ਨਵੀਂ ਦਿੱਲੀ, 23 ਸਤੰਬਰਮੌਨਸੂਨ ਸੈਸ਼ਨ ਨਿਰਧਾਰਤ ਸਮੇਂ ਤੋਂ ਅੱਠ ਦਿਨ ਪਹਿਲਾਂ ਹੀ ਰਾਜ ਸਭਾ ਸੰਸਦ ਮੈਂਬਰਾਂ ਦਰਮਿਆਨ ਕਰੋਨਾਵਾਇਰਸ ਦੇ ਫੈਲਣ ਦੀ ਚਿੰਤਾ ਦੇ ਮੱਦੇਨਜ਼ਰ ਬੁੱਧਵਾਰ ਨੂੰ ਅਣਮਿੱਥੇ ਸਮੇਂ ਲਈ ਉਠਾ ਦਿੱਤੀ ਗਈ। ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ ਕਿਹਾ ਕਿ ਸਦਨ ਵਿਚ 18 ਬੈਠਕਾਂ ਹੋਣੀਆਂ ਸਨ ਪਰ ਇਹ ਸਿਰਫ 10 ਹੀ ਬੈਠਕਾਂ ਹੀ ਹੋਈਆਂ ਹਨ। 10 ਦਿਨਾਂ ਦਾ ਸੈਸ਼ਨ ਵਿੱਚ ਤਕਰੀਬਨ 25 ਬਿੱਲ ਪਾਸ ਕੀਤੇ ਗਏ ਸਨ ਅਤੇ ਛੇ ਪੇਸ਼ ਕੀਤੇ ਗਏ। ਐਤਵਾਰ ਨੂੰ ਖੇਤੀ ਬਿੱਲਾਂ ਨੂੰ ਪਾਸ ਕਰਨ ਸਮੇਂ ਸਦਨ ਵਿੱਚ ਹੰਗਾਮੇ ਤੋਂ ਬਾਅਦ ਅੱਠ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰ ਸਦਨ ਦਾ ਬਾਈਕਾਟ ਕਰ ਰਹੇ ਸਨ। ਮੌਨਸੂਨ ਸੈਸ਼ਨ 14 ਸਤੰਬਰ ਤੋਂ ਸ਼ੁਰੂ ਹੋਇਆ ਸੀ।