ਦੇਵੀ ਨੂੰ ਖ਼ੁਸ਼ ਕਰਨ ਲਈ ਮਾਂ ਨੇ ਆਪਣੇ ਜਵਾਨ ਪੁੱਤ ਦੀ ਬਲੀ ਦਿੱਤੀ

ਦੇਵੀ ਨੂੰ ਖ਼ੁਸ਼ ਕਰਨ ਲਈ ਮਾਂ ਨੇ ਆਪਣੇ ਜਵਾਨ ਪੁੱਤ ਦੀ ਬਲੀ ਦਿੱਤੀ

ਪੰਨਾ (ਮੱਧ ਪ੍ਰਦੇਸ਼), 22 ਅਕਤੂਬਰ

ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਵਿਚ ਅੰਧਵਿਸ਼ਵਾਸ ਕਾਰਨ ਕੱਲ੍ਹ ਦੇਰ ਰਾਤ ਦੇਵੀ ਨੂੰ ਖ਼ੁਸ਼ ਕਰਨ ਲਈ ਮਾਂ ਨੇ ਆਪਣੇ 24 ਸਾਲ ਦੇ ਬੇਟੇ ਦੀ ਬਲੀ ਦੇ ਦਿੱਤੀ। ਪਿੰਡ ਕੋਹਨੀ ਵਿੱਚ ਇਸ ਘਟਨਾ ਬਾਅਦ ਦਹਿਸ਼ਤ ਫੈਲ ਗਈ ਹੈ ਤੇ ਇਲਾਕੇ ਵਿੱਚ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਪੰਨਾ ਕੋਤਵਾਲੀ ਥਾਣੇ ਦੇ ਇੰਚਾਰਜ ਅਰੁਣ ਸੋਨੀ ਨੇ ਦੱਸਿਆ, “ਅੱਜ ਤੜਕੇ ਤਕਰੀਬਨ ਸਾਢੇ ਚਾਰ ਵਜੇ ਪੁਲੀਸ ਨੂੰ ਸੂਚਨਾ ਮਿਲੀ ਕਿ ਸੁਨੀਆ ਬਾਈ ਲੋਧੀ (50) ਨੇ ਕੋਹਨੀ ਪਿੰਡ ਵਿੱਚ ਆਪਣੇ ਲੜਕੇ ਦੁਆਰਕਾ ਲੋਧੀ (24) ਦੀ ਗਰਦਨ ਕੁਹਾੜੀ ਨਾਲ ਵੱਢ ਦਿੱਤੀ।'' ਪੁਲੀਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All