ਸੰਪੂਰਨ ਡਿਜੀਟਲ ਹੋਵੇਗੀ ਸੀਬੀਐੱਸਈ ਦੀ ਮਾਨਤਾ ਦੇਣ ਵਾਲੀ ਪ੍ਰਣਾਲੀ

ਸੰਪੂਰਨ ਡਿਜੀਟਲ ਹੋਵੇਗੀ ਸੀਬੀਐੱਸਈ ਦੀ ਮਾਨਤਾ ਦੇਣ ਵਾਲੀ ਪ੍ਰਣਾਲੀ

ਨਵੀਂ ਦਿੱਲੀ, 24 ਜਨਵਰੀ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਸਕੂਲਾਂ ਨੂੰ ਮਾਨਤਾ ਦੇਣ ਦੇ ਢਾਂਚੇ ਦਾ ਪੁਨਰਗਠਨ ਕਰ ਰਿਹਾ ਹੈ। ਸਾਰੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਡਿਜੀਟਲ ਕੀਤਾ ਜਾਵੇਗਾ। ਨਵੀਂ ਤਕਨੀਕ ਡੇਟਾ ਵਿਸ਼ਲੇਸ਼ਣ ’ਤੇ ਅਧਾਰਿਤ ਹੋਵੇਗੀ ਤੇ ਮਨੁੱਖੀ ਦਖ਼ਲ ਘੱਟ ਤੋਂ ਘੱਟ ਹੋਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਨਵਾਂ ਢਾਂਚਾ ਪਹਿਲੀ ਮਾਰਚ ਤੋਂ ਪ੍ਰਭਾਵੀ ਹੋਵੇਗਾ। ਨਵੀਂ ਸਿੱਖਿਆ ਨੀਤੀ ਵਿਚ ਕੁਝ ਢਾਂਚਾਗਤ ਸੁਧਾਰਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ ਤੇ ਉਸੇ ਤਹਿਤ ਮਾਨਤਾ ਦੇਣ ਦੀ ਪ੍ਰਣਾਲੀ ਵਿਚ ਤਬਦੀਲੀ ਲਿਆਂਦੀ ਜਾ ਰਹੀ ਹੈ। ਸੀਬੀਐੱਸਈ ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਦੱਸਿਆ ਕਿ ਹਾਲਾਂਕਿ ਸੀਬੀਐੱਸਈ ਦੀ ਮਾਨਤਾ ਦੇਣ ਵਾਲੀ ਪ੍ਰਣਾਲੀ 2006 ਤੋਂ ਹੀ ਆਨਲਾਈਨ ਹੈ। ਪਰ ਹੁਣ ਮਨੁੱਖੀ ਦਖ਼ਲ ਕਾਫ਼ੀ ਘਟਾਇਆ ਜਾ ਰਿਹਾ ਹੈ। ਤ੍ਰਿਪਾਠੀ ਨੇ ਕਿਹਾ ਕਿ ਇਸ ਨਾਲ ਪ੍ਰਕਿਰਿਆ ਸੌਖੀ ਹੋਵੇਗੀ ਤੇ ਪਾਰਦਰਸ਼ਤਾ ਵੀ ਆਵੇਗੀ। ਜਲਦੀ ਹੀ ਬੋਰਡ ਵਿਸਥਾਰ ਵਿਚ ਇਸ ਬਾਰੇ ਹਦਾਇਤਾਂ ਜਾਰੀ ਕਰੇਗਾ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All