ਯੇਰੂਸ਼ਲਮ, 30 ਨਵੰਬਰ
ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਖ਼ਿਲਾਫ਼ ਆਪਣੀ ਟਿੱਪਣੀਆਂ ਲਈ ਵਿਆਪਕ ਆਲੋਚਨਾ ਦਾ ਸਾਹਮਣਾ ਕਰ ਰਹੇ ਇਜ਼ਰਾਇਲੀ ਨਿਰਦੇਸ਼ਕ ਤੇ ਆਈਐਫਐਫਆਈ ਦੀ ਕੌਮਾਂਤਰੀ ਜਿਊਰੀ ਦੇ ਚੇਅਰਮੈਨ ਰਹੇ ਨਾਦਵ ਲੈਪਿਡ ਨੇ ਕਿਹਾ ਹੈ ਕਿ ਉਹ ਆਪਣੀਆਂ ਟਿੱਪਣੀਆਂ ‘ਤੇ ਕਾਇਮ ਹਨ ਕਿਉਂਕਿ ‘ਉਨ੍ਹਾਂ ਨੂੰ ਫ਼ਿਲਮ ਦੇ ਰੂਪ ਵਿਚ ਪੇਸ਼ ਕੀਤਾ ਪ੍ਰਾਪੇਗੰਡਾ ਪਛਾਣਨਾ ਆਉਂਦਾ ਹੈ।’ ਜ਼ਿਕਰਯੋਗ ਹੈ ਕਿ ਲੈਪਿਡ ਨੇ ‘ਦਿ ਕਸ਼ਮੀਰ ਫਾਈਲਜ਼’ ਨੂੰ ‘ਕੂੜ ਪ੍ਰਚਾਰ’ (ਪ੍ਰਾਪੇਗੰਡਾ) ਤੇ ਬੇਤੁੱਕੀ ਫ਼ਿਲਮ ਕਰਾਰ ਦਿੱਤਾ ਸੀ। ਲੈਪਿਡ ਨੇ ਕਿਹਾ ਕਿ ਮਾੜੀਆਂ ਫ਼ਿਲਮਾਂ ਬਣਾਉਣਾ ਕੋਈ ਅਪਰਾਧ ਨਹੀਂ ਹੈ, ਪਰ ਵਿਵੇਕ ਅਗਨੀਹੋਤਰੀ ਵੱਲੋਂ ਨਿਰਦੇਸ਼ਿਤ ਫ਼ਿਲਮ ‘ਕੱਚੀ, ਹਿੰਸਕ ਤੇ ਭਟਕਾਉਣ ਵਾਲੀ ਹੈ।’ -ਪੀਟੀਆਈ