ਨਵੀਂ ਦਿੱਲੀ, 17 ਜੂਨ
ਸਰਕਾਰ ਨੇ ਸੁਪਰੀਮ ਕੋਰਟ ਵਿੱਚ ਸੀਬੀਐੱਸਈ 12ਵੀਂ ਦੇ ਵਿਦਿਆਰਥੀਆਂ ਨੂੰ ਪਾਸ ਕਰਨ ਦਾ ਫਾਰਮੂਲਾ ਦੱਸਿਆ ਹੈ। ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ 10ਵੀਂ, 11ਵੀਂ ਅਤੇ 12ਵੀਂ ਦੇ ਪ੍ਰੀ ਬੋਰਡ ਨਤੀਜੇ ਵਿਦਿਆਰਥੀਆਂ ਨੂੰ ਪਾਸ ਕਰਨ ਦਾ ਅਧਾਰ ਬਣਾਇਆ ਜਾਵੇਗਾ। ਇਸ ਫਾਰਮੂਲੇ ਅਨੁਸਾਰ 10ਵੀਂ ਦੇ ਨਤੀਜੇ ਦੇ ਅਧਾਰ ‘ਤੇ 30 ਫੀਸਦ ਅੰਕ, 11ਵੀਂ ਦੇ ਨਤੀਜੇ ਦੇ ਅਧਾਰ’ ਤੇ 30 ਫੀਸਦ ਅਤੇ 12ਵੀਂ ਪ੍ਰੀ ਬੋਰਡ ਜਾਂ ਯੂਨਿਟ ਟੈਸਟ ਦੇ ਅਧਾਰ ‘ਤੇ 40ਫੀਸਦ ਅੰਕ ਸ਼ਾਮਲ ਕੀਤੇ ਜਾਣਗੇ। ਜਾਣਕਾਰੀ ਮੁਤਾਬਕ 31 ਜੁਲਾਈ ਤੱਕ 12ਵੀਂ ਦਾ ਨਤੀਜਾ ਐਲਾਨ ਦਿੱਤਾ ਜਾਵੇਗਾ। ਜਿਹੜੇ ਬੱਚੇ ਨਤੀਜੇ ਤੋਂ ਸੰਤੁਸ਼ਟ ਨਹੀਂ ਹੋਣਗੇ ਉਨ੍ਹਾਂ ਨੂੰ ਮੁੜ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ।