DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

global warming ਵਧਣ ਕਾਰਨ glacier ਝੀਲਾਂ ਫਟਣ ਦਾ ਖ਼ਤਰਾ ਵਧਿਆ

ਗਲੇਸ਼ੀਅਰ ਵਿਗਿਆਨੀ ਐੱਸ ਐੱਸ ਰੰਧਾਵਾ ਨੇ ਚਿਤਾਵਨੀ ਦਿੱਤੀ; ਇਮਾਰਤਾਂ ਦੇ ਉਪ-ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਤੇ ਨਾਜ਼ੁਕ ਖੇਤਰਾਂ ’ਚ ਵਿਕਾਸ ’ਤੇ ਰੋਕ ਲਾਉਣ ਦੀ ਮੰਗ

  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ।
Advertisement
ਵਧਦਾ ਤਾਪਮਾਨ, ਗਲੇਸ਼ੀਅਰ ਪਿੱਛੇ ਹਟਣ ਦੀ ਤੇਜ਼ ਰਫ਼ਤਾਰ ਅਤੇ ਗਲੇਸ਼ੀਅਲ ਝੀਲਾਂ ਦਾ ਵਧਦਾ ਨਿਰਮਾਣ ਟਰਾਂਸ-ਹਿਮਾਲੀਅਨ ਅਤੇ ਵਿਸ਼ਾਲ ਹਿਮਾਲੀਅਨ ਖੇਤਰ ਨੂੰ ਗਲੇਸ਼ੀਅਲ ਲੇਕ ਆਊਟਬਰਸਟ ਫਲੱਡਜ਼ (ਜੀ ਐੱਲ ਓ ਐੱਫ), ਢਿੱਗਾਂ ਡਿੱਗਣ ਅਤੇ ਅਚਾਨਕ ਆਉਣ ਵਾਲੇ ਹੜ੍ਹਾਂ ਪ੍ਰਤੀ ਵਧਦੇ ਖ਼ਤਰੇ ਹੇਠ ਲਿਆ ਰਿਹਾ ਹੈ। ਸੇਵਾਮੁਕਤ ਗਲੇਸ਼ੀਅਰ ਵਿਗਿਆਨੀ ਐੱਸ ਐੱਸ ਰੰਧਾਵਾ ਨੇ ਇਹ ਚਿਤਾਵਨੀ ਦਿੰਦਿਆਂ ਇਮਾਰਤਾਂ ਦੇ ਉਪ-ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ, ਸੰਵੇਦਨਸ਼ੀਲ ਖੇਤਰਾਂ ਵਿੱਚ ਵਿਕਾਸ ’ਤੇ ਰੋਕ ਲਾਉਣ ਅਤੇ ਹੜ੍ਹ ਸੰਭਾਵੀ ਖੇਤਰਾਂ ਦੀ ਵਿਗਿਆਨਕ ਮੈਪਿੰਗ ਦੀ ਮੰਗ ਕੀਤੀ ਹੈ।

ਹਿਮਾਚਲ ਪ੍ਰਦੇਸ਼ ਕੌਂਸਲ ਫਾਰ ਸਾਇੰਸ, ਟੈਕਨੋਲੋਜੀ ਤੇ ਵਾਤਾਵਰਨ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਾਬਕਾ ਪ੍ਰਿੰਸੀਪਲ ਸਾਇੰਟੈਫਿਕ ਆਫਿਸਰ ਰੰਧਾਵਾ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਗਲੇਸ਼ੀਅਰਾਂ ’ਤੇ ਦਹਾਕਿਆਂ ਦੇ ਖੇਤਰੀ ਅਤੇ ਸੈਟੇਲਾਈਟ-ਆਧਾਰਤ ਅਧਿਐਨਾਂ ਨੇ ਗਲੇਸ਼ੀਅਰਾਂ ਦੇ ਪਿੱਛੇ ਹਟਣ ਦਾ ਵਿਆਪਕ ਰੁਝਾਨ ਦਿਖਾਇਆ ਹੈ। ਹਾਲਾਂਕਿ, ਵੱਖ-ਵੱਖ ਦਰਿਆਈ ਬੇਸਿਨਾਂ ਵਿੱਚ ਨਿਘਾਰ ਦੀ ਦਰ ਕਾਫ਼ੀ ਵੱਖਰੀ ਹੈ। ਉਨ੍ਹਾਂ ਕਿਹਾ, ‘‘ਕੁੱਲ ਮਿਲਾ ਕੇ, ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਗਲੇਸ਼ੀਅਰ ਪਿੱਛੇ ਹਟਣ ਦੇ ਦੌਰ ਵਿੱਚ ਹਨ। ਹਾਲਾਂਕਿ, ਉਨ੍ਹਾਂ ਦੇ ਪਿੱਛੇ ਹਟਣ ਦੀਆਂ ਦਰਾਂ ਵੱਖੋ-ਵੱਖਰੀਆਂ ਹਨ ਕਿਉਂਕਿ ਇਸ ਵਿੱਚ ਕਈ ਕਾਰਕ ਸ਼ਾਮਲ ਹੁੰਦੇ ਹਨ, ਜਿਸ ਵਿੱਚ ਗਲੇਸ਼ੀਅਰ ਦੀ ਸਥਿਤੀ, ਇਸ ਦੀ ਢਾਲ, ਦਿਸ਼ਾ ਅਤੇ ਸਰਦੀਆਂ ਵਿੱਚ ਬਰਫ਼ ਜਮ੍ਹਾਂ ਹੋਣ ਦੀ ਮਾਤਰਾ ਸ਼ਾਮਲ ਹੈ।’’

Advertisement

ਰੰਧਾਵਾ ਨੇ ਕਿਹਾ ਕਿ ਉਹ 1993 ਵਿੱਚ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿੱਚ ਸ਼ਾਮਲ ਹੋਣ ਤੋਂ ਲੈ ਕੇ 2023 ਵਿੱਚ ਸੇਵਾਮੁਕਤ ਹੋਣ ਤੱਕ ਹਿਮਾਚਲ ਪ੍ਰਦੇਸ਼ ਵਿੱਚ ਗਲੇਸ਼ੀਅਰਾਂ ਨਾਲ ਸਬੰਧਤ ਖੋਜ ’ਚ ਸ਼ਾਮਲ ਰਹੇ ਹਨ। ਇਸ ਕੰਮ ਵਿੱਚ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੀ ਸਹਾਇਤਾ ਨਾਲ ਜ਼ਮੀਨੀ ਜਾਂਚ ਅਤੇ ਸੈਟੇਲਾਈਟ-ਆਧਾਰਤ ਮੈਪਿੰਗ ਦੋਵੇਂ ਸ਼ਾਮਲ ਸਨ।

Advertisement

Advertisement
×