ਕਰੋਨਾ ਕਰਕੇ ਅਮਰਨਾਥ ਯਾਤਰਾ ਰੱਦ

ਲੱਖਾਂ ਸ਼ਰਧਾਲੂਆਂ ਨੂੰ ਅਮਰਨਾਥ ਗੁਫ਼ਾ ਦੇ ਵਰਚੁਅਲ ਦਰਸ਼ਨਾਂ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ

ਕਰੋਨਾ ਕਰਕੇ ਅਮਰਨਾਥ ਯਾਤਰਾ ਰੱਦ

ਸ੍ਰੀਨਗਰ, 21 ਜੂਨ

ਇਸ ਸਾਲ ਹੋਣ ਵਾਲੀ ਅਮਰਨਾਥ ਯਾਤਰਾ ਨੂੰ ਕਰੋਨਾ ਕਰਕੇ ਰੱਦ ਕਰ ਦਿੱਤਾ ਗਿਆ ਹੈ। ਜੰਮੂ ਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਇਸ ਸਾਲ ਅਮਰਨਾਥ ਯਾਤਰਾ ਨੂੰ ਸੰਕੇਤਕ ਹੀ ਰੱਖਿਆ ਜਾਵੇਗਾ। ਉਪ ਰਾਜਪਾਲ ਨੇ ਕਿਹਾ ਕਿ ਇਹ ਫੈਸਲਾ ਜੰਮੂ ਤੇ ਕਸ਼ਮੀਰ ਪ੍ਰਸ਼ਾਸਨ ਨੇ ਕੀਤਾ ਹੈ। ਉਂਜ ਅਮਰਨਾਥ ਯਾਤਰਾ ਐਤਕੀਂ ਦੋ ਰੂਟਾਂ ਪਹਿਲਗਾਮ ਤੇ ਬਾਲਟਾਲ ਰਾਹੀਂ 28 ਜੂਨ ਤੋਂ ਸ਼ੁਰੂ ਕਰਨ ਦੀ ਤਜਵੀਜ਼ ਸੀ। ਇਹ ਯਾਤਰਾ 22 ਅਗਸਤ ਨੂੰ ਖ਼ਤਮ ਹੋਣੀ ਸੀ। ਮਹਾਮਾਰੀ ਕਰਕੇ ਪਿਛਲੇ ਸਾਲ ਵੀ ਯਾਤਰਾ ਨੂੰ ਰੱਦ ਕਰਨਾ ਪਿਆ ਸੀ। ਸਿਨਹਾ ਨੇ ਕਿਹਾ ਕਿ ਅਮਰਨਾਥ ਗੁਫ਼ਾ ਵਿੱਚ ਹੋਣ ਵਾਲੀ ਸਵੇਰੇ ਤੇ ਸ਼ਾਮ ਦੀ ਆਰਤੀ ਵਿੱਚ ਸ਼ਰਧਾਲੂਆਂ ਦੀ ਵਰਚੁਅਲ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਮਰਨਾਥ ਗੁਫ਼ਾ ਵਿੱਚ ਸਾਰੀਆਂ ਰਵਾਇਤੀ ਤੇ ਧਾਰਮਿਕ ਰਸਮਾਂ ਪਹਿਲਾਂ ਵਾਂਗ ਹੀ ਨਿਭਾਈਆਂ ਜਾਣਗੀਆਂ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All