ਹਾਈ ਕੋਰਟ ਨੇ ਕੰਗਨਾ ਦੀ ਅਪੀਲ ’ਤੇ ਰਾਊਤ ਤੋਂ ਜੁਆਬ ਮੰਗਿਆ

ਹਾਈ ਕੋਰਟ ਨੇ ਕੰਗਨਾ ਦੀ ਅਪੀਲ ’ਤੇ ਰਾਊਤ ਤੋਂ ਜੁਆਬ ਮੰਗਿਆ

ਮੁੰਬਈ, 24 ਸਤੰਬਰ

ਬੰਬੇ ਹਾਈ ਕੋਰਟ ਨੇ ਅਦਾਕਾਰਾ ਕੰਗਨਾ ਰਣੌਤ ਵੱਲੋਂ ਉਸਦੇ ਬੰਗਲੇ ਦਾ ਇੱਕ ਹਿੱਸਾ ਢਾਹੁਣ ਖ਼ਿਲਾਫ਼ ਦਾਇਰ ਇੱਕ ਅਪੀਲ ਦੇ ਸਬੰਧ ’ਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੂੰ ਜੁਆਬ ਦਾਇਰ ਕਰਨ ਲਈ ਆਖਿਆ ਹੈ। ਅਦਾਲਤ ਨੇ ਕਿਹਾ ਸ਼ੁੱਕਰਵਾਰ ਤੋਂ ਇਸ ਮਾਮਲੇ ’ਤੇ ਸੁਣਵਾਈ ਸ਼ੁਰੂ ਕੀਤੀ ਜਾਵੇਗੀ। ਜੱਜਾਂ ਨੇ ਕਿਹਾ ਕਿ ਸੁਣਵਾਈ ’ਚ ਦੇਰੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਬਰਸਾਤ ਦੇ ਮੌਸਮ ’ਚ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਬੰਗਲੇ ਨੂੰ ਇਸ ਸਥਿਤੀ ’ਚ ਨਹੀਂ ਛੱਡਿਆ ਜਾ ਸਕਦਾ। ਜਸਟਿਸ ਐੱਸ ਜੇ ਕਥਾਵੱਲਾ ਅਤੇ ਆਰ ਆਈ ਛਾਗਲਾ ਨੇ ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ ਦੇ ਐੱਚ ਵਾਰਡ ਅਫਸਰ ਭਾਗਿਆਵੰਤ ਲਤੇ ਨੂੰ ਇਸ ਅਪੀਲ ਸਬੰਧੀ ਆਪਣਾ ਜੁਆਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਲਤੇ ਨੇ ਰਣੌਤ ਨੂੰ ਭੇਜੇ ਉਸਾਰੀ ਢਾਹੁਣ ਸਬੰਧੀ ਨੋਟਿਸ ’ਤੇ 7 ਸਤੰਬਰ ਨੂੰ ਹਸਤਾਖ਼ਰ ਕੀਤੇ ਸਨ। ਮੰਗਲਵਾਰ ਨੂੰ ਕੰਗਨਾ ਰਣੌਤ ਦੇ ਵਕੀਲ ਬਿਰੇਂਦਰ ਸਰਾਫ ਨੇ ਇੱਕ ਭਾਸ਼ਣ ਦੀ ਡੀਵੀਡੀ ਜਮ੍ਹਾਂ ਕਰਵਾਈ ਸੀ ਜਿਸ ਵਿੱਚ ਰਾਊਤ ਨੇ ਅਦਾਕਾਰਾ ਨੂੰ ਧਮਕਾਉਣ ਲਈ ਕਥਿਤ ਤੌਰ ’ਤੇ ਇੱਕ ਟਿੱਪਣੀ ਕੀਤੀ ਸੀ। ਇਸ      ਮਗਰੋਂ, ਹਾਈ ਕੋਰਟ ਨੇ ਰਣੌਤ ਨੂੰ ਦੋਵਾਂ- ਰਾਊਤ ਤੇ ਲਤੇ ਨੂੰ ਇਸ ਕੇਸ ’ਚ ਪਾਰਟੀ ਬਣਾਉਣ ਦੀ ਆਗਿਆ ਦੇ ਦਿੱਤੀ ਸੀ। -ਪੀਟੀਆਈ

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All