ਅਰਥਚਾਰਾ ਛੇਤੀ ਹੋਵੇਗਾ ਪੱਕੇ ਪੈਰੀਂ: ਮੋਦੀ

ਸਨਅਤਕਾਰਾਂ ਨੂੰ ਦਿਹਾਤੀ ਭਾਰਤ ਵਿੱਚ ਨਿਵੇਸ਼ ਕਰਨ ਦਾ ਸੱਦਾ

ਅਰਥਚਾਰਾ ਛੇਤੀ ਹੋਵੇਗਾ ਪੱਕੇ ਪੈਰੀਂ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀਆਈਆਈ ਦੇ ਸਾਲਾਨਾ ਸੈਸ਼ਨ ਨੂੰ ਨਵੀਂ ਦਿੱਲੀ ਵਿੱਚ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦੇ ਹੋਏ।-ਫੋਟੋ:ਪੀਟੀਆਈ

ਨਵੀਂ ਦਿੱਲੀ, 2 ਜੂਨ

 

ਮੁੱਖ ਅੰਸ਼

  • ਪ੍ਰਧਾਨ ਮੰਤਰੀ ਨੇ ਸੀਆਈਆਈ ਦੀ ਸਾਲਾਨਾ ਮੀਟਿੰਗ ਨੂੰ ਕੀਤਾ ਸੰਬੋਧਨ
  • ਭਾਰਤ ਨੂੰ ‘ਆਤਮਨਿਰਭਰ’ ਬਣਾਉਣ ਲਈ ਪ੍ਰੇਰਿਤ ਕੀਤਾ
  • ਕਿਸਾਨਾਂ, ਛੋਟੇ ਕਾਰੋਬਾਰੀਆਂ ਤੇ ਸਨਅਤਕਾਰਾਂ ’ਤੇ ਜਤਾਇਆ ਭਰੋਸਾ

  • ‘ਮੇਡ ਇਨ ਇੰਡੀਆ’ ਤੇ ‘ਮੇਡ ਫਾਰ ਦਿ ਵਰਲਡ’ ਉਤਪਾਦ ਬਣਾਉਣ ’ਤੇ ਦਿੱਤਾ ਜ਼ੋਰ

ਆਲਮੀ ਰੇਟਿੰਗ ਏਜੰਸੀ ਮੂਡੀਜ਼ ਵੱਲੋਂ ਭਾਰਤ ਦੀ ਨਿਵੇਸ਼ ਰੇਟਿੰਗ ਘਟਾਉਣ ਤੋਂ ਇੱਕ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਲਾਜ਼ਮੀ ਤੌਰ ’ਤੇ ਆਪਣਾ ਆਰਥਿਕ ਵਿਕਾਸ ਹਾਸਲ ਕਰ ਲਵੇਗਾ ਅਤੇ ਕਿਹਾ ਕਿ ਲੌਕਡਾਊਨ ਦੌਰਾਨ ਜੋ ਸੁਧਾਰ ਕੀਤੇ ਗਏ ਹਨ ਉਨ੍ਹਾਂ ਨਾਲ ਆਉਣ ਵਾਲੇ ਸਮੇਂ ’ਚ ਅਰਥਚਾਰੇ ਨੂੰ ਮਦਦ ਮਿਲੇਗੀ। ਉਨ੍ਹਾਂ ਆਤਮਨਿਰਭਰ ਭਾਰਤ ਬਾਰੇ ਆਪਣਾ ਨਜ਼ਰੀਆ ਸਪੱਸ਼ਟ ਕੀਤਾ।

ਸ੍ਰੀ ਮੋਦੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਦਾ ਅਰਥ ਹੈ ਜਿੱਥੇ ਦੁਨੀਆ ਲਈ ਭਾਰਤ ’ਚ ਉਤਪਾਦ ਤਿਆਰ ਕੀਤੇ ਜਾਣਗੇ ਅਤੇ ਇੱਕ ਅਜਿਹਾ ਦੇਸ਼ ਜੋ ਆਪਣੀਆਂ ਰਣਨੀਤਕ ਜ਼ਰੂਰਤਾਂ ਲਈ ਦੂਜਿਆਂ ’ਤੇ ਨਿਰਭਰ ਨਹੀਂ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਇੱਥੇ ਭਾਰਤੀ ਸਨਅਤ ਕਨਫੈਡਰੇਸ਼ਨ (ਸੀਆਈਆਈ) ਦੀ 125ਵੀਂ ਸਾਲਾਨਾ ਆਮ ਮੀਟਿੰਗ ਨੂੰ ਆਨਲਾਈਨ ਸੰਬੋਧਨ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਰੋਨਾ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕੇ ਹਨ ਤੇ ਨਾਲ ਹੀ ਅਰਥਚਾਰੇ ਦਾ ਧਿਆਨ ਵੀ ਰੱਖਿਆ ਹੈ। ਉਨ੍ਹਾਂ ਭਾਰਤੀ ਸਨਅਤਕਾਰਾਂ ਨੂੰ ਇਸ ਔਖੇ ਵੇਲੇ ਪੇਂਡੂ ਭਾਰਤ ’ਚ ਨਿਵੇਸ਼ ਕਰਨ ਤੇ ਇਸ ਮੌਕੇ ਭਾਈਵਾਲ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ, ਛੋਟੇ ਕਾਰੋਬਾਰੀਆਂ ਤੇ ਸਨਅਤਕਾਰਾਂ ਤੋਂ ਆਰਥਿਕ ਵਿਕਾਸ ਨੂੰ ਵਾਪਸ ਲਿਆਉਣ ਦਾ ਭਰੋਸਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਤਪਾਦ ਬਣਾਉਣ ਦੀ ਲੋੜ ਹੈ ਜੋ ‘ਮੇਡ ਇਨ ਇੰਡੀਆ’ ਤੇ ‘ਮੇਡ ਫਾਰ ਦਿ ਵਰਲਡ’ ਹੋਣ।
-ਪੀਟੀਆਈ

ਚੱਕਰਵਾਤ ਨਿਸਰਗ: ਮੋਦੀ ਵੱਲੋਂ ਦੀ ਸਥਿਤੀ ਦਾ ਜਾਇਜ਼ਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਭਾਰਤ ’ਚ ਚੱਕਰਵਾਤੀ ਤੂਫ਼ਾਨ ‘ਨਿਸਰਗ’ ਦੀ ਸਥਿਤੀ ਦਾ ਜਾਇਜ਼ਾ ਲਿਆ। ਮੌਸਮ ਵਿਭਾਗ ਅਨੁਸਾਰ ਚੱਕਰਵਾਤੀ ਤੂਫ਼ਾਨ ਨਿਸਰਗ ਦੇ ਤਿੰਨ ਜੂਨ ਨੂੰ ਸ਼ਾਮ ਤੱਕ ਉੱਤਰੀ ਮਹਾਰਾਸ਼ਟਰ ਤੇ ਦੱਖਣੀ ਗੁਜਰਾਤ ਦੇ ਤੱਟਾਂ ’ਤੇ ਪਹੁੰਚਣ ਦਾ ਅਨੁਮਾਨ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘ਭਾਰਤ ਦੇ ਪੱਛਮੀ ਤੱਟ ’ਤੇ ਚੱਕਰਵਾਤ ਦੇ ਹਾਲਾਤ ਦੇ ਮੱਦੇਨਜ਼ਰ ਸਥਿਤੀ ਦਾ ਜਾਇਜ਼ਾ ਲਿਆ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਹਤਿਆਤ ਵਰਤਣ।’
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All