ਪਾਰਸ ਧੜੇ ਨੇ ਲੋਕ ਜਨਸ਼ਕਤੀ ਪਾਰਟੀ ਦੀਆਂ ਸੂਬਾ ਇਕਾਈਆਂ ਭੰਗ ਕਰ ਕੇ ਨਵੀਂ ਕੌਮੀ ਕਾਰਜਕਾਰਨੀ ਐਲਾਨੀ

ਪਾਰਸ ਧੜੇ ਨੇ ਲੋਕ ਜਨਸ਼ਕਤੀ ਪਾਰਟੀ ਦੀਆਂ ਸੂਬਾ ਇਕਾਈਆਂ ਭੰਗ ਕਰ ਕੇ ਨਵੀਂ ਕੌਮੀ ਕਾਰਜਕਾਰਨੀ ਐਲਾਨੀ

ਚਿਰਾਗ ਪਾਸਵਾਨ ਅਤੇ ਪਸ਼ੂਪਤੀ ਕੁਮਾਰ ਪਾਰਸ।

ਨਵੀਂ ਦਿੱਲੀ, 19 ਜੂਨ

ਪਸ਼ੂਪਤੀ ਕੁਮਾਰ ਪਾਰਸ ਦੀ ਅਗਵਾਈ ਹੇਠਲੇ ਲੋਕ ਜਨਸ਼ਕਤੀ ਪਾਰਟੀ ਦੇ ਬਾਗ਼ੀ ਧੜੇ ਨੇ ਸ਼ਨਿਚਰਵਾਰ ਨੂੰ ਸਾਰੀਆਂ ਪ੍ਰਦੇਸ਼ ਇਕਾਈਆਂ ਅਤੇ ਹੋਰ ਜਥੇਬੰਦੀਆਂ ਨੂੰ ਭੰਗ ਕਰਦਿਆਂ ਨਵੀਂ ਕੌਮੀ ਕਾਰਜਕਾਰਨੀ ਦਾ ਐਲਾਨ ਕੀਤਾ ਹੈ। ਚਿਰਾਗ ਪਾਸਵਾਨ ਦੀ ਅਗਵਾਈ ਹੇਠਲੇ ਪਾਰਟੀ ਦੇ ਧੜੇ ਵੱਲੋਂ ਐਤਵਾਰ ਨੂੰ ਸੱਦੀ ਗਈ ਕਾਰਜਕਾਰਨੀ ਮੀਟਿੰਗ ਤੋਂ ਪਹਿਲਾਂ ਇਹ ਫ਼ੈਸਲਾ ਆਇਆ ਹੈ। ਕਾਰਜਕਾਰਨੀ ’ਚ ਪਾਰਸ ਨੂੰ ਪ੍ਰਧਾਨ ਅਤੇ ਹੋਰ ਚਾਰੇ ਸੰਸਦ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਚਿਰਾਗ ਨਾਲੋਂ ਨਾਤਾ ਤੋੜ ਕੇ ਉਨ੍ਹਾਂ ਨਾਲ ਜੁੜੇ ਕਈ ਆਗੂਆਂ ਨੂੰ ਅਹੁਦੇਦਾਰ ਵਜੋਂ ਨਿਯੁਕਤ ਕੀਤਾ ਗਿਆ ਹੈ। ਉਧਰ ਚਿਰਾਗ ਪਾਸਵਾਨ ਨੇ ਬਿਆਨ ’ਚ ਕਿਹਾ ਹੈ ਕਿ ਕੌਮੀ ਕਾਰਜਕਾਰਨੀ ਦੇ 90 ਫ਼ੀਸਦ ਤੋਂ ਜ਼ਿਆਦਾ ਮੈਂਬਰ ਉਸ ਨਾਲ ਹਨ। ਪਾਰਟੀ ’ਤੇ ਕਬਜ਼ੇ ਦੀ ਜੰਗ ਦਾ ਫ਼ੈਸਲਾ ਚੋਣ ਕਮਿਸ਼ਨ ’ਚ ਹੋਣ ਦੀ ਸੰਭਾਵਨਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All