ਨਵੀਂ ਦਿੱਲੀ, 14 ਅਗਸਤ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਕੋਵਿਡ-19 ਦੀ ਵੈਕਸੀਨ ਉਪਲੱਬਧਤਾ ਅਤੇ ਤਰਕਸੰਗਤ ਵੰਡ ਯਕੀਨੀ ਬਣਾਉਣ ਲਈ ਰਣਨੀਤੀ ਪਰਿਭਾਸ਼ਤ ਕਰੇ। ਉਨ੍ਹਾਂ ਕਿਹਾ ਕਿ ਭਾਰਤ ਜਲਦੀ ਹੀ ਕੋਵਿਡ-19 ਵੈਕਸੀਨ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਹੋਵੇਗਾ ਤੇ ਇਸ ਲਈ ਸਰਕਾਰ ਨੂੰ ਆਪਣੀ ਨੀਤੀ ਬਣਾਉਣੀ ਚਾਹੀਦੀ ਹੈ। ਰਾਹੁਲ ਨੇ ਟਵੀਟ ਕੀਤਾ, ‘ਭਾਰਤ ਕੋਵਿਡ-19 ਵੈਕਸੀਨ ਉਤਪਾਦਕ ਦੇਸ਼ਾਂ ਵਿੱਚ ਇੱਕ ਹੋਵੇਗਾ। ਇਸ ਲਈ ਵੈਕਸੀਨ ਦੀ ਸੌਖੇ ਢੰਗ ਨਾਲ ਉਪਲੱਬਧਤਾ ਤੇ ਢੁੱਕਵੀਂ ਵੰਡ ਯਕੀਨੀ ਬਣਾਉਣ ਲਈ ਸਪੱਸ਼ਟ ਰਣਨੀਤੀ ਦੀ ਲੋੜ ਹੈ। ਭਾਰਤ ਸਰਕਾਰ ਨੂੰ ਇਹ ਜ਼ਰੂੁਰ ਕਰਨਾ ਚਾਹੀਦਾ ਹੈ।’ ਇਸ ਸਮੇਂ ਦੁਨੀਆ ਦੇ ਹੋਰ ਦੇਸ਼ਾਂ ਸਣੇ ਭਾਰਤ ਵਿੱਚ ਵੀ ਕੋਵਿਡ-19 ਵੈਕਸੀਨ ਦੇ ਮਨੁੱਖੀ ਪ੍ਰੀਖਣ ਕੀਤੇ ਜਾ ਰਹੇ ਹਨ।