DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਇਸ਼ਤਿਹਾਰ ’ਚ Maa Durga ਦੀ 11 ਬਾਹਾਂ ਵਾਲੀ ਤਸਵੀਰ ਛਪੀ

ਤ੍ਰਿਣਮੂਲ ਕਾਂਗਰਸ ਨੇ ਬੰਗਾਲ ਸਰਕਾਰ ’ਤੇ ਨਿਸ਼ਾਨੇ ਸੇਧੇ

  • fb
  • twitter
  • whatsapp
  • whatsapp
Advertisement

ਪੱਛਮੀ ਬੰਗਾਲ ਸਰਕਾਰ ਵੱਲੋਂ ਅਖ਼ਬਾਰ ’ਚ ਦਿੱਤੇ ਇਸ਼ਤਿਹਾਰ ’ਚ ਮਾਤਾ ਦੁਰਗਾ ਦੀ 11 ਬਾਹਾਂ ਵਾਲੀ ਤਸਵੀਰ ਛਪਣ ਦਾ ਮਾਮਲਾ ਭਖ ਗਿਆ ਹੈ। ਤ੍ਰਿਣਮੂਲ ਕਾਂਗਰਸ ਨੇ ਇਸ਼ਤਿਹਾਰ ਜਿਸ ’ਚ ਮਾਤਾ ਦੁਰਗਾ ਦੀਆਂ 10 ਦੀ ਬਜਾਏ 11 ਬਾਹਾਂ ਦਿਖਾਈਆਂ ਗਈਆਂ ਹਨ, ਸਬੰਧੀ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ’ਤੇ ਨਿਸ਼ਾਨੇ ਸੇਧੇ ਹਨ।

ਇਸ਼ਿਤਹਾਰ ਰਾਹੀਂ ਕੋਲਕਾਤਾ ’ਚ ਅੱਜ ਸੋਮਵਾਰ ਨੂੰ ਸੁਵੇਂਦੂ ਅਧਿਕਾਰੀ ਦੀ ਸ਼ਹਿਰ ਦੀਆਂ ਵੱਖ-ਵੱਖ ਦੁਰਗਾ ਪੂਜਾ ਕਮੇਟੀਆਂ ਨਾਲ ਹੋਣ ਵਾਲੀ ਮੀਟਿੰਗ ਸਬੰਧੀ ਜਾਣਕਾਰੀ ਦਿੱਤੀ ਗਈ ਸੀ।

Advertisement

ਤ੍ਰਿਣਮੂਲ ਕਾਂਗਰਸ ਦੇ ਤਰਜਮਾਨ ਕੁਨਾਲ ਘੋਸ਼ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਮਾਣਯੋਗ ਮੁੱਖ ਮੰਤਰੀ, ਸਰਕਾਰੀ ਇਸ਼ਤਿਹਾਰ ’ਚ ਮਾਤਾ ਦੁਰਗਾ ਨੂੰ ‘11 ਬਾਹਾਂ’ ਵਾਲੀ ਦਿਖਾਇਆ ਗਿਆ ਹੈ ਜਦਕਿ ਰਵਾਇਤੀ ਤੌਰ ’ਤੇ ਉਨ੍ਹਾਂ ਨੂੰ 10 ਬਾਹਾਂ ਵਾਲੀ ਦਿਖਾਇਆ ਜਾਂਦਾ ਹੈ। ਸ਼ਾਸਤਰਾਂ ਮੁਤਾਬਕ ਇੱਕ ਹੱਥ ਘੱਟ ਕਰਨ ਦੀ ਲੋੜ ਹੈ।’’ ਸ੍ਰੀ ਘੋਸ਼ ਨੇ ਵਿਅੰਗ ਕੱਸਦਿਆਂ ਕਿਹਾ, ‘‘ਅਸੀਂ ਰੋਜ਼ ਵੱਖ-ਵੱਖ ਤਰ੍ਹਾਂ ਦੇ ਜ਼ਾਬਤੇ ਦੀ ਉਲੰਘਣਾ ਬਾਰੇ ਸੁਣਦੇ ਹਾਂ। ਜੇ 2026 ਵਿੱਚ ਮਾਤਾ ਦੁਰਗਾ ਦੀਆਂ ਬਾਹਾਂ ਦੀ ਗਿਣਤੀ ਵਧ ਜਾਂਦੀ ਹੈ, ਤਾਂ ਮਾਮਲਾ ਗੁੰਝਲਦਾਰ ਹੋ ਸਕਦਾ ਹੈ। ਕਿਰਪਾ ਕਰ ਕੇ ਸਬੰਧਤ ਵਿਭਾਗ ਨੂੰ ਨਿਰਦੇਸ਼ ਦਿਓ ਕਿ ਮਾਤਾ ਦੁਰਗਾ ਦੇ ਮੂਲ ਸਰੂਪ ਨਾਲ ਛੇੜਛਾੜ ਨਾ ਕਰੋ।’’ ਇਸ ਦੌਰਾਨ ਤ੍ਰਿਣਮੂਲ ਕਾਂਗਰਸ ਨੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ’ਤੇ ਪੋਸਟ ’ਚ ਕਿਹਾ, ‘‘ਮਾਤਾ ਦੁਰਗਾ ਅਤੇ ਬੰਗਾਲ ਦੀਆਂ ਸੱਭਿਆਚਾਰਕ ਰਵਾਇਤਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ ਬੇਹੱਦ ਅਪਮਾਨਜਨਕ ਹੈ।’’ ਤ੍ਰਿਣਮੂਲ ਕਾਂਗਰਸ ਨੇ ਸੁਵੇਂਦੂ ਅਧਿਕਾਰੀ ਅਤੇ ਭਾਜਪਾ ਦੇ ਹੋਰ ਆਗੂਆਂ ’ਤੇ ਸੂਬੇ ਦੀਆਂ ਰਵਾਇਤਾਂ ਨਾਲ ‘ਲਗਾਅ ਨਾ ਰੱਖਣ ਦਾ ਦੋਸ਼ ਵੀ ਲਾਇਆ।

Advertisement

ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਮੁਆਫ਼ੀ ਮੰਗੀ

ਕੋੋਲਕਾਤਾ: ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਸਰਕਾਰੀ ਇਸ਼ਤਿਹਾਰ ’ਚ ਮਾਤਾ ਦੁਰਗਾ ਦੀ 11 ਬਾਹਾਂ ਵਾਲੀ ਤਸਵੀਰ ਛਪਣ ’ਤੇ ਮੁਆਫ਼ੀ ਮੰਗੀ ਹੈ ਅਤੇ ਵਿਵਾਦ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਦੁਰਗਾ ਪੂਜਾ ਕਮੇਟੀਆਂ ਨਾਲ ਤਾਲਮੇਲ ਮੀਟਿੰਗ ’ਚ ਸ੍ਰੀ ਅਧਿਕਾਰੀ ਨੇ ਕਿਹਾ, ‘‘ਸਭ ਤੋਂ ਪਹਿਲਾਂ ਮੈਂ ਮੁੱਖ ਮੰਤਰੀ ਵਜੋਂ ਮੁਆਫ਼ੀ ਮੰਗਦਾ ਹਾਂ। ਅੱਜ ਸਵੇਰੇ ਗ਼ਲਤ ਇਸ਼ਤਿਹਾਰ ਛਪਿਆ ਸੀ। ਮੈਂ ਉਸ ਲਈ ਮੁਆਫ਼ੀ ਮੰਗਦਾ ਹਾਂ। ਇਸ਼ਤਿਹਾਰ ਲਈ ਜ਼ਿੰਮੇਵਾਰ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਭਵਿੱਖ ’ਚ ਹੋਰ ਜ਼ਿਆਦਾ ਸਾਵਧਾਨੀ ਵਰਤੇਗੀ।’’ -ਪੀਟੀਆਈ

Advertisement
×