
ਨਵੀਂ ਦਿੱਲੀ, 2 ਦਸੰਬਰ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਸਿਖਰਲੀ ਅਦਾਲਤ ਦੇਸ਼ ਦੀਆਂ ਸਭ ਤੋਂ ਵੱਧ ਪਾਰਦਰਸ਼ੀ ਸੰਸਥਾਵਾਂ ਵਿਚੋਂ ਇਕ ਹੈ ਤੇ ਇਸ ਦੇ ਕੌਲਿਜੀਅਮ ਪ੍ਰਬੰਧ ਨੂੰ ਮਹਿਜ਼ ‘ਹੋਰਨਾਂ ਦੇ ਕੰਮ ਵਿੱਚ ਵਧੇਰੇੇ ਦਿਲਚਸਪੀ ਲੈਣ ਵਾਲਿਆਂ’ ਦੇ ਬਿਆਨਾਂ ਦੇ ਅਧਾਰ ’ਤੇ ਲੀਹੋਂ ਨਾ ਲਾਹਿਆ ਜਾਵੇ। ਕੌਲਿਜੀਅਮ ਪ੍ਰਬੰਧ ਨੂੰ ਲੈ ਕੇ ਨਿਆਂਪਾਲਿਕਾ ਵਿਚ ਹੀ ਪਈਆਂ ਵੰਡੀਆਂ ਤੇ ਸਰਕਾਰ ਨਾਲ ਜਾਰੀ ਵਿਵਾਦ ਦਰਮਿਆਨ ਸਿਖਰਲੀ ਕੋਰਟ ਨੇ ਕਿਹਾ ਕਿ ਉਸ ਦੇ ਕੁਝ ਸਾਬਕਾ ਜੱਜ, ਜੋ ਕਦੇ ਸੁਪਰੀਮ ਕੋਰਟ ਕੌਲਿਜੀਅਮ ਦੇ ਮੈਂਬਰ ਸਨ, ਇਸ ਚੋਖਟੇ ਬਾਰੇ ਕੀ ਕਹਿੰਦੇ ਹਨ, ਉਹ ਇਸ ’ਤੇ ਟਿੱਪਣੀ ਨਹੀਂ ਕਰੇਗਾ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ