ਬਾਲਾਸਾਹਿਬ ਦੇ ਨਾਂ ’ਤੇ ਸਿਆਸੀ ਘਮਸਾਣ

ਬਾਗੀਆਂ ਨੂੰ ਬਾਲਾਸਾਹਿਬ ਦਾ ਨਾਂ ਵਰਤਣ ਤੋਂ ਵਰਜਿਆ

ਊਧਵ ਨੂੰ ਬਾਗੀਆਂ ਖ਼ਿਲਾਫ਼ ਕਾਰਵਾਈ ਦੇ ਅਧਿਕਾਰ ਸੌਂਪੇ; ਸ਼ਿਵ ਸੈਨਾ ਦੀ ਕੌਮੀ ਕਾਰਜਕਾਰਨੀ ਨੇ ਛੇ ਮਤੇ ਕੀਤੇ ਪਾਸ

ਬਾਗੀਆਂ ਨੂੰ ਬਾਲਾਸਾਹਿਬ ਦਾ ਨਾਂ ਵਰਤਣ ਤੋਂ ਵਰਜਿਆ

ਸ਼ਿਵ ਸੈਨਾ ਕਾਰਜਕਾਰੀ ਦੀ ਮੀਿਟੰਗ ’ਚ ਹਿੱਸਾ ਲੈਣ ਮਗਰੋਂ ਪਰਤਦੇ ਹੋਏ ਊਧਵ ਠਾਕਰੇ। -ਫੋਟੋ:ਪੀਟੀਆਈ

ਮੁੰਬਈ, 25 ਜੂਨ

ਮੁੱਖ ਅੰਸ਼

  • ਬਾਗ਼ੀਆਂ ਨੇ ਆਪਣੇ ਧੜੇ ਦਾ ਨਾਮ ‘ਸ਼ਿਵ ਸੈਨਾ (ਬਾਲਾਸਾਹਿਬ) ਰੱਖਿਆ
  • ਸ਼ਿਵ ਸੈਨਾ ਤੇ ਬਾਲ ਠਾਕਰੇ ਦੇ ਨਾਮ ਦੀ ਵਰਤੋਂ ਨਾ ਕਰਨ ਲਈ ਚੋਣ ਕਮਿਸ਼ਨ ਕੋਲ ਪਹੁੰਚ ਕਰਨ ਦਾ ਫੈਸਲਾ
  • ਏਕਨਾਥ ਸ਼ਿੰਦੇ ਨੂੰ ਵਿਧਾਇਕ ਦਲ ਦੇ ਆਗੂ ਵਜੋਂ ਹਟਾਏ ਜਾਣ ਨੂੰ ਅਦਾਲਤ ’ਚ ਦਿੱਤੀ ਜਾਵੇਗੀ ਚੁਣੌਤੀ
  • ਐੱਨਸੀਪੀ ਤੇ ਕਾਂਗਰਸ ਨਾਲ ਗੱਠਜੋੜ ਕਾਰਨ ਊਧਵ ਨਾਲ ਮਤਭੇਦ ਪੈਦਾ ਹੋਣ ਦਾ ਕੀਤਾ ਦਾਅਵਾ

ਮਹਾਰਾਸ਼ਟਰ ’ਚ ਸ਼ਿਵ ਸੈਨਾ ਅੰਦਰ ਜਾਰੀ ਸਿਆਸੀ ਘਮਸਾਣ ਦਰਮਿਆਨ ਕੌਮੀ ਕਾਰਜਕਾਰਨੀ ਨੇ ਮਤਾ ਪਾਸ ਕਰਕੇ ਪਾਰਟੀ ਨਾਲ ‘ਵਿਸ਼ਵਾਸਘਾਤ’ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੇ ਅਧਿਕਾਰ ਮੁੱਖ ਮੰਤਰੀ ਅਤੇ ਪਾਰਟੀ ਮੁਖੀ ਊਧਵ ਠਾਕਰੇ ਨੂੰ ਦੇ ਦਿੱਤੇ ਹਨ। ਉਂਜ ਸ਼ਿਵ ਸੈਨਾ ਦੀ ਕੌਮੀ ਕਾਰਜਕਾਰਨੀ ਨੇ ਬਾਗ਼ੀ ਵਿਧਾਇਕਾਂ ਦੇ ਆਗੂ ਏਕਨਾਥ ਸ਼ਿੰਦੇ ਖ਼ਿਲਾਫ਼ ਫੌਰੀ ਕਾਰਵਾਈ ਤੋਂ ਗੁਰੇਜ਼ ਕੀਤਾ ਹੈ। ਮੀਟਿੰਗ ਦੌਰਾਨ ਪਾਸ ਕੀਤੇ ਗਏ ਛੇ ਮਤਿਆਂ ’ਚੋਂ ਇਕ ਮਤਾ ਇਹ ਵੀ ਹੈ ਕਿ ਕੋਈ ਵੀ ਹੋਰ ਸਿਆਸੀ ਜਥੇਬੰਦੀ ਜਾਂ ਧੜਾ ਸ਼ਿਵ ਸੈਨਾ ਅਤੇ ਉਸ ਦੇ ਬਾਨੀ ਮਰਹੂਮ ਬਾਲ ਠਾਕਰੇ ਦੇ ਨਾਮ ਦੀ ਵਰਤੋਂ ਨਹੀਂ ਕਰ ਸਕਦਾ ਹੈ। ਉਂਜ ਗੁਹਾਟੀ ’ਚ ਸ਼ਿੰਦੇ ਧੜੇ ਨੇ ਕਿਹਾ ਹੈ ਕਿ ਉਨ੍ਹਾਂ ਪਾਰਟੀ ਨਹੀਂ ਛੱਡੀ ਹੈ ਅਤੇ ਆਪਣੇ ਧੜੇ ਦਾ ਨਾਮ ‘ਸ਼ਿਵ ਸੈਨਾ (ਬਾਲਾਸਾਹਿਬ)’ ਰੱਖਿਆ ਹੈ। ਬਾਗ਼ੀਆਂ ਨੇ ਦਾਅਵਾ ਕੀਤਾ ਕਿ ਉਹ ਹੀ ‘ਅਸਲੀ ਸ਼ਿਵ ਸੈਨਾ’ ਹੈ ਅਤੇ ਏਕਨਾਥ ਸ਼ਿੰਦੇ ਉਨ੍ਹਾਂ ਦੇ ਆਗੂ ਹਨ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਮੁੰਬਈ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਕਾਰਜਕਾਰਨੀ ਨੇ ਫ਼ੈਸਲਾ ਲਿਆ ਹੈ ਕਿ ਸ਼ਿਵ ਸੈਨਾ ਬਾਲ ਠਾਕਰੇ ਦੀ ਹੈ ਅਤੇ ਉਹ ਉਨ੍ਹਾਂ ਦੀ ਹਿੰਦੂਤਵ ਤੇ ਮਰਾਠੀ ਮਾਣ ਦੀ ਵਿਚਾਰਧਾਰਾ ਅੱਗੇ ਲਿਜਾਣ ਪ੍ਰਤੀ ਵਚਨਬੱਧ ਹੈ। ਸ਼ਿਵ ਸੈਨਾ ਆਪਣੇ ਰਾਹ ਤੋਂ ਨਹੀਂ ਥਿੜਕੇਗੀ।’’ ਰਾਊਤ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਦੌਰਾਨ ਯੋਗ ਅਗਵਾਈ ਅਤੇ ਪਿਛਲੇ ਢਾਈ ਸਾਲਾਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਲਈ ਮੁੱਖ ਮੰਤਰੀ ਠਾਕਰੇ ਦਾ ਧੰਨਵਾਦ ਕਰਨ ਸਮੇਤ ਛੇ ਮਤੇ ਪਾਸ ਕੀਤੇ ਗਏ ਹਨ। ਕੌਮੀ ਕਾਰਜਕਾਰਨੀ ਨੇ ਬਾਗ਼ੀ ਵਿਧਾਇਕਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਾਰਟੀ ਊਧਵ ਠਾਕਰੇ ਨਾਲ ਡਟ ਕੇ ਖੜ੍ਹੀ ਹੈ। ਰਾਊਤ ਮੁਤਾਬਕ ਊਧਵ ਨੇ ਮੀਟਿੰਗ ਦੌਰਾਨ ਇਹ ਵੀ ਕਿਹਾ ਕਿ ਬਾਗ਼ੀਆਂ ਨੂੰ ਵੋਟਾਂ ਲਈ ਬਾਲ ਠਾਕਰੇ ਦੇ ਨਾਮ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ। ਇਕ ਮਤੇ ’ਚ ਕਿਹਾ ਗਿਆ,‘‘ਬਾਲਾਸਾਹਬ ਅਤੇ ਸ਼ਿਵ ਸੈਨਾ ਇਕ ਸਿੱਕੇ ਦੇ ਦੋ ਪਾਸੇ ਹਨ ਅਤੇ ਸਿਰਫ਼ ਸ਼ਿਵ ਸੈਨਾ ਨੂੰ ਛੱਡ ਕੇ ਹੋਰ ਕੋਈ ਵੀ ਉਨ੍ਹਾਂ ਦੇ ਨਾਮ ਦੀ ਵਰਤੋਂ ਨਹੀਂ ਕਰ ਸਕਦਾ ਹੈ।’’ ਊਧਵ ਨੇ ਕਿਹਾ,‘‘ਚੋਣਾਂ ਜਿੱਤਣ ਲਈ ਮੇਰੇ ਪਿਤਾ ਦਾ ਨਾਮ ਨਾ ਲਵੋ, ਆਪਣੇ ਪਿਤਾ ਦੇ ਨਾਮ ਦੀ ਵਰਤੋਂ ਕਰੋ।’’ ਊਧਵ ਨੇ ਇਹ ਵੀ ਕਿਹਾ ਕਿ ਪਾਰਟੀ ਵੱਲੋਂ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਯਕੀਨੀ ਬਣਾਇਆ ਜਾਵੇਗਾ ਕਿ ਸ਼ਿਵ ਸੈਨਾ ਜਾਂ ਬਾਲਾਸਾਹਬ ਠਾਕਰੇ ਦੇ ਨਾਮ ਦੀ ਕਿਸੇ ਵੀ ਧੜੇ ਜਾਂ ਗ਼ੈਰ ਅਧਿਕਾਰਤ ਵਿਅਕਤੀ ਵੱਲੋਂ ਆਪਣੇ ਸਿਆਸੀ ਹਿੱਤਾਂ ਲਈ ਵਰਤੋਂ ਨਾ ਕੀਤੀ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ’ਚ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।  ਕਾਰਜਕਾਰਨੀ ’ਚ ਇਹ ਫ਼ੈਸਲਾ ਵੀ ਲਿਆ ਗਿਆ ਕਿ ਪਾਰਟੀ ਵੱਲੋਂ ਆਉਂਦੀਆਂ ਸਥਾਨਕ ਚੋਣਾਂ ਲੜੀਆਂ ਜਾਣਗੀਆਂ। ਮੀਟਿੰਗ ’ਚੋਂ ਕਾਰਜਕਾਰਨੀ ਦੇ ਮੈਂਬਰ ਏਕਨਾਥ ਸ਼ਿੰਦੇ, ਅਨੰਤ ਗੀਤੇ ਅਤੇ ਰਾਮਦਾਸ ਕਦਮ ਗ਼ੈਰਹਾਜ਼ਰ ਰਹੇ।

ਸੰਜੇ ਰਾਊਤ ਸ਼ਿਵ ਸੈਨਾ ਭਵਨ ਵਿੱਚ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਪੀਟੀਆਈ

ਇਸ ਦੌਰਾਨ ਬਾਗ਼ੀ ਧੜੇ ਦੇ ਤਰਜਮਾਨ ਦੀਪਕ ਕੇਸਰਕਰ ਨੇ ਗੁਹਾਟੀ ’ਚ ਕਿਹਾ ਕਿ ਉਨ੍ਹਾਂ ਕੋਲ ਦੋ ਤਿਹਾਈ ਬਹੁਮਤ ਹੈ ਅਤੇ ਸ਼ਿੰਦੇ ਵਿਧਾਨਕਾਰ ਧੜੇ ਦੇ ਆਗੂ ਰਹਿਣਗੇ।  ਕੇਸਰਕਰ ਨੇ ਕਿਹਾ ਕਿ ਸਿਰਫ਼ 16 ਜਾਂ 17 ਵਿਅਕਤੀ 55 ਵਿਧਾਇਕਾਂ ਦੇ ਧੜੇ ਵਾਲੇ ਆਗੂ ਦੀ ਥਾਂ ਨਹੀਂ ਲੈ ਸਕਦੇ ਹਨ ਤੇ ਉਹ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਨਰਹਰੀ ਜ਼ੀਰਵਾਲ ਵੱਲੋਂ ਸ਼ਿੰਦੇ ਨੂੰ ਸ਼ਿਵ ਸੈਨਾ ਦੇ ਆਗੂ ਵਜੋਂ ਹਟਾਉਣ ਦੇ ਹੁਕਮਾਂ ਨੂੰ ਅਦਾਲਤ ’ਚ ਚੁਣੌਤੀ ਦੇਣਗੇ। ਊਧਵ ਠਾਕਰੇ ਸਰਕਾਰ ਤੋਂ ਹਮਾਇਤ ਵਾਪਸ ਲੈਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ,‘‘ਸਾਨੂੰ ਹਮਾਇਤ ਕਿਉਂ ਵਾਪਸ ਲੈਣੀ ਚਾਹੀਦੀ ਹੈ? ਸਾਡੀ ਸ਼ਿਵ ਸੈਨਾ ਅਸਲੀ ਹੈ। ਅਸੀਂ ਨਹੀਂ ਸਗੋਂ ਐੱਨਸੀਪੀ ਤੇ ਕਾਂਗਰਸ ਨੇ ਪਾਰਟੀ ਨੂੰ ਹਾਈਜੈਕ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਸ਼ਿੰਦੇ ਧੜਾ ਵਿਧਾਨ ਸਭਾ ’ਚ ਬਹੁਮਤ ਸਾਬਿਤ ਕਰੇਗਾ ਪਰ ਉਹ ਕਿਸੇ ਹੋਰ ਸਿਆਸੀ ਪਾਰਟੀ ਨਾਲ ਨਹੀਂ ਰਲੇਗਾ। ‘ਅਸੀਂ ਸ਼ਿਵ ਸੈਨਾ ਨਹੀਂ ਤੋੜ  ਰਹੇ ਹਾਂ। ਬਸ ਊਧਵ ਨੂੰ ਇੰਨਾ ਹੀ ਆਖ ਰਹੇ ਹਾਂ ਕਿ ਉਹ ਭਾਜਪਾ ਨਾਲ ਹੱਥ ਮਿਲਾ ਲੈਣ।’ -ਪੀਟੀਆਈ

ਸੱਚ ਅਤੇ ਝੂਠ ਦੀ ਜੰਗ ’ਚ ਸਾਡੀ ਜਿੱਤ ਹੋਵੇਗੀ: ਆਦਿੱਤਿਆ ਠਾਕਰੇ

ਮੁੰਬਈ: ਸ਼ਿਵ ਸੈਨਾ ਆਗੂ ਅਤੇ ਮਹਾਰਾਸ਼ਟਰ ਸਰਕਾਰ ’ਚ ਮੰਤਰੀ ਆਦਿੱਤਿਆ ਠਾਕਰੇ ਨੇ ਏਕਨਾਥ ਸ਼ਿੰਦੇ ਵੱਲੋਂ ਕੀਤੀ ਗਈ ਬਗ਼ਾਵਤ ਦੀ ਸੱਚ ਅਤੇ ਝੂਠ ਨਾਲ ਤੁਲਨਾ ਕੀਤੀ ਹੈ। ਸ਼ਿਵ ਸੈਨਾ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ’ਚ ਹਾਜ਼ਰੀ ਭਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਊਧਵ ਠਾਕਰੇ ਦੇ ਪੁੱਤਰ ਨੇ ਕਿਹਾ,‘‘ਸੱਚ ਦੀ ਜਿੱਤ ਹੋਵੇਗੀ ਅਤੇ ਅਸੀਂ ਜਿੱਤਾਂਗੇ।’’ ਇਸ ਦੌਰਾਨ ਉਨ੍ਹਾਂ ਪਾਰਟੀ ਕਾਡਰ ਨਾਲ ਮੀਟਿੰਗ ਕਰਕੇ ਸਿਆਸੀ ਹਾਲਾਤ ਦਾ ਜਾਇਜ਼ਾ ਲਿਆ ਅਤੇ ਵਰਕਰਾਂ ਨੂੰ ਹੌਸਲੇ ਬੁਲੰਦ ਰੱਖਣ ਲਈ ਕਿਹਾ। -ਪੀਟੀਆਈ

ਸ਼ਿੰਦੇ ਸਣੇ ਬਾਗ਼ੀ ਵਿਧਾਇਕਾਂ ਨੂੰ ਸੋਮਵਾਰ ਤੱਕ ਜਵਾਬ ਦਾਇਰ ਕਰਨ ਦੀ ਹਦਾਇਤ

ਮੁੰਬਈ: ਮਹਾਰਾਸ਼ਟਰ ਵਿਧਾਨ ਸਭਾ ਸਕੱਤਰੇਤ ਨੇ ਅੱਜ ਸੀਨੀਅਰ ਮੰਤਰੀ ਏਕਨਾਥ ਸ਼ਿੰਦੇ ਸਣੇ ਸ਼ਿਵ ਸੈਨਾ ਦੇ 16 ਬਾਗ਼ੀ ਵਿਧਾਇਕਾਂ ਨੂੰ ਸੰਮਨ ਜਾਰੀ ਕਰ ਕੇ 27 ਜੂਨ ਨੂੰ ਸ਼ਾਮ 5.30 ਵਜੇ ਤੱਕ ਲਿਖਤੀ ਜਵਾਬ ਦਾਇਰ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਵੱਲੋਂ ਸ਼ਿਕਾਇਤ ਦਾਇਰ ਕਰ ਕੇ ਬਾਗ਼ੀ ਵਿਧਾਇਕਾਂ ਨੂੰ ਵਿਧਾਨ ਸਭਾ ਦੀ ਮੈਂਬਰੀ ਤੋਂ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਗਈ ਹੈ।

ਮਹਾਰਾਸ਼ਟਰ ਵਿਧਾਨ ਸਭਾ ਦੇ ਪ੍ਰਮੁੱਖ ਸਕੱਤਰ ਰਾਜਿੰਦਰ ਭਾਗਵਤ ਵੱਲੋਂ ਹਸਤਾਖ਼ਰਤ ਇਹ ਸੰਮਨ ਉਨ੍ਹਾਂ 16 ਵਿਧਾਇਕਾਂ ਨੂੰ ਭੇਜੇ ਗਏ ਹਨ, ਜਿਨ੍ਹਾਂ ਦੇ ਨਾਮ ਸ਼ਿਵ ਸੈਨਾ ਦੇ ਮੁੱਖ ਵ੍ਹਿਪ ਸੁਨੀਲ ਪ੍ਰਭੂ ਨੇ ਇਕ ਪੱਤਰ ਵਿੱਚ ਲਿਖੇ ਸਨ। ਪ੍ਰਭੂ ਨੇ ਪਹਿਲਾਂ ਗੁਹਾਟੀ ਵਿੱਚ ਡੇਰਾ ਲਗਾਈ ਬੈਠੇ ਸ਼ਿੰਦੇ ਧੜੇ ਦੇ ਬਾਗ਼ੀ ਵਿਧਾਇਕਾਂ ਨੂੰ ਬੁੱਧਵਾਰ ਨੂੰ ਇੱਥੇ ਪਾਰਟੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ ਪਰ ਉਹ ਨਹੀਂ ਆਏ। ਉਪਰੰਤ ਸ਼ਿਵ ਸੈਨਾ ਨੇ ਵਿਧਾਨ ਸਭਾ ਸਕੱਤਰੇਤ ਨੂੰ ਦੋ ਪੱਤਰ ਦੇ ਕੇ ਸ਼ਿੰਦੇ ਸਣੇ 16 ਵਿਧਾਇਕਾਂ ਨੂੰ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਸੀ। 

ਵਿਧਾਨ ਸਭਾ ਸਕੱਤਰੇਤ ਵੱਲੋਂ ਜਾਰੀ ਸੰਮਨਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕ ਸੋਮਵਾਰ ਤੱਕ ਸੰਮਨਾਂ ਦਾ ਜਵਾਬ ਨਹੀਂ ਦਿੰਦੇ ਤਾਂ ਦਫ਼ਤਰ ਵੱਲੋਂ ਉਨ੍ਹਾਂ ਖ਼ਿਲਾਫ਼ ਦਾਇਰ ਸ਼ਿਕਾਇਤ ਦੇ ਆਧਾਰ ’ਤੇ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।  -ਪੀਟੀਆਈ

ਸ਼ਿੰਦੇ ਨੇ ਭਾਜਪਾ ਆਗੂ ਫੜਨਵੀਸ ਨਾਲ ਵਡੋਦਰਾ ਿਵੱਚ ਕੀਤੀ ਮੁਲਾਕਾਤ

ਗੁਹਾਟੀ: ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕਾਂ ਦੇ ਮੁਖੀ ਏਕਨਾਥ ਸ਼ਿੰਦੇ ਨੇ ਸ਼ੁੱਕਰਵਾਰ ਦੇਰ ਰਾਤ ਵਡੋਦਰਾ ’ਚ ਭਾਜਪਾ ਆਗੂ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕੀਤੀ। ਵੱਖ ਵੱਖ ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਆਗੂਆਂ ਨੇ ਮਹਾਰਾਸ਼ਟਰ ’ਚ ਸੰਭਾਵਿਤ ਸਰਕਾਰ ਦੇ ਗਠਨ ਬਾਰੇ ਚਰਚਾ ਕੀਤੀ ਹੈ। ਸਿਆਸੀ ਘਟਨਾਕ੍ਰਮ ’ਤੇ ਨਜ਼ਰ ਰੱਖਣ ਵਾਲੇ ਵਿਅਕਤੀਆਂ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਬੀਤੀ ਰਾਤ ਵਡੋਦਰਾ ’ਚ ਸਨ। ਸੂਤਰਾਂ ਨੇ ਕਿਹਾ ਕਿ ਸ੍ਰੀ ਸ਼ਿੰਦੇ ਗੁਹਾਟੀ ਤੋਂ ਸਿੱਧੇ ਵਿਸ਼ੇਸ਼ ਉਡਾਣ ਰਾਹੀਂ ਵਡੋਦਰਾ ਪਹੁੰਚੇ ਸਨ। ਫੜਨਵੀਸ ਨਾਲ ਗੱਲਬਾਤ ਤੋਂ ਬਾਅਦ ਸ਼ਿੰਦੇ ਗੁਹਾਟੀ ਦੇ ਹੋਟਲ ’ਚ ਪਰਤ ਆਏ ਸਨ। -ਏਜੰਸੀਆਂ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਸੂਬੇ ਆਧੁਨਿਕ ਖੇਤੀ ’ਤੇ ਧਿਆਨ ਕੇਂਦਰਿਤ ਕਰਨ: ਮੋਦੀ

ਸੂਬੇ ਆਧੁਨਿਕ ਖੇਤੀ ’ਤੇ ਧਿਆਨ ਕੇਂਦਰਿਤ ਕਰਨ: ਮੋਦੀ

ਨੀਤੀ ਆਯੋਗ ਦੀ ਮੀਟਿੰਗ ’ਚ ਪ੍ਰਧਾਨ ਮੰਤਰੀ ਨੇ ਵਪਾਰ, ਸੈਰ-ਸਪਾਟਾ ਅਤੇ ਤ...

ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੇ ਹਥਿਆਰ ਬਰਾਮਦ

ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੇ ਹਥਿਆਰ ਬਰਾਮਦ

ਪੁਲੀਸ ਮੁਕਾਬਲੇ ’ਚ ਮਾਰੇ ਗਏ ਮੰਨੂ ਤੇ ਰੂਪਾ ਕੋਲੋਂ ਬਰਾਮਦ ਏਕੇ-47 ਤੇ ...

ਇਸਰੋ ਦੇ ਸੈਟੇਲਾਈਟ ਗਲਤ ਪੰਧ ’ਤੇ ਪਏ

ਇਸਰੋ ਦੇ ਸੈਟੇਲਾਈਟ ਗਲਤ ਪੰਧ ’ਤੇ ਪਏ

ਪਹਿਲੇ ਤਿੰਨ ਪੜਾਅ ਸਫ਼ਲ ਰਹਿਣ ਮਗਰੋਂ ‘ਡੇਟਾ ਉੱਡਿਆ’

ਮਨਦੀਪ ਕੌਰ ਖ਼ੁਦਕੁਸ਼ੀ ਮਾਮਲਾ: ਭਾਰਤੀ ਸਫ਼ਾਰਤਖਾਨੇ ਵੱਲੋਂ ਮਦਦ ਦੀ ਪੇਸ਼ਕਸ਼

ਮਨਦੀਪ ਕੌਰ ਖ਼ੁਦਕੁਸ਼ੀ ਮਾਮਲਾ: ਭਾਰਤੀ ਸਫ਼ਾਰਤਖਾਨੇ ਵੱਲੋਂ ਮਦਦ ਦੀ ਪੇਸ਼ਕਸ਼

ਉੱਤਰ ਪ੍ਰਦੇਸ਼ ਵਿੱਚ ਔਰਤ ਦੇ ਪਤੀ ਤੇ ਸਹੁਰੇ ਪਰਿਵਾਰ ਖ਼ਿਲਾਫ਼ ਕੇਸ ਦਰਜ