ਸ੍ਰੀਨਗਰ, 23 ਨਵੰਬਰ
ਕਸ਼ਮੀਰ ਦੇ ਬਹੁਤੇ ਮੈਦਾਨੀ ਇਲਾਕਿਆਂ ’ਚ ਅੱਜ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਵਾਦੀ ਦੇ ਉਚਾਈ ਵਾਲੇ ਖੇਤਰਾਂ ਵਿੱਚ ਆਮ ਨਾਲੋਂ ਵਧ ਬਰਫ਼ਬਾਰੀ ਹੋਈ, ਜਿਸ ਕਰਕੇ ਵਾਦੀ ਨੂੰ ਲੱਦਾਖ ਨਾਲ ਜੋੜਨ ਵਾਲਾ ਸ੍ਰੀਨਗਰ-ਲੇਹ ਮਾਰਗ ਬੰਦ ਹੋ ਗਿਆ। ਮੌਸਮ ਵਿਭਾਗ ਨੇ ਜੰਮੂ ਤੇ ਕਸ਼ਮੀਰ ਅਤੇ ਸ੍ਰੀਨਗਰ-ਲੇਹ ਮਾਰਗ ਦੇ ਸੋਨਮਰਗ-ਜ਼ੋਜ਼ਿਲਾ ਖੰਡ ’ਚ ਪੈਂਦੇ ਉਪਰਲੇ ਇਲਾਕਿਆਂ ਲਈ ‘ਸੰਤਰੀ’ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਨੇ ਪ੍ਰਸ਼ਾਸਨ ਤੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। -ਪੀਟੀਆਈ