ਕਾਂਗਰਸ ਪ੍ਰਧਾਨ ਦੀ ਚੋਣ ਲਈ ਮੈਦਾਨ ਭਖਿਆ : The Tribune India

ਕਾਂਗਰਸ ਪ੍ਰਧਾਨ ਦੀ ਚੋਣ ਲਈ ਮੈਦਾਨ ਭਖਿਆ

ਕਾਂਗਰਸ ਪ੍ਰਧਾਨ ਦੀ ਚੋਣ ਲਈ ਮੈਦਾਨ ਭਖਿਆ

ਨਵੀਂ ਦਿੱਲੀ, 22 ਸਤੰਬਰ

ਮੁੱਖ ਅੰਸ਼

  • ਗਹਿਲੋਤ ਤੇ ਥਰੂਰ ਮਗਰੋਂ ਮਨੀਸ਼ ਤਿਵਾੜੀ ਅਤੇ ਕਮਲਨਾਥ ਦੇ ਮੈਦਾਨ ’ਚ ਨਿੱਤਰਨ ਦੀਆਂ ਸੰਭਾਵਨਾਵਾਂ
  • ਚੋਣਾਂ ਲਈ ਨੋਟੀਫਿਕੇਸ਼ਨ ਜਾਰੀ

  • ਭਲਕੇ ਸ਼ੁਰੂ ਹੋਵੇਗਾ ਨਾਮਜ਼ਦਗੀਆਂ ਭਰਨ ਦਾ ਅਮਲ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਮਗਰੋਂ ਹੁਣ ਪੰਜਾਬ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦਾ ਨਾਂ ਪਾਰਟੀ ਪ੍ਰਧਾਨ ਦੇ ਸੰਭਾਵੀ ਉਮੀਦਵਾਰਾਂ ਵਜੋਂ ਉਭਰਨ ਨਾਲ ਚੋਣ ਮੈਦਾਨ ਭੱਖ ਗਿਆ ਹੈ। ਦੋ ਦਹਾਕਿਆਂ ਵਿੱਚ ਪਹਿਲੀ ਵਾਰ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਮੁਕਾਬਲਾ ਵੇਖਣ ਨੂੰ ਮਿਲੇਗਾ, ਜਿਸ ਦੇ ਇਤਿਹਾਸਕ ਰਹਿਣ ਦੇ ਆਸਾਰ ਹਨ। ਸੋਨੀਆ ਗਾਂਧੀ 1998 ਤੋਂ ਪਾਰਟੀ ਪ੍ਰਧਾਨ ਹਨ ਤੇ ਇਸ ਦਰਮਿਆਨ ਦੋ ਸਾਲਾਂ (2017-2019) ਲਈ ਰਾਹੁਲ ਗਾਂਧੀ ਨੂੰ ਇਹ ਜ਼ਿੰਮੇਵਾਰੀ ਮਿਲੀ ਸੀ। ਉਧਰ ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਨੇ ਪਾਰਟੀ ਪ੍ਰਧਾਨ ਦੀ ਚੋਣ ਲਈ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਦੋਂਕਿ ਨਾਮਜ਼ਦਗੀਆਂ ਭਰਨ ਦਾ ਅਮਲ 24 ਸਤੰਬਰ ਤੋਂ ਸ਼ੁਰੂ ਹੋ ਜਾਵੇਗਾ।

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲੋਂ ਲੰਘੇ ਦਿਨ ਚੋਣ ਲੜਨ ਦੇ ਕੀਤੇ ਇਸ਼ਾਰੇ ਮਗਰੋਂ ਕਾਂਗਰਸ ਵਿਚ ਇਸ ਸਿਖਰਲੇ ਅਹੁਦੇ ਲਈ ਜ਼ੋਰ ਅਜ਼ਮਾਈ ਤੇਜ਼ ਹੋ ਗਈ ਹੈ। ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਪਹਿਲਾਂ ਹੀ ਚੋਣ ਮੈਦਾਨ ਵਿੱਚ ਨਿੱਤਰਨ ਦਾ ਐਲਾਨ ਕਰ ਚੁੱਕੇ ਹਨ। ਉਧਰ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਵੀ ਲੰਘੇ ਦਿਨ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਦੌੜ ’ਚੋਂ ਮਨਫ਼ੀ ਨਾ ਸਮਝਿਆ ਜਾਵੇ। ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਤੇ ਸੀਨੀਅਰ ਪਾਰਟੀ ਆਗੂ ਕਮਲਨਾਥ ਦਾ ਨਾਂ ਵੀ ਸੋਨੀਆ ਗਾਂਧੀ ਦੇ ਜਾਨਸ਼ੀਨ ਬਣਨ ਵਾਲੇ ਸੰਭਾਵੀ ਉਮੀਦਵਾਰਾਂ ਵਜੋਂ ਸਾਹਮਣੇ ਆਇਆ ਹੈ। ਤਿਵਾੜੀ ਪਾਰਟੀ ਤੋਂ ਨਾਰਾਜ਼ ਜੀ-23 ਆਗੂਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ’ਚ ਵਿਆਪਕ ਸੁਧਾਰਾਂ ਤੇ ਵੱਡੇ ਫੇਰਬਦਲ ਦੀ ਮੰਗ ਕੀਤੀ ਸੀ। ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਚੋਣ ਲਈ ਨਾਮਜ਼ਦਗੀਆਂ ਦਾ ਅਮਲ 24 ਤੋਂ 30 ਸਤੰਬਰ ਤੱਕ ਚੱਲੇਗਾ। -ਪੀਟੀਆਈ

ਕਾਂਗਰਸ ਪ੍ਰਧਾਨ ‘ਵਿਚਾਰਧਾਰਾ’ ਨਾਲ ਜੁੜਿਆ ਅਹੁਦਾ: ਰਾਹੁਲ

ਅਰਨਾਕੁਲਮ ਜ਼ਿਲ੍ਹੇ ਵਿੱਚ ਵੀਰਵਾਰ ਨੂੰ ‘ਭਾਰਤ ਜੋੜੋ ਯਾਤਰਾ’ ਵਿਚਾਲੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਜੈਰਾਮ ਰਮੇਸ਼ (ਬਿਲਕੁਲ ਸੱਜੇ)।

ਏਰਨਾਕੁਲਮ (ਕੇਰਲਾ): ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਨੂੰ ‘ਵਿਚਾਰਧਾਰਾ ਨਾਲ ਜੁੜਿਆ ਅਹੁਦਾ’ ਕਰਾਰ ਦਿੰਦਿਆਂ ਚੋਣ ਦੌਰਾਨ ਸ੍ਰੀਮਤੀ ਸੋਨੀਆ ਗਾਂਧੀ ਦਾ ਜਾਨਸ਼ੀਨ ਬਣਨ ਵਾਲੇ ਆਗੂ ਨੂੰ ਸਲਾਹ ਦਿੱਤੀ ਹੈ ਕਿ ਉਹ ਇਹ ਯਾਦ ਰੱਖਣ ਕਿ ਉਹ ‘ਵਿਚਾਰਾਂ ਅਤੇ ਵਿਸ਼ਵਾਸ ਨਾਲ ਜੁੜੇ ਪ੍ਰਬੰਧ ਤੇ ਭਾਰਤ ਨੂੰ ਲੈ ਕੇ ਨਜ਼ਰੀਏ ਦੀ ਨੁਮਾਇੰਦਗੀ ਕਰਦੇ ਹਨ।’ ਇਥੇ ‘ਭਾਰਤ ਜੋੋੜੋ ਯਾਤਰਾ’ ਦੇ 15ਵੇਂ ਦਿਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘‘ਤੁਸੀਂ ਇਕ ਅਹੁਦਾ ਸੰਭਾਲਣ ਜਾ ਰਹੇ ਹੋ। ਇਹ ਇਕ ਇਤਿਹਾਸਕ ਅਹੁਦਾ ਹੈ, ਜਿਸ ਨੇ ਭਾਰਤ ਦੇ ਨਿਵੇਕਲੇ ਨਜ਼ਰੀਏ ਨੂੰ ਪਰਿਭਾਸ਼ਤ ਕੀਤਾ ਹੈ। ਇਹ ਸਿਰਫ਼ ਇਕ ਜਥੇਬੰਦਕ ਅਹੁਦਾ ਨਹੀਂ ਹੈ, ਵਿਸ਼ਵਾਸ ਨਾਲ ਜੁੜਿਆ ਪ੍ਰਬੰਧ ਹੈ। ਮੈਂ ਇਹੀ ਸਲਾਹ ਦੇਵਾਂਗਾ ਕਿ ਜੋ ਕੋਈ ਵੀ (ਕਾਂਗਰਸ) ਪ੍ਰਧਾਨ ਬਣੇ, ਉਹ ਯਾਦ ਰੱਖੇ ਕਿ ਉਹ ਵਿਚਾਰਾਂ ਤੇ ਵਿਸ਼ਵਾਸ ਨਾਲ ਜੁੜੇ ਪ੍ਰਬੰਧ ਅਤੇ ਭਾਰਤ ਬਾਰੇ ਨਜ਼ਰੀਏ ਦੀ ਪ੍ਰਤੀਨਿਧਤਾ ਕਰਦਾ ਹੈ।’’ ਗਾਂਧੀ ਨੇ ਭਾਜਪਾ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਕਾਂਗਰਸ ਇਕ ‘ਮਸ਼ੀਨ’ ਨਾਲ ਮੱਥਾ ਲਾ ਰਹੀ ਹੈ, ਜਿਸ ਨੇ ਦੇਸ਼ ਦੇ ‘ਸੰਸਥਾਗਤ ਢਾਂਚੇ ’ਤੇ ਕਬਜ਼ਾ ਕੀਤਾ ਹੋਇਆ ਹੈ।’

ਉਨ੍ਹਾਂ ਕਿਹਾ, ‘‘ਅਸੀਂ ਇਕ ਮਸ਼ੀਨ ਨਾਲ ਲੜ ਰਹੇ ਹਾਂ, ਜਿਸ ਨੇ ਇਸ ਮੁਲਕ ਦੇ ਸੰਸਥਾਗਤ ਢਾਂਚੇ ਨੂੰ ਆਪਣੇ ਕਲਾਵੇ ’ਚ ਲੈ ਲਿਆ ਹੈ ਅਤੇ ਜਿਸ ਕੋਲ ਅੰਨ੍ਹਾ ਪੈਸਾ ਹੈ ਤੇ ਲੋਕਾਂ ਨੂੰ ਦਬਾਉਣ, ਖਰੀਦਣ ਤੇ ਧਮਕਾਉਣ ਦੀ ਬੇਹਿਸਾਬੀ ਸਮਰੱਥਾ ਹੈ। ਇਸ ਯਾਤਰਾ ਦਾ ਮੁੱਖ ਮਕਸਦ ਭਾਰਤ ਦੇ ਲੋਕਾਂ ਨੂੰ ਇਹ ਦੱਸਣਾ ਹੈ ਕਿ ਉਨ੍ਹਾਂ ਨੂੰ ਇਕਜੁੱਟ ਰਹਿਣ ਦੀ ਲੋੜ ਹੈ।’’ -ਏਐੱਨਆਈ

ਰਾਹੁਲ ਵੱਲੋਂ ਪਾਰਟੀ ’ਚ ‘ਇਕ ਵਿਅਕਤੀ, ਇਕ ਅਹੁਦੇ’ ਦੀ ਵਕਾਲਤ

ਰਾਹੁਲ ਗਾਂਧੀ ਨੇ ਪਾਰਟੀ ਵਿੱਚ ‘ਇਕ ਵਿਅਕਤੀ, ਇਕ ਅਹੁਦਾ’ ਨੇਮ ਦੀ ਖੁੱਲ੍ਹ ਕੇ ਵਕਾਲਤ ਕੀਤੀ ਹੈ। ਰਾਹੁਲ ਨੇ ਕਿਹਾ, ‘‘ਅਸੀਂ ਉਦੈਪੁਰ ਚਿੰਤਨ ਸ਼ਿਵਿਰ ਦੌਰਾਨ ਕੁਝ ਅਹਿਦ ਲਏ ਸਨ ਤੇ ਮੈਂ ਆਸ ਕਰਦਾ ਹਾਂ ਕਿ ਇਨ੍ਹਾਂ ਦੀ ਪਾਲਣਾ ਹੋਵੇਗੀ।’’ ਗਾਂਧੀ ਦਾ ਇਹ ਬਿਆਨ ਸੋਨੀਆ ਗਾਂਧੀ ਦਾ ਜਾਨਸ਼ੀਨ ਬਣਨ ਦੀ ਦੌੜ ’ਚ ਸ਼ਾਮਲ ਅਸ਼ੋਕ ਗਹਿਲੋਤ ਲਈ ਵੱਡਾ ਝਟਕਾ ਹੋ ਸਕਦਾ ਹੈ। ਗਹਿਲੋਤ ਨੇ ਲੰਘੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੁਣੇ ਜਾਣ ਦੀ ਸੂਰਤ ’ਚ ਕਾਂਗਰਸ ਪ੍ਰਧਾਨ ਤੇ ਮੁੱਖ ਮੰਤਰੀ, ਦੋਵੇਂ ਅਹੁਦੇ ਰੱਖਣ ਦਾ ਦਾਅਵਾ ਕੀਤਾ ਸੀ। ਗਹਿਲੋਤ ਨੂੰ ਅੰਦਰਖਾਤੇ ਇਹ ਡਰ ਵੀ ਸਤਾਉਂਦਾ ਹੈ ਕਿ ਮੁੱਖ ਮੰਤਰੀ ਦਾ ਅਹੁਦਾ ਛੱਡਿਆ ਤਾਂ ਉਨ੍ਹਾਂ ਦੀ ਥਾਂ ਰਵਾਇਤੀ ਵਿਰੋਧੀ ਸਚਿਨ ਪਾਇਲਟ ਨੂੰ ਲਾਇਆ ਜਾ ਸਕਦਾ ਹੈ, ਜਿਨ੍ਹਾਂ ਦੀ ਬਗਾਵਤ ਨੇ 2020 ਵਿੱਚ ਗਹਿਲੋਤ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All