ਐਨਐਫਐਲ ਵਿੱਚ 20 ਫ਼ੀਸਦ ਤੇ ਆਰਸੀਐਫ ’ਚ 10 ਫ਼ੀਸਦ ਹਿੱਸੇਦਾਰੀ ਵੇਚੇਗੀ ਸਰਕਾਰ

ਐਨਐਫਐਲ ਵਿੱਚ 20 ਫ਼ੀਸਦ ਤੇ ਆਰਸੀਐਫ ’ਚ 10 ਫ਼ੀਸਦ ਹਿੱਸੇਦਾਰੀ ਵੇਚੇਗੀ ਸਰਕਾਰ

ਨਵੀਂ ਦਿੱਲੀ, 14 ਅਪਰੈਲ

ਸਰਕਾਰ ਚਾਲੂ ਵਿੱਤੀ ਵਰ੍ਹੇ ਦੌਰਾਨ ਖੁੱਲ੍ਹੀ ਵਿਕਰੀ ਪੇਸ਼ਕਸ਼ ਰਾਹੀਂ ਨੈਸ਼ਨਲ ਫਰਟੀਲਾਈਜ਼ਰਜ਼ ਲਿਮਿਟਡ (ਐਨਐਫਐਲ) ਵਿਚ 20 ਫ਼ੀਸਦ ਤੇ ਕੌਮੀ ਕੈਮੀਕਲਜ਼ ਤੇ ਫਰਟੀਲਾਈਜ਼ਰਜ਼ (ਆਰਸੀਐਫ) ਵਿੱਚ 10 ਫ਼ੀਸਦ ਹਿੱਸੇਦਾਰੀ ਦੀ ਵਿਕਰੀ ਕਰੇਗੀ। ਨਿਵੇਸ਼ ਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ (ਦੀਪਮ) ਨੇ ਇਸ ਪ੍ਰਸਤਾਵਿਤ ਸ਼ੇਅਰ ਵਿਕਰੀ ਦੇ ਪ੍ਰਬੰਧਨ ਲਈ ਮਰਚੈਂਟ ਬੈਂਕਰਾਂ ਤੋਂ ਬੋਲੀਆਂ ਮੰਗੀਆਂ ਹਨ। ਸਰਕਾਰ ਦੀ ਐਨਐਫਐਲ ਵਿੱਚ 74.71 ਫ਼ੀਸਦ ਤੇ ਆਰਸੀਐਫ ’ਚ 75 ਫ਼ੀਸਦ ਹਿੱਸੇਦਾਰੀ ਹੈ। ਐਨਐਫਐਲ ਦਾ ਸਾਲ 2020-21 ਦੌਰਾਨ ਟੈਕਸ ਤੋਂ ਬਾਅਦ 198 ਕਰੋੜ ਰੁਪਏ ਮੁਨਾਫ਼ਾ ਦੱਸਿਆ ਜਾਂਦਾ ਹੈ। ਸਤੰਬਰ 2020 ਵਿੱਚ ਕੰਪਨੀ ਦੀ ਸ਼ੁੱਧ ਸੰਪਤੀ 2,117 ਕਰੋੜ ਰੁਪਏ ਸੀ। ਉੱਥੇ ਹੀ ਵਿੱਤੀ ਵਰ੍ਹੇ 2019-20 ਦੌਰਾਨ ਆਰਸੀਐਫ ਦਾ ਸ਼ੁੱਧ ਲਾਭ 208.15 ਕਰੋੜ ਰੁਪਏ ਅਤੇ ਮਾਰਚ 2020 ਨੂੰ ਕੰਪਨੀ ਦੀ ਨੈੱਟਵਰਥ 3,186.27 ਕਰੋੜ ਰੁਪਏ ਸੀ। ਕੰਪਨੀਆਂ ਦੇ ਮੌਜੂਦਾ ਬਾਜ਼ਾਰ ਮੁੱਲ ’ਤੇ ਐਨਐਫਐਲ ’ਚ 20 ਫ਼ੀਸਦ ਹਿੱਸੇਦਾਰੀ ਦੀ ਵਿਕਰੀ ਨਾਲ ਸਰਕਾਰ ਨੂੰ ਕਰੀਬ 500 ਕਰੋੜ ਰੁਪਏ ਜਦਕਿ ਆਰਸੀਐਫ ’ਚ 10 ਫ਼ੀਸਦ ਹਿੱਸੇਦਾਰੀ ਵੇਚਣ ਨਾਲ 400 ਕਰੋੜ ਰੁਪਏ ਦੇ ਕਰੀਬ ਪ੍ਰਾਪਤੀ ਹੋਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All