ਕੈਨੇਡਾ ਦੇ ਸਰੀ ’ਚ ਫੌਤ ਹੋਈ ਮੁਟਿਆਰ ਦੀ ਦੇਹ ਦਾਨੀਆਂ ਦੀ ਮਦਦ ਨਾਲ ਮਾਪਿਆਂ ਤੱਕ ਪੁੱਜੀ

ਕੈਨੇਡਾ ਦੇ ਸਰੀ ’ਚ ਫੌਤ ਹੋਈ ਮੁਟਿਆਰ ਦੀ ਦੇਹ ਦਾਨੀਆਂ ਦੀ ਮਦਦ ਨਾਲ ਮਾਪਿਆਂ ਤੱਕ ਪੁੱਜੀ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 7 ਮਾਰਚ

ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਦੀ ਤਹਿਸੀਲ ਬਿਲਾਸਪੁਰ ਦੇ ਪਿੰਡ ਢਾਹੋਰੀਆਂ ਦੀ ਕੈਨੇਡਾ ਦੇ ਸ਼ਹਿਰ ਸਰੀ ’ਚ ਪੜਨ ਗਈ ਸਿਮਰਨਜੀਤ ਕੌਰ ਦੀ ਲਾਸ਼ ਉੱਥੋਂ ਦੇ ਦਾਨੀਆਂ ਦੀ ਮਦਦ ਨਾਲ ਭਾਰਤ ਪੁੱਜ ਗਈ। ਬੀਤੀ ਰਾਤ ਸਿਮਰਨ ਦੀ ਦੇਹ ਉਸ ਦੇ ਪਰਿਵਾਰ ਨੇ ਕੌਮਾਂਤਰੀ ਇੰਦਰਾ ਗਾਂਧੀ ਹਵਾਈ ਅੱਡੇ ਦੇ ਅਧਿਕਾਰੀਆਂ ਤੋਂ ਪ੍ਰਾਪਤ ਕੀਤੀ। ਲੜਕੀ ਦੇ ਪਿਤਾ ਸੁਖਵਿੰਦਰ ਸਿੰਘ ਢੇਸੀ ਨੇ ਕੌਮਾਂਤਰੀ ਪੱਧਰ ਦੇ ਦਾਨੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਉਨ੍ਹਾਂ ਦੀ ਲਾਡਲੀ ਦੇ ਆਖਰੀ ਦਰਸ਼ਨ ਕਰਨ ਦਾ ਮੌਕਾ ਦਿੱਤਾ। ਸਿਮਰਨ ਦੀ ਲਾਸ਼ ਭਾਰਤ ਪੁੱਜਦੀ ਕਰਨ ਲਈ 65000 ਡਾਲਰਾਂ ਦੀ ਲੋੜ ਸੀ ਤੇ ਦਾਨੀਆਂ ਨੇ 53048 ਡਾਲਰ ਇਕੱਠੇ ਕਰਕੇ ਸਿਮਰਨਜੀਤ ਕੌਰ ਲਈ ਕਾਇਮ ਕੀਤੇ ਗਏ ਫੰਡ ਵਾਲੇ ਖ਼ਾਤੇ ’ਚ ਦਾਨ ਕੀਤੇ। ਉਹ 15 ਫਰਵਰੀ 2021 ਨੂੰ ਕੰਮ ਤੋਂ ਪਰਤੀ ਸੀ ਤੇ 16 ਸਵੇਰ ਨੂੰ ਉਸ ਦੀਆਂ ਸਾਥਣਾਂ ਨੇ ਮ੍ਰਿਤਕ ਪਾਈ ਸੀ। ਪਿਤਾ ਨੇ ਕਰਜ਼ਾ ਚੁੱਕ ਕੇ ਪੜਨ ਲਈ ਉਸ ਨੂੰ ਕੈਨੇਡਾ ਭੇਜਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All