Thai Air plane grounded in Kolkata following technical snag ਤਕਨੀਕੀ ਨੁਕਸ ਕਾਰਨ ਥਾਈ ਏਅਰਲਾਈਨਜ਼ ਦੀ ਬੈਂਕਾਕ ਜਾਣ ਵਾਲੀ ਉਡਾਣ ਰੱਦ
ਰਨਵੇਅ ਤੋਂ ਪਾਰਕਿੰਗ ਸਟੈਂਡ ਵਿੱਚ ਪਰਤੀ ਉਡਾਣ
Advertisement
ਕੋਲਕਾਤਾ, 5 ਜੁਲਾਈ
ਇੱਥੇ ਥਾਈ ਏਅਰ ਦੀ ਇਕ ਉਡਾਣ ਅੱਜ ਤੜਕੇ ਤਕਨੀਕੀ ਨੁਕਸ ਕਾਰਨ ਬੈਂਕਾਕ ਨਾ ਜਾ ਸਕੀ। ਇਸ ਉਡਾਣ ਵਿਚ 130 ਯਾਤਰੀਆਂ ਅਤੇ ਸੱਤ ਚਾਲਕ ਦਲ ਦੇ ਮੈਂਬਰ ਸਵਾਰ ਸਨ ਜੋ ਰਨਵੇਅ ’ਤੇ ਪੁੱਜ ਗਈ ਸੀ ਪਰ ਨੁਕਸ ਠੀਕ ਨਾ ਹੋਣ ਕਾਰਨ ਪਾਰਕਿੰਗ ਸਟੈਂਡ ਵਿਚ ਵਾਪਸ ਆ ਗਈ। ਬੋਇੰਗ 737-800 ਜਹਾਜ਼ ਕੋਲਕਾਤਾ ਹਵਾਈ ਅੱਡੇ ’ਤੇ ਸਵੇਰੇ 1.23 ਵਜੇ ਦੇ ਕਰੀਬ ਉਤਰਿਆ ਅਤੇ ਇਸ ਨੇ ਬੈਂਕਾਕ ਅੰਤਰਰਾਸ਼ਟਰੀ ਹਵਾਈ ਅੱਡੇ (ਡੀਐਮਕੇ) ਲਈ ਸਵੇਰੇ 2.35 ਵਜੇ ਉਡਾਣ ਭਰਨੀ ਸੀ।
Advertisement
ਹਾਲਾਂਕਿ, ਇਸ ਵਿੱਚ ਤਕਨੀਕੀ ਨੁਕਸ ਆ ਗਿਆ ਜਿਸ ਤੋਂ ਬਾਅਦ ਇਹ ਉਡਾਣ ਪਾਰਕਿੰਗ ਵਿਚ ਵਾਪਸ ਆ ਗਈ ਤੇ ਬਾਅਦ ਵਿਚ ਇਸ ਨੂੰ ਰੱਦ ਕਰ ਦਿੱਤਾ ਗਿਆ। ਇੱਕ ਏਅਰਲਾਈਨ ਅਧਿਕਾਰੀ ਨੇ ਕਿਹਾ ਕਿ ਸਾਰੇ ਯਾਤਰੀਆਂ ਨੂੰ ਹੋਟਲ ਵਿੱਚ ਰਿਹਾਇਸ਼ ਪ੍ਰਦਾਨ ਕੀਤੀ ਗਈ।
Advertisement
×