DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਮਜ਼ਦੂਰਾਂ ਦੇ ਕਾਤਲਾਂ ਦੇ ਨਾਵਾਂ ਦਾ ਖ਼ੁਲਾਸਾ ਹੋਣਾ ਚਾਹੀਦੈ: Farooq Abdullah

‘ਜਦੋਂ ਸਾਰੀਆਂ ਸਰਹੱਦਾਂ ਸੀਲ ਹਨ, ਤਾਂ ਅਤਿਵਾਦੀ ਕਿੱਥੋਂ ਆ ਰਹੇ ਨੇ’

  • fb
  • twitter
  • whatsapp
  • whatsapp
Advertisement
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫ਼ਾਰੂਕ ਅਬਦੁੱਲਾ ਨੇ ਅੱਜ ਮੰਗ ਕੀਤੀ ਹੈ ਕਿ ਕੁਲਗਾਮ ਵਿੱਚ ਦੋ ਪਰਵਾਸੀ ਮਜ਼ਦੂਰਾਂ ਅਤੇ ਅਨੰਤਨਾਗ ਵਿੱਚ ਇੱਕ ਪੁਲੀਸ ਮੁਲਾਜ਼ਮ ਦੇ ਕਾਤਲਾਂ ਦੀ ਪਛਾਣ ਜਨਤਕ ਕੀਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਸਵਾਲ ਵੀ ਕੀਤਾ ਕਿ ਅਤਿਵਾਦੀ ਕਿੱਥੋਂ ਆ ਰਹੇ ਹਨ। ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹੜਾ ਖੇਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਬਦੁੱਲਾ ਨੇ ਇਹ ਗੱਲ ਕਹੀ।

ਉਨ੍ਹਾਂ ਕਿਹਾ, ‘‘ਪ੍ਰਸ਼ਾਸਨ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਕਤਲ ਕੌਣ ਕਰ ਰਿਹਾ ਹੈ। ਸਾਨੂੰ ਸਿਰਫ਼ ਇਹ ਦੱਸਿਆ ਜਾਂਦਾ ਹੈ ਕਿ ਅਤਿਵਾਦੀਆਂ ਨੇ ਉਨ੍ਹਾਂ ਨੂੰ ਮਾਰ ਦਿੱਤਾ। ਸਵਾਲ ਇਹ ਹੈ ਕਿ ਜਦੋਂ ਸਾਰੀਆਂ ਸਰਹੱਦਾਂ ਸੀਲ ਹਨ, ਤਾਂ ਅਤਿਵਾਦੀ ਕਿੱਥੋਂ ਆ ਰਹੇ ਹਨ।’’ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਪ ਰਾਜਪਾਲ ਦੇ ਇਸ ਦਾਅਵੇ ਨੂੰ ਪਰਖਣ ਲਈ ਕਿ ਵਾਦੀ ਵਿੱਚ ਅਤਿਵਾਦੀ ਖ਼ਤਮ ਹੋ ਚੁੱਕੇ ਹਨ, ਕਾਤਲਾਂ ਨੂੰ ਬੇਨਕਾਬ ਕਰਨਾ ਬਹੁਤ ਜ਼ਰੂਰੀ ਹੈ।

Advertisement

ਉਨ੍ਹਾਂ ਕਿਹਾ, ‘‘ਆਓ ਅਸੀਂ ਅਤੇ ਪੂਰੀ ਦੁਨੀਆ ਦੇਖੇ ਕਿ ਇਹ ਕਾਤਲ ਕੌਣ ਹਨ। ਕੀ ਅਤਿਵਾਦ ਖ਼ਤਮ ਹੋ ਗਿਆ ਹੈ? ਤੁਸੀਂ ਦੇਖ ਸਕਦੇ ਹੋ ਕਿ ਸਥਿਤੀ ਕਿੰਨੀ ਬਦਲ ਗਈ ਹੈ।’’ ਉਨ੍ਹਾਂ 2019 ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪੈਦਾ ਹੋਈ ਸਥਿਤੀ ਵੱਲ ਇਸ਼ਾਰਾ ਕੀਤਾ। ਅਬਦੁੱਲਾ ਨੇ ਕੇਂਦਰ ਸਰਕਾਰ ਤੋਂ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਵੀ ਕੀਤੀ।

Advertisement

ਨੈਸ਼ਨਲ ਕਾਨਫਰੰਸ ਦੇ ਆਗੂ ਨੇ ਭਾਜਪਾ ’ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਤਬਾਹ ਕਰਨ ਦਾ ਦੋਸ਼ ਵੀ ਲਾਇਆ, ਜੋ ਕਿ 2019 ਤੋਂ ਪਹਿਲਾਂ ਸੂਬਾ ਸੀ। ਮਕਬੂਜ਼ਾ ਕਸ਼ਮੀਰ ਦੇ ਹਾਲਾਤ ਬਾਰੇ ਗੱਲ ਕਰਦਿਆਂ ਉਨ੍ਹਾਂ ਇਸ ਮਾਮਲੇ ’ਚ ਆਲਮੀ ਭਾਈਚਾਰੇ ਦੀ ਚੁੱਪ ’ਤੇ ਹੈਰਾਨੀ ਜ਼ਾਹਰ ਕੀਤੀ।

Advertisement
×