ਮਲਾਵੀ ਦੇ ਉਪ ਰਾਸ਼ਟਰਪਤੀ ਸਣੇ 10 ਵਿਅਕਤੀਆਂ ਦੀ ਹਵਾਈ ਹਾਦਸੇ ’ਚ ਮੌਤ
ਬਲੈਨਟਾਇਰ (ਮਲਾਵੀ), 11 ਜੂਨ ਮਲਾਵੀ ਦੇ ਉਪ ਰਾਸ਼ਟਰਪਤੀ ਅਤੇ ਦੇਸ਼ ਦੀ ਸਾਬਕਾ ਪਹਿਲੀ ਮਹਿਲਾ ਨੂੰ ਲੈ ਕੇ ਜਾ ਰਿਹਾ ਫੌਜੀ ਜਹਾਜ਼ ਬਲੈਨਟਾਇਰ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਪ ਰਾਸ਼ਟਰਪਤੀ ਤੇ 9 ਹੋਰ ਵਿਅਕਤੀਆਂ ਦੀ ਮੌਤ ਹੋ ਗਈ।...
Advertisement
ਬਲੈਨਟਾਇਰ (ਮਲਾਵੀ), 11 ਜੂਨ
ਮਲਾਵੀ ਦੇ ਉਪ ਰਾਸ਼ਟਰਪਤੀ ਅਤੇ ਦੇਸ਼ ਦੀ ਸਾਬਕਾ ਪਹਿਲੀ ਮਹਿਲਾ ਨੂੰ ਲੈ ਕੇ ਜਾ ਰਿਹਾ ਫੌਜੀ ਜਹਾਜ਼ ਬਲੈਨਟਾਇਰ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਪ ਰਾਸ਼ਟਰਪਤੀ ਤੇ 9 ਹੋਰ ਵਿਅਕਤੀਆਂ ਦੀ ਮੌਤ ਹੋ ਗਈ। 51 ਸਾਲਾ ਉਪ ਰਾਸ਼ਟਰਪਤੀ ਸੋਲੋਸ ਚਿਲਿਮਾ, ਸਾਬਕਾ ਪ੍ਰਥਮ ਮਹਿਲਾ ਸ਼ਨਿਲ ਜ਼ਿੰਬੀਰੀ ਅਤੇ ਅੱਠ ਹੋਰਾਂ ਨੂੰ ਲੈ ਕੇ ਜਹਾਜ਼ ਨੇ ਦੱਖਣੀ ਅਫਰੀਕੀ ਦੇਸ਼ ਤੋਂ ਉਡਾਣ ਭਰੀ ਸੀ। ਇਸ ਨੇ ਸਵੇਰੇ 9.17 ਵਜੇ ਰਾਜਧਾਨੀ ਲਿਲੋਂਗਵੇ ਤੋਂ ਉਡਾਣ ਭਰੀ ਅਤੇ ਲਗਪਗ 45 ਮਿੰਟ ਬਾਅਦ ਰਾਜਧਾਨੀ ਤੋਂ 370 ਕਿਲੋਮੀਟਰ ਦੂਰ ਮਜ਼ੂਜ਼ੂ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨਾ ਸੀ। ਏਅਰ ਟ੍ਰੈਫਿਕ ਕੰਟਰੋਲਰ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਜਹਾਜ਼ ਉਤਰਿਆ ਨਹੀਂ ਅਤੇ ਪਰਤ ਗਿਆ। ਹਵਾਈ ਆਵਾਜਾਈ ਕੰਟਰੋਲਰ ਦਾ ਜਹਾਜ਼ ਨਾਲ ਸੰਪਰਕ ਟੁੱਟ ਗਿਆ।
Advertisement
Advertisement
Advertisement
×

