ਸਿਰਫ਼ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਦੇ ਯੋਗਦਾਨ ਨਾਲ ਦੇਸ਼ ਆਜ਼ਾਦ ਨਹੀਂ ਹੋਇਆ: ਸ਼ਿਵਰਾਜ ਚੌਹਾਨ

ਕਾਂਗਰਸ ’ਤੇ ਲੋਕਾਂ ਨੂੰ ਗਲਤ ਇਤਿਹਾਸ ਪੜ੍ਹਾਉਣ ਦੇ ਦੋਸ਼; ਰਾਣੀ ਲਕਸ਼ਮੀ ਬਾਈ, ਨਾਨਾ ਸਾਹਿਬ ਪੇਸ਼ਵਾ, ਭੀਮ ਨਾਇਕ, ਰਘੂਨਾਥ ਸ਼ਾਹ, ਸ਼ੰਕਰ ਸ਼ਾਹ ਵਰਗੇ ਦੇਸ਼ ਲਈ ਜਾਨਾਂ ਵਾਰਨ ਵਾਲੇ ਕ੍ਰਾਂਤੀਕਾਰੀਆਂ ਬਾਰੇ ਨਹੀਂ ਦੱਸਿਆ

ਸਿਰਫ਼ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਦੇ ਯੋਗਦਾਨ ਨਾਲ ਦੇਸ਼ ਆਜ਼ਾਦ ਨਹੀਂ ਹੋਇਆ: ਸ਼ਿਵਰਾਜ ਚੌਹਾਨ

ਭੋਪਾਲ, 27 ਨਵੰਬਰ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਦੇ ਯੋਗਦਾਨ ਕਾਰਨ ਹੀ ਦੇਸ਼ ਆਜ਼ਾਦ ਨਹੀਂ ਹੋਇਆ। ਇਸ ਬਾਰੇ ਕਾਂਗਰਸ ਨੇ ਲੋਕਾਂ ਨੂੰ ਗਲਤ ਇਤਿਹਾਸ ਪੜ੍ਹਾਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਲਈ ਜਾਨਾਂ ਵਾਰਨ ਵਾਲੇ ਕ੍ਰਾਂਤੀਕਾਰੀਆਂ ਰਾਣੀ ਲਕਸ਼ਮੀਬਾਈ, ਨਾਨਾ ਸਾਹਿਬ ਪੇਸ਼ਵਾ, ਭੀਮ ਨਾਇਕ, ਰਘੂਨਾਥ ਸ਼ਾਹ, ਸ਼ੰਕਰ ਸ਼ਾਹ, ਬਿਰਸਾ ਮੁੰਡਾ ਅਤੇ ਕਈ ਹੋਰਾਂ ਦਾ ਜੀਵਨ ਅਤੇ ਉਨ੍ਹਾਂ ਦੀ ਦੇਣ ਲੋਕਾਂ ਨੂੰ ਕਦੇ ਨਹੀਂ ਦਿਖਾਈ ਗਈ। ਗੌਰਵ ਕਲਸ਼ ਯਾਤਰਾ ਦੀ ਸ਼ੁਰੂਆਤ ਮੌਕੇ ਬੜੌਦਾ ਅਹੀਰ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਸਹੀ ਇਤਿਹਾਸ ਨਹੀਂ ਸਿਖਾਇਆ ਗਿਆ। ਸਾਨੂੰ ਦੱਸਿਆ ਗਿਆ ਕਿ ਸਾਡੇ ਲਈ ਸਿਰਫ਼ ਮਹਾਤਮਾ ਗਾਂਧੀ, ਨਹਿਰੂ ਅਤੇ ਇੰਦਰਾ ਜੀ ਨੇ ਹੀ ਆਜ਼ਾਦੀ ਹਾਸਲ ਕੀਤੀ ਸੀ। ਉਹ ਮਹਾਤਮਾ ਗਾਂਧੀ ਨੂੰ ਸਲਾਮ ਕਰਦੇ ਹਨ ਪਰ ਕਾਂਗਰਸ ਨੇ ਸਾਨੂੰ ਗਲਤ ਇਤਿਹਾਸ ਪੜ੍ਹਾਇਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All