ਸ੍ਰੀਨਗਰ, 28 ਫਰਵਰੀ
ਸ੍ਰੀਨਗਰ-ਲੇਹ ਹਾਈਵੇਅ ’ਤੇ ਅੱਜ ਦੋ ਮਹੀਨਿਆਂ ਮਗਰੋਂ ਆਵਾਜਾਈ ਬਹਾਲ ਕਰ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨੂੰ ਭਾਰੀ ਬਰਫ਼ਬਾਰੀ ਕਾਰਨ ਬੰਦ ਕੀਤਾ ਗਿਆ ਸੀ। ਬਾਰਡਰ ਰੋਡ ਆਰਗੇਨਾਈਜੇਸ਼ਨ (ਬੀਆਰਓ) ਦੇ ਤਰਜਮਾਨ ਨੇ ਦੱਸਿਆ ਕਿ ਭਾਰੀ ਬਰਫ਼ਬਾਰੀ ਕਾਰਨ 58 ਦਿਨ ਬੰਦ ਰਹਿਣ ਮਗਰੋਂ ਹਾਈਵੇਅ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ। ਜ਼ਰੂਰੀ ਵਸਤਾਂ ਵਾਲੇ ਵਾਹਨਾਂ ਨੂੰ ਜ਼ੋਜਿਲਾ ਲਾਂਘੇ ਤੋਂ ਲੇਹ-ਲੱਦਾਖ ਵੱਲ ਜਾਣ ਦੀ ਆਗਿਆ ਦਿੱਤੀ ਗਈ ਹੈ।-ਪੀਟੀਆਈ