ਨਵੀਂ ਦਿੱਲੀ, 21 ਸਤੰਬਰ
ਇਥੋਂ ਦੇ ਆਰਕੇ ਪੁਰਮ ਦੇ ਲਾਲ ਬਹਾਦਰ ਸ਼ਾਸਤਰੀ ਸਕੂਲ ਵਿੱਚ ਬੰਬ ਹੋਣ ਬਾਰੇ ਈਮੇਲ ਮਿਲਣ ਤੋਂ ਬਾਅਦ ਜਾਂਚ ਤੋਂ ਬਾਅਦ ਇਹ ਅਫ਼ਵਾਹ ਨਿਕਲੀ। ਪੁਲੀਸ ਨੇ ਦੱਸਿਆ ਕਿ ਸਕੂਲ ਅਧਿਕਾਰੀਆਂ ਨੂੰ ਬੁੱਧਵਾਰ ਨੂੰ ਈਮੇਲ ਮਿਲੀ ਪਰ ਉਨ੍ਹਾਂ ਨੇ ਅੱਜ ਇਹ ਦੇਖੀ ਤੇ ਪੁਲੀਸ ਨੂੰ ਸੂਚਿਤ ਕੀਤਾ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੰਬ ਠੁੱਸ ਦਸਤੇ ਨੇ ਸਵੇਰੇ 8 ਵਜੇ ਦੇ ਆਸਪਾਸ ਕੰਪਲੈਕਸ ਦੀ ਤਲਾਸ਼ੀ ਲਈ ਅਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ। ਸਕੂਲ ਵੱਲੋਂ ਅੱਜ 400 ਵਿਦਿਆਰਥੀਆਂ ਦੀ ਪ੍ਰੀਖਿਆ ਲੈਣੀ ਸੀ ਤੇ ਜਾਂਚ ਤੋਂ ਬਾਅਦ ਪ੍ਰੀਖਿਆ ਸ਼ੁਰੂ ਹੋਈ। ਮਈ ਵਿੱਚ ਮਥੁਰਾ ਰੋਡ ਸਥਿਤ ਦਿੱਲੀ ਪਬਲਿਕ ਸਕੂਲ ਵਿੱਚ ਬੰਬ ਬਾਰੇ ਅਜਿਹੀ ਈਮੇਲ ਮਿਲੀ ਸੀ। ਸਾਦਿਕ ਨਗਰ ਦੇ ਇੰਡੀਅਨ ਸਕੂਲ ਨੂੰ ਦੋ ਵਾਰ ਬੰਬ ਦੀਆਂ ਧਮਕੀਆਂ ਮਿਲੀਆਂ ਸਨ।