ ਵੀ ਡਿੱਗੇ। ਜਿਨ੍ਹਾਂ ਕੰਪਨੀਆਂ ਨੇ ਅੱਜ ਮੁਨਾਫ਼ਾ ਖੱਟਿਆ ਉਨ੍ਹਾਂ ਵਿੱਚ ਬਜਾਜ ਫਾਇਨਾਂਸ, ਬਜਾਜ ਆਟੋ, ਰਿਲਾਇੰਸ ਇੰਡਸਟਰੀਜ਼, ਬਜਾਜ ਫਿਨਸਰਵ ਤੇ ਏਸ਼ੀਅਨ ਪੇਂਟਸ ਸ਼ਾਮਲ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All