DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

BRICS Summit ’ਚ Art ਅਤੇ Culture ਦਾ ਸੁਮੇਲ ਨਜ਼ਰ ਆਇਆ

11 ਦੇਸ਼ਾਂ ਦੇ ਕਲਾਕਾਰਾਂ ਨੇ 11 ਦਿਨਾਂ ਵਿੱਚ ਤਿਆਰ ਕੀਤੀ ਕਲਾਕ੍ਰਿਤ; ਬਰਿਕਸ ਬਾਜ਼ਾਰ ਵਿੱਚ 18 ਦੇਸ਼ਾਂ ਦੇ ਦਸਤਕਾਰਾਂ ਨੇ ਪ੍ਰਦਰਸ਼ਨੀ ਲਾਈ

  • fb
  • twitter
  • whatsapp
  • whatsapp
featured-img featured-img
ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਦੀ ਧੀ ਜ਼ਾਹਰਾ ਤੇ ਹੋਰ ਪੇਜ਼ੇਸ਼ਕੀਅਨ ਇਰਾਨੀ ਕਾਲੀਨ ਦੇਖਦੇ ਹੋਏ। -ਫੋਟੋ: ਪੀਟੀਆਈ
Advertisement

ਭਾਰਤ ਦੀ ਮੇਜ਼ਬਾਨੀ ਹੇਠ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਸ਼ੁਰੂ ਹੋਏ ਬਰਿਕਸ ਸੰਮੇਲਨ ਵਿੱਚ ਕਲਾ ਅਤੇ ਸੱਭਿਆਚਾਰ ਦਾ ਸ਼ਾਨਦਾਰ ਸੁਮੇਲ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਭਾਰਤ ਦੇ ‘ਸੰਗਮ’ ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਬਰਿਕਸ ਦੇ 11 ਮੈਂਬਰ ਦੇਸ਼ਾਂ ਦੇ ਕਲਾਕਾਰਾਂ ਨੇ ਮਿਲ ਕੇ ਕਲਾਕ੍ਰਿਤ ਤਿਆਰ ਕੀਤੀ ਹੈ, ਜੋ ਆਪਸੀ ਦੋਸਤੀ ਅਤੇ ਸੱਭਿਆਚਾਰਕ ਸਾਂਝ ਦੀ ਪ੍ਰਤੀਕ ਹੈ।

11 ਦਿਨਾਂ ਵਿੱਚ ਤਿਆਰ ਕੀਤੀ ਗਈ ਇਸ ਕਲਾਕ੍ਰਿਤ ਦੇ ਕੇਂਦਰ ਵਿੱਚ ਬਰਿਕਸ ਦਾ ਲੋਗੋ, ਜੈਪੁਰ ਦਾ ਮਸ਼ਹੂਰ ਹਵਾ ਮਹਿਲ ਅਤੇ ਦੋ ਹਾਥੀ ਬਣਾਏ ਗਏ ਹਨ। ਇਸ ਤੋਂ ਇਲਾਵਾ ਰੂਸ, ਬ੍ਰਾਜ਼ੀਲ ਅਤੇ ਹੋਰ ਮੈਂਬਰ ਦੇਸ਼ਾਂ ਦੀ ਕਲਾ, ਕੁਦਰਤ ਅਤੇ ਵਿਰਾਸਤ ਨੂੰ ਵੀ ਖ਼ੂਬਸੂਰਤੀ ਨਾਲ ਦਰਸਾਇਆ ਗਿਆ ਹੈ। 29 ਅਗਸਤ ਤੋਂ 8 ਸਤੰਬਰ ਤੱਕ ਇਨ੍ਹਾਂ ਕਲਾਕਾਰਾਂ ਨੇ ਇੱਕੋ ਥਾਂ ਇਕੱਠੇ ਕੰਮ ਕਰਦਿਆਂ ਆਪੋ-ਆਪਣੇ ਦੇਸ਼ਾਂ ਦੇ ਖੇਤਰੀ ਡਿਜ਼ਾਈਨਾਂ ਅਤੇ ਰਵਾਇਤੀ ਨਮੂਨਿਆਂ ਨੂੰ ਇੱਕੋ ਕੈਨਵਸ ਉੱਤੇ ਉਤਾਰਿਆ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਇਹ ਕਲਾਕ੍ਰਿਤ ਵੱਖ-ਵੱਖ ਦਰਿਆਵਾਂ ਦੇ ਇੱਕ ਥਾਂ ਮਿਲਣ ਵਾਂਗ ਹੈ, ਜਿੱਥੇ ਵੱਖ-ਵੱਖ ਸੱਭਿਆਚਾਰਾਂ ਦੀ ਏਕਤਾ ਨਜ਼ਰ ਆ ਰਹੀ ਹੈ।

Advertisement

ਸੰਮੇਲਨ ਦੇ ਨਾਲ-ਨਾਲ ਕੌਮੀ ਸ਼ਿਲਪ ਮਿਊਜ਼ੀਅਮ ਵਿੱਚ ‘ਬਰਿਕਸ ਬਾਜ਼ਾਰ’ ਵੀ ਲਾਇਆ ਗਿਆ ਹੈ। ਇੱਥੇ 18 ਮੈਂਬਰ ਅਤੇ ਭਾਈਵਾਲ ਦੇਸ਼ਾਂ ਦੇ ਦਸਤਕਾਰਾਂ ਨੇ ਆਪਣੀ ਕਲਾਕ੍ਰਿਤੀ ਦੀ ਪ੍ਰਦਰਸ਼ਨੀ ਲਾਈ ਹੈ। ਇਨ੍ਹਾਂ ਵਿੱਚ ਬੇਲਾਰੂਸ ਦੀ ਵਿਲੋ ਬੁਣਾਈ, ਬ੍ਰਾਜ਼ੀਲ ਦੀ ਮਿੱਟੀ ਦੀ ਕਲਾ, ਇਰਾਨ ਦੀ ਬਲੋਚੀ ਕਢਾਈ ਅਤੇ ਕਜ਼ਾਖ਼ਿਸਤਾਨ ਦੇ ਗਹਿਣੇ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ।

Advertisement

ਪੇਜ਼ੇਸ਼ਕੀਅਨ ਦੀ ਧੀ ਵੱਲੋਂ ਬਰਿਕਸ ਬਾਜ਼ਾਰ ਦਾ ਦੌਰਾ

ਨਵੀਂ ਦਿੱਲੀ: ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਦੀ ਧੀ ਜ਼ਾਹਰਾ ਪੇਜ਼ੇਸ਼ਕੀਅਨ ਅਤੇ ਉਸ ਦੇ ਪਤੀ ਹਸਨ ਮਜੀਦੀ ਨੇ ਕੌਮੀ ਕ੍ਰਾਫਟਸ ਮਿਊਜ਼ੀਅਮ ’ਚ ਬਰਿਕਸ ਬਾਜ਼ਾਰ ਦਾ ਦੌਰਾ ਕੀਤਾ। ਬਾਜ਼ਾਰ ਦੇ ਨਸ਼ਰ ਹੋ ਰਹੇ ਵੀਡੀਓਜ਼ ’ਚ ਜ਼ਾਹਰਾ ਕੱਪੜੇ ਅਤੇ ਦਸਤਕਾਰੀ ਦਾ ਸਾਮਾਨ ਦੇਖਦੀ ਨਜ਼ਰ ਆ ਰਹੀ ਹੈ। ਉਨ੍ਹਾਂ ਇਰਾਨ ਵੱਲੋਂ ਪ੍ਰਦਰਸ਼ਿਤ ਸਾਮਾਨ ਵੀ ਦੇਖਿਆ ਅਤੇ ਭਾਰਤੀ ਨੁਮਾਇੰਦਿਆਂ ਨਾਲ ਤਸਵੀਰਾਂ ਵੀ ਖਿਚਵਾਈਆਂ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਨੇ ਜ਼ਾਹਰਾ ਦਾ ਸਵਾਗਤ ਕਰਦਿਆਂ ਉਨ੍ਹਾਂ ਦੇ ਦੌਰੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। -ਏਐੱਨਆਈ

Advertisement
×